ਫਾਜ਼ਿਲਕਾ (ਲੀਲਾਧਰ, ਨਾਗਪਾਲ) - ਜ਼ਿਲਾ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਦਿਨ ਸ਼ਨੀਵਾਰ ਨੂੰ ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ, ਐੱਸ. ਕੇ. ਅਗਰਵਾਲ, ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਕੀਤੀ ਗਈ। ਇਸ ਲੋਕ ਅਦਾਲਤ 'ਚ ਦੋਵਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।
ਇਸ ਮੌਕੇ ਪ੍ਰਿਤਪਾਲ ਸਿੰਘ ਮਾਣਯੋਗ ਸਿਵਲ ਜੱਜ ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੋਕ ਅਦਾਲਤ 'ਚ 27 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 67,33,787 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਫਾਜ਼ਿਲਕਾ 'ਚ ਲਛਮਣ ਸਿੰਘ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ 'ਚ ਸ਼੍ਰੀ ਮਤੀ ਪ੍ਰਿਯਾ ਉਪਵੇਜਾ, ਮੈਂਬਰ ਵਕੀਲ ਫਾਜ਼ਿਲਕਾ ਲੀਲਾਧਰ ਸ਼ਰਮਾ ਸਮਾਜ ਸੇਵਕ ਫਾਜ਼ਿਲਕਾ, ਜੇ. ਪੀ. ਐੱਸ. ਵੈਹਨੀਵਾਲ ਮਾਣਯੋਗ ਵਧੀਕ ਜ਼ਿਲਾ, ਸੈਸ਼ਨ ਜੱਜ ਆਦਿ ਕਈ ਮੈਂਬਰ ਸ਼ਾਮਲ ਸਨ।
ਡਿਪੂ 'ਤੇ ਕਣਕ ਨਾ ਵੰਡਣ ਕਾਰਨ ਗਰੀਬ ਕਾਰਡਧਾਰਕਾਂ 'ਚ ਰੋਸ ਦੀ ਲਹਿਰ
NEXT STORY