ਮਾਨਸਾ (ਸੰਦੀਪ ਮਿੱਤਲ, ਜੱਸਲ) : ਸਵ. ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮਾਮਲੇ ਵਿਚ ਮਾਨਸਾ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦੇ ਫਿਰੋਜ਼ਪੁਰ ਜੇਲ ਤੋਂ ਮਨਪ੍ਰੀਤ ਮੰਨਾ, ਬਠਿੰਡਾ ਜੇਲ ਤੋਂ ਸਰਾਜ ਸੰਧੂ ਅਤੇ ਉਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤੇ ਮਨਪ੍ਰੀਤ ਸਿੰਘ ਭਾਊ ਉਰਫ ਮੰਨਾ ਨੂੰ ਮੁੜ ਮਾਣਯੋਗ ਅਦਾਲਤ ਮਾਨਸਾ ’ਚ ਪੇਸ਼ ਕਰ ਕੇ 3 ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਇਹ ਵਿਅਕਤੀ 3 ਦਿਨਾਂ ਪੁਲਸ ਰਿਮਾਂਡ ’ਤੇ ਚੱਲ ਰਹੇ ਸਨ, ਜਿਨ੍ਹਾਂ ਤੋਂ ਪੁਲਸ ਵੱਲੋਂ ਬੜੀ ਬਰੀਕੀ ਨਾਲ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਤਲ ਕਾਂਡ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਹਮਲਾਵਰਾਂ ਸਬੰਧੀ ਨਵੀਂ ਫੁਟੇਜ ਮਿਲਣ ਤੋਂ ਬਾਅਦ ਫੁਟਪ੍ਰਿੰਟ ਲੱਭ ਰਹੀ ਐੱਸ. ਆਈ. ਟੀ.
ਐੱਸ. ਐੱਸ. ਪੀ. ਮਾਨਸਾ ਗੌਰਵ ਤੂਰਾ ਦਾ ਕਹਿਣਾ ਕਿ ਹੁਣ ਮਾਨਸਾ ਪੁਲਸ ਨੂੰ ਅਸਲ ਕਾਤਲਾਂ ਤਕ ਪਹੁੰਚਣ ਲਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਬਣ ਗਈ ਹੈ। ਇਹ ਜਾਂਚ ਮੁਕੰਮਲ ਹੋਣ ’ਤੇ ਇਸ ਕਤਲ ਕਾਂਡ ਬਾਰੇ ਜਲਦ ਖੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
‘ਆਪ’ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਕਾਂਗਰਸੀ ਕੌਂਸਲਰ ਹੁਣ ਨਿਰਾਸ਼, ਭਾਜਪਾ ਵੱਲ ਟਿਕਟਿਕੀ ਲਾ ਕੇ ਲੱਗੇ ਵੇਖਣ
NEXT STORY