ਜਲੰਧਰ (ਵਿਸ਼ੇਸ਼) - ਪੰਜਾਬ ਦੇ ਸਾਬਕਾ ਪੁਲਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਸੋਮਵਾਰ ਨੂੰ ਇੱਕ ਟਵੀਟ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 2 ਨਜ਼ਦੀਕੀਆਂ ’ਤੇ ਭੜਾਸ ਕੱਢੀ ਹੈ। ਮੁਹੰਮਦ ਮੁਸਤਫਾ ਨੇ ਉਨ੍ਹਾਂ ’ਤੇ ਕਈ ਦੋਸ਼ ਲਾਏ ਹਨ। ਟਵੀਟ ’ਚ ਭੜਾਸ ਕੱਢਦੇ ਹੋਏ ਮੁਸਤਫਾ ਨੇ ਕਿਸੇ ਦਾ ਨਾਂ ਨਹੀਂ ਲਿਆ ਅਤੇ ਸਾਬਕਾ ਮੁੱਖ ਮੰਤਰੀ ਨੂੰ ਵੀ ‘ਸੀ. ਏ. ਐੱਸ.’ ਕਹਿ ਕੇ ਸੰਬੋਧਨ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਉਨ੍ਹਾਂ ਦੋਸ਼ ਲਾਇਆ ਕਿ ਕਈ ਚੀਜ਼ਾਂ ਦੀ ਸ਼ਰਮਨਾਕ ਢੰਗ ਨਾਲ ਅਣਦੇਖੀ ਕੀਤੀ ਹੈ। ਉਨ੍ਹਾਂ ਇਕ ਗੱਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਆਪਣੀ ਅਸੀਮਤ ਵਸੂਲੀ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਨੂੰ ਅੱਗੇ ਵਧਾਉਣ ਲਈ ਧੰਦਾ ਆਪਣੇ ਇਕ ‘ਰਿਸ਼ਤੇਦਾਰ’ ਨੂੰ ਸੌਂਪ ਦਿੱਤਾ। ਇਸ ਰਿਸ਼ਤੇਦਾਰ ਨੇ ਇਕ ਬਿਜ਼ਨੈੱਸਮੈਨ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸ ਬਿਜ਼ਨੈੱਸਮੈਨ ਨੇ 5 ਲੱਖ ਦੀ ਜਗ੍ਹਾ 3 ਲੱਖ ਦੇਣ ਦੀ ਗੱਲ ਕਹੀ ਤਾਂ ਉਸ ਨੂੰ ਧਮਕਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਮੁਹੰਮਦ ਮੁਸਤਫਾ ਕਹਿੰਦੇ ਹਨ ਕਿ ਅਜਿਹੇ ਸਮੇਂ ਵਿਚ ਮੈਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੂੰ ਦਖਲਅੰਦਾਜ਼ੀ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੇ ਇੱਕ ਅਧਿਕਾਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਉਸ ਅਧਿਕਾਰੀ ਨੂੰ ਸਮਝਾਇਆ ਕਿ ਇਸ ਬੰਦੇ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਮੁੱਖ ਮੰਤਰੀ ਦਫ਼ਤਰ ਤੋਂ ਇਹ ਸੰਕੇਤ ਆਇਆ ਹੈ। ਇਸ ਤਰ੍ਹਾਂ ਉਸ ਬਿਜ਼ਨੈੱਸਮੈਨ ਦੀ ਜਾਨ ਬਚੀ। ਮੁਸਤਫਾ ਨੇ ਦੋਸ਼ ਲਾਇਆ ਕਿ ‘ਸੀ. ਏ. ਐੱਸ.’ ਦੇ ਕਾਰਜਕਾਲ ਵਿਚ 400 ਕਰੋੜ ਦੀ ਲੁੱਟ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਪੱਟੀ ਦੀ ਦਾਣਾ ਮੰਡੀ ’ਚ ਵੱਡੀ ਵਾਰਦਾਤ : ਆੜ੍ਹਤੀਏ ਵਲੋਂ ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
ਮੰਗਾਂ ਪੂਰੀ ਨਾ ਹੋਣ ’ਤੇ ਪੰਜਾਬ ਦੇ ਡੀਲਰ 22 ਨਵੰਬਰ ਨੂੰ ਪਟਰੋਲ ਪੰਪ ਬੰਦ ਰੱਖਣਗੇ : ਡੀਲਰਜ਼ ਐਸੋਸੀਏਸ਼ਨ
NEXT STORY