ਗੜ੍ਹਦੀਵਾਲਾ (ਜਤਿੰਦਰ) : ਜੰਗਲੀ ਜਾਨਵਰਾਂ ਤੇ ਅਵਾਰਾ ਪਸ਼ੂਆਂ ਕਾਰਨ ਕੰਢੀ ਖੇਤਰ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਵਿਚਾਰ ਪ੍ਰਗਟ ਕਰਦਿਆਂ ਰਾਜਪੂਤ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ ਦੁਸ਼ਯੰਤ ਮਿਨਹਾਸ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤੀ ਵਾਲੀ ਜਮੀਨ 'ਤੇ ਕੰਢਿਆਲੀ ਤਾਰ ਸਬਸਿਡੀ 'ਤੇ ਦੇਣ ਦਾ ਫੈਸਲਾ ਕੀਤਾ ਹੈ ਲੇਕਿਨ ਸਿਰਫ ਤਾਰ ਲਗਾ ਲੈਣ ਨਾਲ ਹੀ ਕੰਢੀ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਪੂਰਨ ਤੌਰ 'ਤੇ ਹੱਲ ਨਹੀਂ ਹੁੰਦੀਆਂ। ਕੰਢੀ ਖੇਤਰ ਵਿਚ ਜੰਗਲੀ ਜਾਨਵਰਾਂ ਤੇ ਅਵਾਰਾ ਪਸ਼ੂਆਂ ਤੋਂ ਇਲਾਵਾ ਬਾਂਦਰਾਂ ਵਲੋਂ ਵੀ ਫਸਲਾਂ ਬਰਬਾਦ ਕੀਤੀਆਂ ਜਾਂਦੀਆਂ ਹਨ, ਕਿਉਂਕਿ ਬਾਂਦਰ ਕੰਢਿਆਲੀ ਤਾਰ ਨਾਲ ਵੀ ਨਹੀਂ ਰੁਕਦੇ ਤੇ ਕਿਸਾਨਾਂ ਵਲੋਂ ਮਿਹਨਤ ਨਾਲ ਪਾਲੀਆਂ ਹੋਈਆਂ ਫਸਲਾਂ ਨੂੰ ਤਹਿਸ-ਨਹਿਸ ਕਰ ਦਿੰਦੇ ਹਨ।
ਕੰਢੀ ਖੇਤਰ ਵਿਚ ਬਾਂਦਰਾਂ ਦੀ ਤਦਾਦ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਜੋ ਭਵਿੱਖ ਵਿਚ ਹੋਰ ਵੀ ਜਿਆਦਾ ਸਮੱਸਿਆਵਾਂ ਪੈਦਾ ਕਰਨਗੇ। ਇਸ ਲਈ ਸਰਕਾਰ ਜੰਗਲੀ ਜਾਨਵਰਾਂ ਤੇ ਬਾਂਦਰਾਂ ਦੀ ਰੋਕਥਾਮ ਲਈ ਸਖਤ ਤੋਂ ਸਖਤ ਕਾਨੂੰਨ ਬਣਾਵੇ। ਮੌਜੂਦਾ ਸਮੇਂ ਵਿਚ ਜਾਨਵਰਾਂ ਵਲੋਂ ਫਸਲਾਂ ਬਰਬਾਦ ਕਰਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਜਿਆਦਾ ਕਮਜੋਰ ਹੋ ਗਈ ਹੈ। ਇਸ ਲਈ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਲੋਕਾਂ ਨੂੰ ਕੁਝ ਰਾਹਤ ਦੁਆਵੇ। ਇਸ ਮੌਕੇ ਦੁਸ਼ਯੰਤ ਮਿਨਹਾਸ ਨਾਲ ਰਵਿੰਦਰ ਕੁਮਾਰ ਵੀ ਹਾਜਰ ਸਨ।
ਲੁਧਿਆਣਾ ਸੀਟ 'ਤੇ ਟਿਕਟਾਂ ਦੀ ਦੌੜ 'ਚ ਨਿੱਤਰੇ ਕਈ 'ਸਿਆਸੀ ਯੋਧੇ'
NEXT STORY