* 2017 ਦੀਆਂ ਚੋਣਾਂ ਦੇ ਮੁਕਾਬਲੇ 82,847 ਜ਼ਿਆਦਾ ਲੋਕਾਂ ਨੇ ਪਾਈ ਵੋਟ
ਚੰਡੀਗੜ੍ਹ (ਰਮਨਜੀਤ) : ਭਾਵੇਂ ਹੀ ਇਸ ਵਾਰ ਦੀਆਂ ਚੋਣਾਂ ਵਿਚ ਫ਼ੀਸਦੀ ਦੇ ਹਿਸਾਬ ਨਾਲ ਵੋਟਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਪਈਆਂ ਹੋਣ ਪਰ ਇਸ ਦੇ ਬਾਵਜੂਦ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ 2017 ਦੀਆਂ ਚੋਣਾਂ ਤੋਂ ਕਰੀਬ 82 ਹਜ਼ਾਰ ਜ਼ਿਆਦਾ ਲੋਕਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੂਬੇ ਵਿਚ ਕੁਲ ਵੋਟਿੰਗ 71.95 ਫੀਸਦੀ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਫ਼ੀਸਦੀ 77.40 ਰਹੀ ਸੀ, ਜਦੋਂ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 78.95 ਫੀਸਦੀ ਵੋਟਾਂ ਪਈਆਂ ਸਨ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਦੇ ਤੌਰ ’ਤੇ ਇਸ ਵਾਰ 2 ਕਰੋੜ 14 ਲੱਖ 99 ਹਜ਼ਾਰ 804 ਲੋਕ ਰਜਿਸਟਰ ਹੋਏ ਸਨ। ਇਨ੍ਹਾਂ ਵਿਚੋਂ 1 ਕਰੋੜ 54 ਲੱਖ 69 ਹਜ਼ਾਰ 109 ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਜੇਕਰ ਵਿਧਾਨ ਸਭਾ ਚੋਣਾਂ 2017 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਕੁਲ 1 ਕਰੋੜ 98 ਲੱਖ 79 ਹਜ਼ਾਰ 069 ਵੋਟਰ ਰਜਿਸਟਰ ਹੋਏ ਸਨ, ਜਿਨ੍ਹਾਂ ਵਿਚੋਂ 1 ਕਰੋੜ 53 ਲੱਖ 86 ਹਜ਼ਾਰ 262 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਲਿਹਾਜ਼ ਨਾਲ ਇਸ ਵਾਰ ਦੀ ਚੋਣ ਪ੍ਰਕਿਰਿਆ ਦੌਰਾਨ ਹੁਣ ਤਕ ਹਾਸਲ ਹੋਏ ਅੰਕੜਿਆਂ ਮੁਤਾਬਕ ਪਿਛਲੀ ਵਾਰ ਦੇ ਮੁਕਾਬਲੇ 82,847 ਜ਼ਿਆਦਾ ਵੋਟਰ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਤਕ ਪੁੱਜੇ।
ਇਹ ਵੀ ਪੜ੍ਹੋ : ਜਿੱਤ-ਹਾਰ ਦਾ ਮੁਲਾਂਕਣ ਸ਼ੁਰੂ, ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ
ਵਿਧਾਨ ਸਭਾ ਚੋਣਾਂ (2022) ’ਚ ਸਭ ਤੋਂ ਵੱਧ ਅਤੇ ਘੱਟ ਵੋਟਿੰਗ ਫ਼ੀਸਦੀ ਵਾਲੇ ਵਿਧਾਨ ਸਭਾ ਹਲਕੇ -
ਵਿਧਾਨਸਭਾ ਹਲਕਾ |
2022 |
2017 |
2012 |
ਗਿੱਦੜਬਾਹਾ |
84.93 |
88.79 |
88.73 |
ਤਲਵੰਡੀ ਸਾਬੋ |
83.70 |
86.20 |
86.70 |
ਸਰਦੂਲਗੜ੍ਹ |
83.64 |
88.92 |
88.34 |
ਲੰਬੀ |
81.35 |
87.14 |
87.30 |
ਗੁਰੂਹਰਸਹਾਏ |
81.08 |
85.73 |
89.89 |
ਸਭ ਤੋਂ ਘੱਟ:
ਲੁਧਿਆਣਾ ਸਾਊਥ |
59.04 |
67.95 |
69.32 |
ਅੰਮ੍ਰਿਤਸਰ ਸੈਂਟਰਲ |
59.19 |
66.69 |
64.46 |
ਅੰਮ੍ਰਿਤਸਰ ਸਾਊਥ |
59.48 |
62.72 |
63.62 |
ਜਲੰਧਰ ਸੈਂਟਰਲ |
60.65 |
68.42 |
68.91 |
ਅੰਮ੍ਰਿਤਸਰ ਨਾਰਥ |
60.97 |
67.09 |
68.42 |
ਇਹ ਵੀ ਪੜ੍ਹੋ : ਅਕਾਲੀ, ਭਾਜਪਾ ਅਤੇ ਕੈਪਟਨ ਦਾ ਨਾਪਾਕ ਗਠਜੋੜ ਕਦੇ ਸਰਕਾਰ ਨਹੀਂ ਬਣਾ ਸਕਦਾ : ਚੀਮਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ 2022: ਪੈਰਾ ਮਿਲਟਰੀ ਫੋਰਸ ਦੇ ਪਹਿਰੇ ’ਚ EVM, 10 ਨੂੰ ਆਉਣਗੇ ਨਤੀਜੇ
NEXT STORY