ਮੋਗਾ : ਪਿੰਡ ਮਾਛੀਕੇ ਦੇ ਦਰਸ਼ਨ ਸਿੰਘ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਲਈ ਆਪਣੀ 16 ਮਰਲੇ ਜ਼ਮੀਨ ਦਾਨ ਦਿੱਤੀ ਹੈ। ਦਰਸ਼ਨ ਸਿੰਘ ਦੇ ਇਸ ਫੈਸਲੇ ਨਾਲ ਜਿੱਥੇ ਮੁਸਲਮਾਨ ਭਾਈਚਾਰੇ ਵਲੋਂ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਦਰਸ਼ਨ ਸਿੰਘ ਦੇ ਇਸ ਕਦਮ ਨਾਲ ਬਾਗੋ-ਬਾਗ ਹੋਏ ਹਨ। ਕੈਪਟਨ ਨੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਇਸ ਨਾਲ ਮੇਰਾ ਮਨ ਖੁਸ਼ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡਾ ਆਪਸੀ ਪਿਆਰ ਹੀ ਸਾਡੀ ਅਸਲੀ ਤਾਕਤ ਹੈ, ਇਸ ਤਰ੍ਹਾਂ ਦੀਆਂ ਖਬਰਾਂ ਮਨ ਨੂੰ ਖੁਸ਼ ਕਰ ਦਿੰਦੀਆਂ ਹਨ ਤੇ ਸਮਾਜ ਨੂੰ ਇਕ ਚੰਗਾ ਸੁਨੇਹਾ ਦਿੰਦੀਆਂ ਹਨ।
ਦੱਸਣਯੋਗ ਹੈ ਕਿ ਮੋਗਾ-ਬਰਨਾਲਾ ਕੌਮੀ ਸੜਕ ਨੰਬਰ 71 'ਤੇ ਸਥਿਤ ਪਿੰਡ ਮਾਛੀਕੇ ਵਿਖੇ ਸੜਕ ਨੂੰ ਫੋਰਲੇਨ ਕਰਨ ਦਾ ਕੰਮ ਤਿੰਨ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਸੀ। ਸੜਕ ਚੌੜੀ ਕਰਨ ਦੌਰਾਨ ਵਿਭਾਗ ਵਲੋਂ ਜਿਹੜੀ ਜਗ੍ਹਾ ਇਕਵਾਇਰ ਕੀਤੀ ਗਈ ਸੀ, ਉਸ 'ਚ ਪਿੰਡ ਮਾਛੀਕੇ ਵਿਖੇ ਬਣੀ ਕਰੀਬ 200 ਸਾਲ ਪੁਰਾਣੀ ਮਸਜਿਦ ਵੀ ਆ ਰਹੀ ਹੈ, ਜਿਸ ਕਾਰਨ ਸਿੱਖ ਪਰਿਵਾਰ ਨੇ ਮਸਜਿਦ ਲਈ ਆਪਣੀ ਜ਼ਮੀਨ ਦੇ ਦਿੱਤੀ।
ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਦੇਸ਼ ਨੂੰ ਲੁੱਟ ਰਹੀ ਐ ਮੋਦੀ-ਸ਼ਾਹ ਜੋੜੀ : ਸੁਨੀਲ ਜਾਖੜ
NEXT STORY