ਗੁਰਦਾਸਪੁਰ (ਗੁਰਪ੍ਰੀਤ) - ਕਿਸੇ ਨੇ ਸੱਚ ਹੀ ਕਿਹਾ ਕਿ ਪੈਸਾ ਵੱਡਿਆਂ-ਵੱਡਿਆਂ ਵਿਚ ਫਿਕ ਪਾ ਦਿੰਦਾ ਹੈ, ਚਾਹੇ ਉਹ ਸਕਾ ਭਰਾ ਹੀ ਕਿਓਂ ਨਾ ਹੋਵੇ। ਅਜਿਹਾ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਤੁੰਗ ਤੋਂ ਸਾਹਮਣੇ ਆਇਆ ਹੈ, ਜਿਥੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਵੱਡੇ ਭਰਾ ਨਾਲ ਪੈਸੇ ਦੇ ਲੈਣ ਦੇਣ ਨੂੰ ਲੈਕੇ ਪ੍ਰੇਸ਼ਾਨ ਹੋਇਆ ਛੋਟਾ ਭਰਾ ਇਨਸਾਫ ਲੈਣ ਲਈ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ। ਮੌਕੇ ’ਤੇ ਪੁੱਜੇ ਪੁਲਸ ਪ੍ਰਸ਼ਾਸਨ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ।
VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਵਾਂ ਭਰਾਵਾਂ ਦੇ ਚਾਚਾ ਅਤੇ ਪਿੰਡ ਦੇ ਮੌਜੂਦਾ ਸਰਪੰਚ ਸਤਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਭਰਾਵਾਂ ਵਿੱਚ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਹੈ। ਛੋਟੇ ਭਰਾ ਬਲਜੀਤ ਸਿੰਘ ਨੇ ਆਪਣੇ ਵੱਡੇ ਭਰਾ ਜਸਬੀਰ ਸਿੰਘ ਨੂੰ ਆਪਣੀ ਜ਼ਮੀਨ 11 ਲੱਖ ਰੁਪਏ ਦੀ ਵੇਚੀ ਸੀ ਅਤੇ ਉਸ ਸਮੇਂ ਛੋਟੇ ਭਰਾ ਨੇ ਕਿਹਾ ਕਿ ਉਸਨੂੰ ਇਕ ਲੱਖ ਰੁਪਏ ਵੱਧ ਦਿੱਤੇ ਜਾਣ ਤਾਂ ਜੋ ਉਹ ਆਪਣੇ ਪੁੱਤ ਨੂੰ ਵਿਦੇਸ਼ ਭੇਜ ਸਕੇ। ਵੱਡੇ ਭਰਾ ਨੇ ਉਸ ਸਮੇਂ ਪੈਸੇ ਦੇ ਦਿੱਤੇ ਅਤੇ ਪੈਸੇ ਵਾਪਿਸ ਕਰਨ ਲਈ ਲਿਖਤੀ ਇਕਰਾਰਨਾਮਾ ਕਰ ਲਿਆ। ਹੁਣ ਵੱਡੇ ਭਰਾ ਵੱਲੋਂ ਉਸ ਤੋਂ ਉਹ ਇਕ ਲੱਖ ਰੁਪਏ ਮੰਗੇ ਜਾ ਰਹੇ ਹਨ। ਉਹ ਵਾਰ-ਵਾਰ ਸ਼ਿਕਾਇਤਾਂ ਕਰਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਪੁੱਛਿਓ ਨਾ ਕੌਣ! ਜਦੋਂ ਇਕ ਵੱਡੇ ਅਫ਼ਸਰ ਨੂੰ ਪਸੰਦ ਆ ਗਏ ‘ਗੁੱਚੀ ਦੇ ਸ਼ੂਜ਼’...
ਛੋਟਾ ਭਰਾ ਪੈਸੇ ਦੇਣ ਲਈ ਮਨ ਰਿਹਾ ਹੈ, ਜਿਸ ਦੇ ਬਾਵਜੂਦ ਵੱਡਾ ਭਰਾ ਉਸ ਨੂੰ ਪ੍ਰੇਸ਼ਾਨ ਕਰ ਰਿਹਾ, ਜਿਸ ਕਰਕੇ ਅੱਜ ਉਹ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ। ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਬਲਜੀਤ ਸਿੰਘ ਕਿਹਾ ਕਿ ਮੇਰੇ ਭਰਾ ਨਾਲ਼ ਮੇਰਾ ਪੈਸਿਆਂ ਦਾ ਲੈਣ ਦੇਣ ਹੈ। ਉਹ ਮੈਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਤੋਂ ਮੈਂ ਦੁੱਖੀ ਹੋਕੇ ਇਹ ਕਦਮ ਚੁੱਕਿਆ ਹੈ। ਉਸ ਨੇ ਕਿਹਾ ਕਿ ਪ੍ਰਸਾਸ਼ਨ ਨੇ ਮੈਨੂੰ ਯਕੀਨ ਦਵਾਇਆ ਕਿ ਮੇਰੇ ਨਾਲ ਕਿਸੇ ਤਰਾਂ ਦਾ ਧੱਕਾ ਨਹੀਂ ਹੋਵੇਗਾ, ਜਿਸ ਤੋਂ ਬਾਅਦ ਮੈਂ ਟੈਂਕੀ ਤੋਂ ਹੇਠਾਂ ਉਤਰ ਗਿਆ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : ਬੰਦ ਪਏ ਮੰਦਰ ਕੋਲ ਐਂਟੀ ਟੈਂਕ ਮਾਈਨ ਦੇ ਫਟਣ ਨਾਲ 4 ਛੋਟੇ ਬੱਚਿਆਂ ਦੀ ਮੌਤ
ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਪ੍ਰੇਸ਼ਾਨ ਹੋ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ ਹੈ। ਪਿੰਡ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਇਸ ਵਿਅਕਤੀ ਨੂੰ ਸਮਝਾ ਬੁਝਾ ਕੇ ਪਾਣੀ ਵਾਲੀ ਟੈਂਕੀ ਤੋਂ ਲਾਹ ਲਿਆ ਗਿਆ ਹੈ। ਵਿਅਕਤੀ ਦੇ ਬਿਆਨ ਦਰਜ ਕਰਕੇ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ।
VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ
NEXT STORY