ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਦੌਰਾਨ ਵਿਧਾਇਕ ਪਵਨ ਕੁਮਾਰ ਟੀਨੂੰ, ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾ. ਸੁਖਵਿੰਦਰ ਕੁਮਾਰ ਦੇ ਪ੍ਰਸ਼ਨ ਦੇ ਜਵਾਬ 'ਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪ੍ਰਸ਼ਨ 'ਚ ਪੁੱਛੇ ਗਏ 6 ਵਿਭਾਗਾਂ 'ਚੋਂ 4 ਵਿਭਾਗ ਕਿਰਾਏ ਦੇ ਭਵਨਾਂ ਤੋਂ ਸੰਚਾਲਿਤ ਹੈ, ਜਿਸ ਕਾਰਨ ਸਰਕਾਰ 'ਤੇ 112.44 ਲੱਖ ਦਾ ਵਿੱਤੀ ਬੋਝ ਪੈ ਰਿਹਾ ਹੈ, ਜਦੋਂਕਿ ਹੋਰ 2 ਸਰਕਾਰੀ ਭਵਨਾਂ ਤੋਂ ਸੰਚਾਲਿਤ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਦਫਤਰਾਂ ਨੂੰ ਇਕ ਜਗ੍ਹਾ ਸ਼ਿਫਟ ਕਰਨ ਦਾ ਸਾਲ 2017 'ਚ ਫੈਸਲਾ ਲਿਆ ਗਿਆ ਸੀ ਪਰ ਫਲੋਰ ਏਰੀਆ ਰੇਸ਼ੋ ਨੂੰ ਲੈ ਕੇ ਗਮਾਡਾ ਦੇ ਇਤਰਾਜ਼ਾਂ ਨੂੰ ਲੈ ਕੇ ਇਹ ਹਾਲੇ ਤੱਕ ਸੰਭਵ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਵਿਭਾਗ ਵੱਲੋਂ ਗਮਾਡਾ ਅੱਗੇ ਚੁੱਕਿਆ ਜਾ ਰਿਹਾ ਹੈ ਅਤੇ ਹੱਲ ਕੱਢਣ 'ਤੇ 2 ਸਾਲ ਦੇ ਫਰਕ ਨਾਲ ਸਾਰੇ ਵਿਭਾਗਾਂ ਨੂੰ ਪ੍ਰਸਤਾਵਿਤ ਭਵਨ 'ਚ ਤਬਦੀਲ ਕਰ ਦਿੱਤਾ ਜਾਵੇਗਾ।
ਧਾਰਾ-370 ਖਤਮ ਹੋਣ 'ਤੇ ਬਠਿੰਡਾ 'ਚ ਪਏ ਭੰਗੜੇ (ਵੀਡੀਓ)
NEXT STORY