ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਰੋਜ਼ ਗਾਰਡਨ ਵਿਖੇ ਸਮੂਹ ਅਧਿਆਪਕ ਵਰਗ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਅਧਿਆਪਕਾਂ ਦੀਆਂ ਵੱਖ-ਵੱਖ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿਚ ਸਰਬਸੰਤੀ ਨਾਲ ਮਤਾ ਪਾਸ ਕਰ ਕੇ ਕਾਂਸਲ ਸਕੂਲ ਦੇ ਹੈੱਡ ਟੀਚਰ ਨਰੈਣ ਦੱਤ ਟਿਵਾੜੀ ਨੂੰ ਬਿਨਾਂ ਕਿਸੇ ਕਾਰਨ ਦੱਸੇ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਨਰੈਣ ਦੱਤ ਤਿਵਾੜੀ ਨੇ ਆਪਣੇ ਕਾਰਜਕਾਲ ਵਿਚ ਸਕੂਲ ਨੂੰ ਇਕ ਵਿਲੱਖਣ ਸਕੂਲ ਮੋਹਾਲੀ ਬਣਾਉਂਣ ਲਈ ਦਿਨ-ਰਾਤ ਇਕ ਕੀਤਾ, ਲੱਖਾਂ ਰੁਪਏ ਦਾ ਖਰਚਾ ਕਰ ਕੇ ਸਕੂਲ ਵਿਚ ਹਰ ਸਹੂਲਤ ਪ੍ਰਦਾਨ ਕੀਤੀ। ਬੱਚਿਆਂ ਦੀ ਗਿਣਤੀ 95 ਤੋਂ ਵਧਾ ਕੇ 218 ਕਰ ਦਿੱਤੀ।
ਤਿਵਾੜੀ ਸਪੋਰਟਸ ਕੋਟੇ ਵਿਚ ਭਰਤੀ ਹੋਏ ਸਨ ਅਤੇ ਸਖਤ ਮਿਹਨਤ ਕਰ ਕੇ ਬੱਚਿਆਂ ਨੂੰ ਖੁਦ ਆਪ ਟ੍ਰੇਨਿੰਗ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇਸ ਸਕੂਲ ਦੀ ਵਿਦਿਆਰਥਣ 2019 ਦੀਆਂ ਸਕੂਲ ਗੇਮਾ ਵਿਚ ਬੈਸਟ ਐਥੀਲਟ ਐਲਾਨੀ ਗਈ। ਇਸ ਅਧਿਆਪਕ ਨੂੰ ਇਨਾਮ ਤਾਂ ਕੀ ਦੇਣਾ ਸੀ, ਉਲਟਾ ਮੁਅੱਤਲ ਕਰ ਕੇ ਅਧਿਆਪਕ ਵਰਗ ਨੂੰ ਸ਼ਰਮਸਾਰ ਕਰ ਦਿੱਤਾ। ਨਰੈਣ ਦੱਤ ਤਿਵਾੜੀ ਸੂਬਾ ਪੱਧਰ ਦੇ ਅਧਿਆਪਕ ਆਗੂ ਹਨ। ਮੋਹਾਲੀ ਅਧਿਆਪਕਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਇਸ ਧੱਕੇਸ਼ਾਹੀ ਵਿਰੁੱਧ ਸਾਂਝਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮੁਅੱਤਲੀ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਅਧਿਆਪਕਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਤੋਂ ਪਹਿਲਾਂ ਵੀ ਡੀ. ਈ. ਓ. (ਐ.) ਇਕ ਅਧਿਆਪਕ ਨੂੰ ਮੁਅੱਤਲ ਕਰਨ ਤੋਂ ਬਾਅਦ ਵੀ 6 ਮਹੀਨੇ ਬੀਤ ਜਾਣ ਦੇ ਬਾਵਜੂਦ ਚਾਰਜਸ਼ੀਟ ਜਾਰੀ ਨਹੀਂ ਕੀਤੀ ਗਈ। ਪੰਜਾਬ ਵਿਚ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਨਰੈਣ ਦੱਤ ਤਿਵਾੜੀ ਦੀ ਮੁਅਤਲੀ ਰੱਦ ਕੀਤੀ ਜਾਵੇ। ਇਸ ਮੀਟਿੰਗ ਵਿਚ ਹਰਜੀਤ ਸਿੰਘ ਬਸੋਤਾ, ਸ਼ਿਵ ਕੁਮਾਰ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਸੁਖਪਾਲ ਕੌਰ, ਜਨਕਰਾਜ, ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ, ਵਿਕਾਸ, ਗਿਆਨਦੀਪ, ਲਖਵੀਰ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਸ਼ਮਸ਼ੇਰ ਸਿੰਘ ਅਤੇ ਹੋਰ ਆਗੂ ਸ਼ਾਮਲ ਹੋਏ।
ਬੇਅਦਬੀ ਤੇ ਨਸ਼ੇ ਦੇ ਮਾਮਲੇ 'ਚ ਸੁਖਬੀਰ ਨੇ ਘੇਰੀ ਕਾਂਗਰਸ
NEXT STORY