ਜਲੰਧਰ,(ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਦੌਰੇ ਦੌਰਾਨ ਤੀਜੇ ਦਿਨ ਕਾਂਗਰਸ ਦੀ ਸੀਨੀਅਰ ਨੇਤਾ ਮੋਹਸਿਨਾ ਕਿਦਵਈ ਨਾਲ ਮੁਲਾਕਾਤ ਕੀਤੀ। ਕੈਪਟਨ ਦੇ ਮੋਹਸਿਨਾ ਕਿਦਵਈ ਦੇ ਨਾਲ ਕਾਫੀ ਪੁਰਾਣੇ ਸਿਆਸੀ ਸਬੰਧ ਰਹੇ ਹਨ। ਮੁੱਖ ਮੰਤਰੀ ਨੇ ਬੈਠਕ ਦੇ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਜਦੋਂ ਇਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਪੰਜਾਬ ਦੀ ਕਾਂਗਰਸ ਮੁਖੀ ਮੋਹਸਿਨਾ ਕਿਦਵਈ ਸੀ ਅਤੇ ਉਨ੍ਹਾਂ ਨੇ ਆਪਣਾ ਪੂਰਾ ਸਹਿਯੋਗ ਉਨ੍ਹਾਂ ਨੂੰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਰਾਜਨੀਤਿਕ ਸਫਰ ਦੇ ਦੌਰਾਨ ਹਮੇਸ਼ਾ ਮੋਹਸਿਨਾ ਕਿਦਵਈ ਨਾਲ ਸਹਿਯੋਗ ਅਤੇ ਭਾਰੀ ਸਮਰਥਨ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਸਿਨਾ ਕਿਦਵਈ ਉਨ੍ਹਾਂ ਕਾਂਗਰਸੀ ਨੇਤਾਵਾਂ 'ਚੋਂ ਇਕ ਹੈ ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਜੋ ਹਮੇਸ਼ਾ ਪਾਰਟੀ ਦੀ ਹਿਤੈਸ਼ੀ ਰਹੀ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਤੇ ਮੋਹਸਿਨਾ ਕਿਦਵਈ ਵਿਚਾਲੇ ਹੋਈ ਬੈਠਕ ਦੌਰਾਨ ਕਾਂਗਰਸ ਦੀ ਰਾਸ਼ਟਰੀ ਰਾਜਨੀਤੀ ਨੂੰ ਲੈ ਕੇ ਚਰਚਾ ਚਲਦੀ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 3 ਦਿਨਾਂ 'ਚ ਕਈ ਸੀਨੀਅਰ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕੈਪਟਨ ਅਤੇ ਮੋਹਸਿਨਾ ਕਿਦਵਈ ਨੇ ਕਾਂਗਰਸ ਨੂੰ ਮੌਜੂਦਾ ਹਾਲਾਤ 'ਚ ਮਜ਼ਬੂਤੀ ਦੇਣ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਰਣਨੀਤੀਆਂ 'ਤੇ ਚਰਚਾ ਕੀਤੀ। ਕੈਪਟਨ ਅੱਜ ਖੁਦ ਮੋਹਸਿਨਾ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 'ਤੇ ਗਏ। ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ 'ਚ ਮੁੜ ਸੱਤਾ 'ਚ ਆਈ ਭਾਜਪਾ ਦਾ ਸਾਹਮਣਾ ਕਰਨ ਦੇ ਲਈ ਕਾਂਗਰਸ ਲੀਡਰਸ਼ਿਪ 'ਚ ਵੀ ਮੰਥਨ ਦਾ ਦੌਰ ਚੱਲ ਰਿਹਾ ਹੈ ਅਤੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੀ ਪਾਰਟੀ ਨੇਤਾਵਾਂ 'ਚ ਚਰਚਾਵਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਸੰਦਰਭ 'ਚ ਕੈਪਟਨ ਦੇ ਦਿੱਲੀ ਦੌਰੇ ਨੂੰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੈਪਟਨ ਨੇ ਕੱਲ ਪੂਰਬ ਕੇਂਦਰੀ ਮੰਤਰੀ ਫਾਰੂਖ ਅਬਦੁੱਲਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਉਸ 'ਚ ਵੀ ਰਾਸ਼ਟਰੀ ਰਾਜਨੀਤੀ 'ਤੇ ਚਰਚਾ ਹੋਈ ਸੀ।
ਸ਼ਾਹ ਨੂੰ ਮਿਲਣ ਦੀ ਥਾਂ ਹਰਸਿਮਰਤ ਰਾਹੀਂ ਕਲੋਜ਼ਰ ਰਿਪੋਰਟ ਵਾਪਿਸ ਕਰਵਾਏ ਸੁਖਬੀਰ : ਰੰਧਾਵਾ
NEXT STORY