ਨਵਾਂਗਰਾਓਂ (ਮੁਨੀਸ਼) : ਬੇਹੱਦ ਚਰਚਿਤ ਅੰਜਨਥਲੀ ਦੇ ਸਾਬਕਾ ਸਰਪੰਚ ਸੁਰੇਸ਼ ਉਰਫ਼ ਬਬਲੀ ਕਤਲਕਾਂਡ ਦੇ ਮੁਲਜ਼ਮ ਅਤੇ 5 ਲੱਖ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਬਦਮਾਸ਼ ਕ੍ਰਿਸ਼ਣ ਦਾਦੂਪੁਰ ਨੂੰ ਕਰਨਾਲ ਪੁਲਸ ਨੇ ਉਸ ਦੇ ਇਕ ਸਾਥੀ ਸਮੇਤ ਨਵਾਂਗਰਾਓਂ ਦੇ ਦਸ਼ਮੇਸ਼ ਨਗਰ ਤੋਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨਾਂ 'ਤੇ ਟੈਕਸ ਵਧਾਉਣ ਦੀਆਂ ਚਰਚਾਵਾਂ ਦਾ ਸੱਚ ਆਇਆ ਸਾਹਮਣੇ, ਸਰਕਾਰ ਨੇ ਕਹੀ ਇਹ ਗੱਲ
ਤਿੰਨ ਸਾਲ ਪਹਿਲਾਂ ਉਕਤ ਕਤਲਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਮੁਲਜ਼ਮ ਡੇਢ ਸਾਲ ਤੋਂ ਨਵਾਂਗਰਾਓਂ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 'ਵਾਹਨ ਮਾਲਕਾਂ' ਲਈ ਚੰਗੀ ਖ਼ਬਰ, ਸਰਕਾਰ ਨੇ ਦਿੱਤੀ ਇਹ ਰਾਹਤ
ਮੁਲਜ਼ਮ ’ਤੇ ਇਸ ਕਤਲਕਾਂਡ ਤੋਂ ਬਾਅਦ ਜੁਲਾਈ, 2018 ਵਿਚ ਪੁਲਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ, ਜਦੋਂ ਕਿ ਬਾਅਦ ਵਿਚ ਇਨਾਮ 5 ਲੱਖ ਰੁਪਏ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਦਾ ਐਲਾਨ
NEXT STORY