ਬਟਾਲਾ : ਇਥੋਂ ਦੇ ਪਿੰਡ ਗੋਕੂਵਾਲ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਉਧਾਰ ਦਿੱਤੇ ਪੈਸੇ ਵਾਪਸ ਮੰਗਣ 'ਤੇ ਦੋਸਤ ਵੱਲੋਂ ਗੋਲੀ ਮਾਰ ਦਿੱਤੀ ਗਈ। ਇਸ ਖ਼ੌਫਨਾਕ ਘਟਨਾ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਫਾਇਰਿੰਗ ਦੀ ਵੀਡੀਓ ਪੀੜਤ ਦੀ ਪਤਨੀ ਨੇ ਬਣਾਈ ਹੈ। ਵੀਡੀਓ 'ਚ ਸ਼ਖ਼ਸ ਸ਼ਰੇਆਮ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ। ਉਸਨੇ 315 ਬੋਰ ਦੀ ਰਾਈਫਲ ਨਾਲ ਦੋਸਤ ਦੀ ਲੱਤ 'ਤੇ ਗੋਲੀ ਮਾਰੀ ਦਿੱਤੀ। ਗੋਲੀ ਲੱਗਣ ਨਾਲ ਵਿਅਕਤੀ ਦੀ ਲੱਤ ਦੇ ਪਰਖੱਚੇ ਉੱਡੇ ਗਏ। ਵਾਰਦਾਤ ਦੌਰਾਨ ਪਤਨੀ ਅਤੇ ਡਰਾਈਵਰ ਨੇ ਮਸਾਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਤਰਨਤਾਰਨ : ਸੈਲੂਨ ਤੋਂ ਆ ਰਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ, ਦਮ ਤੋੜ ਗਈ ਨਵਰੂਪ
ਪਤਾ ਲੱਗਾ ਹੈ ਕਿ ਪੀੜਤ ਵਿਅਕਤੀ ਅੰਮ੍ਰਿਤਸਰ ਦੇ ਹੈ ਅਤੇ ਮੁਲਜ਼ਮ ਦੋਸਤ ਤੋਂ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਲੈਣ ਗਿਆ। ਜਿੱਥੇ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਮੁਲਜ਼ਮ ਨੇ ਤੈਸ਼ ਵਿਚ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ। ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਪਛਾਣ ਬਟਾਲਾ ਦੇ ਪਿੰਡ ਗੋਕੂਵਾਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਸੰਧੂ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪਾਕਿਸਤਾਨ ਦਾ ਬਾਰਡਰ ਟੱਪ ਗਿਆ ਸ਼ਾਹਕੋਟ ਦਾ ਨੌਜਵਾਨ! ਪਾਕਿ ਰੇਂਜਰਾਂ ਨੇ ਤਸਵੀਰ ਕੀਤੀ ਜਾਰੀ
NEXT STORY