ਰੂਪਨਗਰ (ਸੱਜਣ ਸੈਣੀ)— ਅਜੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੀਟੂ ਮਾਮਲਾ ਠੰਡਾ ਨਹੀਂ ਹੋਇਆ ਹੈ ਕਿ ਰੂਪਨਗਰ ਤੋਂ ਯੂਥ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਆਰ. ਪੀ. ਸ਼ੈਲੀ 'ਤੇ ਕਾਲਜ ਦੀ ਲੜਕੀ ਨਾਲ ਛੇੜਛਾੜ ਦੇ ਦੋਸ਼ ਹੇਠ ਦਰਜ ਹੋਈ ਐੱਫ. ਆਈ. ਆਰ. ਤੋਂ ਬਾਅਦ ਅਕਾਲੀ ਪਾਰਟੀ ਲਈ ਇਕ ਵਿਵਾਦ ਖੜ੍ਹਾ ਹੋ ਗਿਆ ਹੈ। ਐੱਫ. ਆਈ. ਆਰ ਦਰਜ ਹੋਣ ਤੋਂ ਬਾਅਦ ਹੀ ਅਕਾਲੀ ਦਲ ਯੂਥ ਲੀਡਰ ਆਰ. ਪੀ. ਸ਼ੈਲੀ ਫਰਾਰ ਹੈ, ਜਿਸ ਦੀ ਗ੍ਰਿਫਤਾਰ ਦੀ ਮੰਗ ਨੂੰ ਲੈ ਕੇ ਬਾਲਮੀਕ ਭਾਈਚਾਰੇ ਸਮੇਤ ਪੀੜਤ ਪਰਿਵਾਰ ਵੱਲੋਂ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਸ਼ੈਲੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਦੇ ਲੀਡਰਾਂ ਵੱਲੋਂ ਉਕਤ ਮਾਮਲੇ 'ਚ ਅਕਾਲੀ ਦਲ 'ਤੇ ਤਿੱਖੇ ਸ਼ਬਦੀ ਹਮਲੇ ਵੀ ਸ਼ੁਰੂ ਕਰ ਦਿੱਤੇ ਹਨ। ਮੰਗ ਪੱਤਰ ਦੇਣ ਪਹੁੰਚੇ ਲੋਕਾਂ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਸ ਸਿਆਸੀ ਦਬਾਅ ਕਰਕੇ ਅਕਾਲੀ ਲੀਡਰ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ 'ਚ ਸ਼ੈਲੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਆਪਣੇ ਯੂਥ ਲੀਡਰ ਨੂੰ ਬਚਾਉਣ ਲਈ ਉਸ ਦਾ ਸਾਥ ਦੇ ਰਹੇ ਹਨ।

ਜਾਣੋ ਕੀ ਹੈ ਪੂਰਾ ਮਾਮਲਾ
ਇਹ ਮਾਮਲਾ 26 ਅਕਤੂਬਰ ਦਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਆਰ. ਪੀ. ਸ਼ੈਲੀ ਦੀ ਕਾਰ ਨੂੰ ਘੇਰ ਕੇ ਰੂਪਨਗਰ ਦੇ ਇਕ ਵਾਲਮੀਕਿ ਪਰਿਵਾਰ ਵੱਲੋਂ ਸਰੇ ਬਰਾਜ ਕੁੱਟਮਾਰ ਕਰਕੇ ਸ਼ੈਲੀ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ, ਜਿਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਆਰ. ਪੀ. ਸ਼ੈਲੀ ਵੱਲੋਂ ਉਕਤ ਪਰਿਵਾਰ ਦੀ ਕਾਲਜ 'ਚ ਪੜ੍ਹਦੀ ਲੜਕੀ ਨੂੰ ਰਾਸਤੇ 'ਚ ਜਾਂਦੇ ਹੋਏ ਛੇੜਛਾੜ ਕੀਤੀ ਗਈ ਸੀ। ਮੌਕੇ 'ਤੇ ਪੁਲਸ ਪਹੁੰਚੀ ਪੁਲਸ ਨੇ ਸ਼ੈਲੀ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਸੀ ਪਰ ਸ਼ੈਲੀ ਫਰਾਰ ਹੋ ਗਿਆ ਸੀ। ਹੁਣ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਯੂਥ ਅਕਾਲੀ ਲੀਡਰ ਨੂੰ ਪੁਲਸ ਫੜ ਨਾ ਸਕੀ ਤਾਂ ਮਾਪਿਆਂ ਵੱਲੋਂ ਵਾਲਮੀਕਿ ਭਾਈਚਾਰੇ ਨੂੰ ਨਾਲ ਲੈ ਕੇ ਐੱਸ. ਐੱਸ. ਪੀ. ਰੂਪਨਗਰ ਨੂੰ ਮੰਗ ਪੱਤਰ ਦੇ ਕੇ ਸ਼ੈਲੀ ਨੂੰ ਤਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਪੁਲਸ ਵੱਲੋਂ ਅਕਾਲੀ ਲੀਡਰ ਨੂੰ ਗ੍ਰਿਫਤਾਰ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਥਾਣਾ ਸਿਟੀ ਦੇ ਐੱਸ. ਐੱਚ. ਓ. ਭਾਰਤ ਭੂਸ਼ਣ ਨੇ ਕਿਹਾ ਕਿ ਪੁਲਸ 'ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਸ਼ੈਲੀ ਦੀ ਗ੍ਰਿਫਤਾਰੀ ਲਈ ਪੁਲਸ ਥਾਂ ਥਾਂ ਤੇ ਛਾਪੇਮਾਰੀ ਕਰ ਰਹੀ ਹੈ।
ਦੋ ਭਰਾਵਾਂ ਵਲੋਂ ਕੱਪੜੇ ਦੇ ਗੁਦਾਮ 'ਚ ਲੱਖਾਂ ਦੀ ਚੋਰੀ
NEXT STORY