ਮਾਨਸਾ (ਜੱਸਲ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਬਰਤਾਨੀਆ ਤੋਂ ਪਿੰਡ ਮੂਸਾ ਪਰਤ ਆਏ ਹਨ। ਉਹ ਪੁੱਤਰ ਦੇ ਇਨਸਾਫ਼ ਲਈ ਬਰਤਾਨੀਆ ਵਿਚ ਕੱਢੇ ਗਏ ਕੈਂਡਲ ਮਾਰਚ ਅਤੇ ਸਾਈਕਲ ਰੈਲੀ ’ਚ ਭਾਗ ਲੈਣ ਗਏ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਦੱਸਿਆ ਕਿ ਬਰਤਾਨੀਆ ਦੇ ਪੰਜਾਬੀ ਭਾਈਚਾਰੇ ਨੇ ਉੱਥੇ ਪੁੱਜਣ ’ਤੇ ਬੇਹੱਦ ਪਿਆਰ ਅਤੇ ਸਤਿਕਾਰ ਦਿੱਤਾ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਨਸਾਫ਼ ਦੀ ਲੜਾਈ ਲਈ ਪੰਜਾਬ ਸਰਕਾਰ ਨੂੰ 25 ਨਵੰਬਰ ਤਕ ਦਾ ਸਮਾਂ ਦੇ ਕੇ ਕਿਹਾ ਸੀ ਕਿ ਜੇਕਰ ਇਨਸਾਫ਼ ਦੀ ਲੜਾਈ ਸਹੀ ਰਸਤੇ ਨਾ ਤੁਰੀ ਤਾਂ ਉਹ ਦੇਸ਼ ਛੱਡ ਦੇਣਗੇ। ਇਸ ਦੇ ਚੱਲਦਿਆਂ ਉਹ ਅੱਜ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨਾਲ ਮੀਟਿੰਗ ਕਰਨਗੇ ਅਤੇ ਆਪਣਾ ਅਗਲਾ ਫ਼ੈਸਲਾ ਲੈਣਗੇ।
ਇਹ ਵੀ ਪੜ੍ਹੋ- ਪਰਾਲੀ ਦੇ ਹੱਲ ਲਈ ਰਾਹ ਦਸੇਰਾ ਬਣਿਆ ਬਰਨਾਲਾ ਦਾ ਇਹ ਜੋੜਾ, ਸਬਜ਼ੀਆਂ ਦੀ ਖੇਤੀ ’ਚ ਇੰਝ ਕਰ ਰਹੇ ਵਰਤੋਂ
ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਰਨਾ ਬੁਆਏ ਅਤੇ ਕੁਲਵੰਤ ਸਿੰਘ ਧਾਲੀਵਾਲ ਨੇ ਕੈਂਸਰ ਹਸਪਤਾਲ ਸਮੇਤ ਮਾਲਵਾ ਖੇਤਰ ਵਿਚ ਲੋਕ ਹਿੱਤਾਂ ਲਈ ਵੱਡੀਆਂ ਸੰਸਥਾਵਾਂ ਖੋਲ੍ਹਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮੂਸਾ ਵਿਚ ਕੈਂਸਰ ਹਸਪਤਾਲ ਖੋਲ੍ਹਣ ਲਈ ਉਨ੍ਹਾਂ ਨੇ ਦਿਲ ਖੋਲ੍ਹ ਕੇ ਦਾਨ ਦੇਣ ਬਾਰੇ ਕਿਹਾ ਹੈ। ਇਸ ਤੋਂ ਬਾਅਦ ਉਹ ਅੱਜ ਮਾਨਸਾ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਵੀ ਮਿਲੇ ਅਤੇ ਇਨਸਾਫ਼ ਦੀ ਮੰਗ ਕੀਤੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਹਥਿਆਰਾਂ ਨਾਲ ਘਰ ’ਚ ਦਾਖ਼ਲ ਹੋਏ ਬਦਮਾਸ਼, ਡੇਢ ਕਿਲੋ ਸੋਨਾ ਲੁੱਟਣ ਮਗਰੋਂ ਮੁੰਡੇ ਨੂੰ ਮਾਰੀ ਗੋਲੀ
NEXT STORY