Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    3:37:59 PM

  • youtuber jasbir singh s court appearance

    ਯੂ-ਟਿਊਬਰ ਜਸਬੀਰ ਸਿੰਘ ਦੀ ਅਦਾਲਤ 'ਚ ਪੇਸ਼ੀ, ਜਾਂਚ...

  • badshah s controversial statement about dua lipa

    'ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ’; Dua...

  • central government punjab project

    ਪੰਜਾਬ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਵੱਡਾ...

  • russia makes bumper offer to musk

    ਟਰੰਪ ਨਾਲ ਤਣਾਅ ਵਿਚਾਲੇ Russia ਨੇ Musk ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਮਾਂ ਦਿਵਸ ’ਤੇ ਵਿਸ਼ੇਸ਼ : ਸਾਲ ’ਚ ਸਿਰਫ਼ ਇਕ ਦਿਨ ਨਹੀਂ ਸਗੋਂ ਹਰ ਰੋਜ਼ ਹੋਵੇ ‘ਮਾਂ ਦਿਵਸ ’

PUNJAB News Punjabi(ਪੰਜਾਬ)

ਮਾਂ ਦਿਵਸ ’ਤੇ ਵਿਸ਼ੇਸ਼ : ਸਾਲ ’ਚ ਸਿਰਫ਼ ਇਕ ਦਿਨ ਨਹੀਂ ਸਗੋਂ ਹਰ ਰੋਜ਼ ਹੋਵੇ ‘ਮਾਂ ਦਿਵਸ ’

  • Edited By Anuradha,
  • Updated: 09 May, 2021 12:57 PM
Ludhiana
mother  s day is not just one day of the year but every day
  • Share
    • Facebook
    • Tumblr
    • Linkedin
    • Twitter
  • Comment

ਸਮਰਾਲਾ (ਬੰਗੜ, ਗਰਗ) : ਮਨੁੱਖ ਦੀ ਜ਼ਿੰਦਗੀ ’ਚ ਮਾਂ ਦਾ  ਰੁਤਵਾ ਲਾਜਵਾਬ ਅਤੇ ਬੇਮਿਸਾਲ ਹੈ। ਇਸ ਦੁਨੀਆਂ ਦਾ ਮੁੱਢ ਬੰਨਣ ਵਾਲ਼ੀ ਮਾਂ ਨੂੰ ਭਾਵੇਂ ਬੋਹੜ ਦੀ ਠੰਡੀ ਛਾਂ ਕਹਿ ਲਵੋ ਜਾਂ ਰੱਬ ਦਾ ਦੂਜਾ ਰੂਪ ਕਹਿ ਲਵੋ, ਇਹ ਸਾਰੇ ਵੱਡੇ-ਵੱਡੇ ਮਾਇਨੇ ਰੱਖਣ ਵਾਲ਼ੇ ਸ਼ਬਦ ਵੀ ਉਸ ਮਾਂ ਦੀ ਮਾਣਮੱਤੇ ਰੁਤਵੇ ਅੱਗੇ ਬੌਣੇ ਸਾਬਿਤ ਹੋ ਜਾਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿੱਸੇ ਬਿਸਤਰੇ ਦਾ ਗਿੱਲਾ ਪਾਸਾ, ਠੰਡੀ ਰੋਟੀ, ਔਲਾਦ ਦੇ ਘਰ ਆਉਣ ਦੀ ਉਡੀਕ ਅਤੇ ਫਿਕਰ ਆਏ ਹਨ, ਉਸਨੂੰ ਦੇਖ ਕੇ ਲੱਗਦਾ ਹੈ ਕਿ ਸਾਲ ਵਿੱਚ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਹੀ ‘ਮਾਂ ਦਿਵਸ’ ਹੋਣਾ ਚਾਹੀਦਾ ਹੈ।  ਦੁਨੀਆ ਭਰ ਵਿੱਚ ਅੱਜ ਦੇ ਦਿਨ ਨੂੰ ਮਾਂ ਦੇ ਸਤਿਕਾਰ ਵਿੱਚ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇ  ਹੋਂਦ ਵਿੱਚ ਆਉਣ ਪਿੱਛੇ ਇਤਿਹਾਸਕ ਘਟਨਾ ਇਹ ਹੈ ਕਿ 10 ਮਈ 1908 ਨੂੰ ਅਮਰੀਕਾ ਦੇ ਸ਼ਹਿਰ ਗ੍ਰਾਫ਼ਨ ਦੀ ਇੱਕ ਚਰਚ ਅਤੇ ਫ਼ਿਲਾਡੇਲਫੀਆ ਵਿੱਚ ਪਹਿਲੀ ਵਾਰ ਮਾਂ ਦਿਵਸ ਸਬੰਧੀ ਸਮਾਗਮ ਕਰਵਾਏ ਗਏ। 1912 ਵਿੱਚ ਅੰਨਾ ਜਾਰਵਿਸ ਨੂੰ ਫਾਊਂਡਰ ਦੇ ਰੂਪ ਵਿੱਚ ਅੱਗੇ ਲਿਆ ਕੇ ਮਾਂ ਦਿਵਸ ਮਨਾਉਣ ਲਈ ਇੱਕ ਮਤਾ ਪਾਸ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮਾਂ ਦੇ ਮਾਣ-ਸਤਿਕਰਾ ਹਿੱਤ ਹੁਣ ਭਾਰਤ ਸਮੇਤ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ‘ਮਾਂ ਦਿਵਸ’ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।  ਅੱਜ ਮਾਂ ਦਿਵਸ ਮੌਕੇ ਪੇਸ਼ ਹਨ ਕੁੱਝ ਸਖਸ਼ੀਅਤਾਂ ਦੇ ਵਿਚਾਰ- 

ਮਾਂ ਦੇ ਸੰਸਕਾਰਾਂ ਨੇ ਮੈਨੂੰ ਪੜਾਉਣ ਦੇ ਕਾਬਿਲ ਬਣਾਇਆ : ਅਮਰੀਕ ਬਲਾਲ਼ਾ
ਬਾਬਾ ਹਸਤਲਾਲ ਪਬਲਿਕ ਸਕੂਲ ਖੱਟਰਾਂ ਦੇ ਡਾਇਰੈਕਟਰ ਅਮਰੀਕ ਸਿੰਘ ਬਲਾਲ਼ਾ ਦਾ ਕਹਿਣਾ ਹੈ ਕਿ ਘਰ ਵਿੱਚ ਮਾਂ ਪ੍ਰਮਾਤਮਾ ਦੇ ਪ੍ਰਕਾਸ਼ ਵਾਂਗ ਹੁੰਦੀ ਹੈ, ਮਾਂ ਦੇ ਦਿੱਤੇ ਹੋਏ ਸੰਸਕਾਰ ਅਤੇ ਦੁਆਵਾਂ ਅਤੇ ਅਸੀਸਾਂ ਮਾਂ ਦੀ ਹਮੇਸ਼ਾਂ ਔਲਾਦ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀਆਂ ਰਹਿੰਦੀਆਂ ਹਨ। ਮੈਂ ਹਮੇਸ਼ਾਂ ਮੰਨਦਾ ਹਾਂ ਕਿ ਮੈਂ ਖੁੱਦ ਮਾਂ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਜ ਇਕ ਸਕੂਲ ਚਲਾਉਣ ਦੇ ਕਾਬਿਲ ਬਣਿਆਂ ਹਾਂ, ਜਿੱਥੇ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਉਸਦਾ ਕਹਿਣਾ ਹੈ ਕਿ ਅਸੀਂ ਆਪਣੇ ਸਕੂਲ ਵਿੱਚ ਵੀ ਹਮੇਸ਼ਾਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਮਾਣਸਤਿਕਾਰ ਕਰਨ ਦੇ ਲਈ ਪ੍ਰੇਰਣਾ ਦਿੰਦੇ ਹਾਂ। ਮੇਰਾ ਮੰਨਣਾ ਹੈ ਕਿ ਮਾਂ ਦੀ ਬਦੌਲਤ ਹੀ ਬੱਚੇ ਵੱਡੇ-ਵੱਡੇ ਮੁਕਾਮਾਂ ‘ਤੇ ਫਤਹਿ ਹਾਸਲ ਕਰਦੇ ਹਨ।  

PunjabKesari

ਮੇਰੇ ਲਈ ਮਾਂ ਹੀ ਕੁੱਲ ਸੰਸਾਰ ਹੈ : ਮਨਦੀਪ ਸਿੰਘ ਰਿਐਤ
ਸਮਾਜ ਸੇਵੀ ਅਤੇ ਵੀਰ ਸਿੰਘ ਐਂਡ ਸੰਨਜ਼ ਦੇ ਸੰਚਾਲਕ ਮਨਦੀਪ ਸਿੰਘ ਰਿਐਤ ਦਾ ਕਹਿਣਾ ਹੈ ਕਿ ਮੇਰੇ ਲਈ ਮਾਂ ਹੀ ਕੁੱਲ ਸੰਸਾਰ ਹੈ ਕਿਉਂਕਿ ਪਿਤਾ ਦੇ ਸਾਡੀ ਜ਼ਿੰਦਗੀ ’ਚੋਂ ਸਦਾ ਲਈ ਤੁਰ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ ’ਚ ਘੋਰ ਅੰਧੇਰ ਸੀ ਪਰ ਮਾਂ ਪਰਮਿੰਦਰ ਕੌਰ ਮੇਰੇ ਲਈ ਪਿਤਾ ਬਣ ਕੇ ਖਲੋਅ ਗਈ । ਮੇਰੀ ਜ਼ਿੰਦਗੀ ’ਚ ਉਮੀਦਾਂ ਦਾ ਸੂਰਜ ਉੱਗਮ ਗਿਆ। ਮੈਂ ਆਪਣੀ ਮਾਂ ਵਿਚੋਂ ਹਮੇਸ਼ਾਂ ਪਰਮਾਤਮਾ ਨੂੰ ਦੇਖਦਾ ਹਾਂ ਕਿਉਂਕਿ ਉਸਨੇ ਮੈਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਹਰ ਘਰ ਵਿਚ ਮਾਂ ਦਾ ਮਾਣ ਸਤਿਕਾਰ ਰੱਬ ਦੇ ਬਰਾਬਰ ਹੋਣਾ ਚਾਹੀਦਾ ਹੈ ਕਿਉਂਕਿ ਮਾਂ ਭਾਵੇਂ ਕਿਸੇ ਵੀ ਧਰਮ, ਕਿਸੇ ਵੀ ਜਾਤੀ ਜਾਂ ਕਿੰਨੀ ਵੀ ਗਰੀਬ ਅਤੇ ਕਿੰਨੀ ਹੀ ਅਮੀਰ ਘਰ ਦੀ ਹੋਵੇ, ਉਹ ਆਪਣੀ ਔਲਾਦ ਲਈ ਇਕੋ ਜਿਹੀ ਫਿਕਰਮੰਦ ਹੁੰਦੀ ਹੈ। 

ਮਾਂ ਤੋਂ ਵੱਧਕੇ ਕੁੱਝ ਵੀ ਨਹੀਂ: ਅਵਤਾਰ ਕੋਟਾਲਾ
ਲੋਕ  ਸੇਵਾ ਮਿਸ਼ਨ ਸਮਰਾਲਾ ਦੇ ਆਗੂ ਅਵਤਾਰ ਸਿੰਘ ਕੋਟਾਲਾ ਦਾ ਕਹਿਣਾ ਹੈ ਕਿ ਮਾਂ ਔਲਾਦ ਲਈ ਸਿ੍ਰ੍ਰਸ਼ਟੀ ਦੇ ਸਮਾਨ ਹੁੰਦੀ ਹੈ ਅਤੇ ਮਾਂ ਤੋਂ ਵੱਧਕੇ ਕੁੱਝ ਵੀ ਨਹੀਂ। ਬਚਪਨ ਤੋਂ ਲੈ ਕੇ ਮਾਂ ਦੀਆਂ ਦਿੱਤੀਆਂ ਅਸੀਸਾਂ ਸਾਰੀ ਉਮਰ ਔਲਾਦ ਲਈ ਵਰਦਾਨ ਸਾਬਿਤ ਹੁੰਦੀਆਂ ਹਨ। ਮੇਰੇ ਲਈ ਮਾਂ ਸਿਰਫ਼ ਮਾਂ ਹੀ ਨਹੀਂ ਸਗੋਂ ਪਿਤਾ ਵੀ ਸੀ ਕਿਉਂ ਕਿ ਮੇਰੀ ਸੋਝੀ ਸੰਭਲਣ ਤੋਂ ਪਹਿਲਾਂ ਹੀ ਮਾਂ ਦੇ ਸਿਰ ਤੇ ਚਿੱਟੀ ਚੁੰਨੀ ਆ ਗਈ ਸੀ ਉਹ ਫਿਰ ਵੀ ਪਰਮਾਤਮਾ ਤੋਂ ਸਾਡੇ ਲਈ ਦੁਆਵਾਂ ਮੰਗਦੀ, ਇਸ ਦੁਨੀਆਂ ਤੋਂ ਰੁਕਸਤ ਹੋ ਗਈ ਤੇ ਸਾਨੂੰ ਇਸ ਸਮਾਜ ਵਿੱਚ ਸਿਰ ਉੱਚਾ ਕਰਕੇ  ਸਲੀਕੇ ਨਾਲ਼ ਜਿਊਣ ਦੀ ਜਾਂਚ ਸਿੱਖਾ ਗਈ। 

PunjabKesari

ਪਰਮਾਤਮਾ ਦੇ ਵਾਂਗ ਹੁੰਦੀ ਹੈ ਮਾਂ: ਗੁਰਲੀਨ ਕੌਰ ਗਿੱਲ
ਕੈਨੇਡਾਂ ਦੀ ਧਰਤੀ ‘ਤੇ ਵਸਦੀ ਪੰਜਾਬ ਦੀ ਧੀ ਗੁਰਲੀਨ ਕੌਰ ਗਿੱਲ ਦਾ ਕਹਿਣਾ ਹੈ ਕਿ ਘਰ ਵਿੱਚ ਮਾਂ ਦਾ ਹੋਣਾ ਪਰਮਾਤਮਾ ਵਾਂਗ ਹੁੰਦਾ ਹੈ ਜੋ ਆਪਣੀ ਔਲਾਦ ਲਈ ਰਾਹ ਦਸੇਰਾ ਸਾਬਿਤ ਹੁੰਦਾ ਹੈ। ਮਾਂ ਹੀ ਔਲਾਦ ਨੂੰ ਚੰਗੇ ਅਤੇ ਬੁਰੇ ਦਾ ਅਰਥ ਸਮਝਾਉਂਦੀ ਹੈ ਅਤੇ ਹਮੇਸ਼ਾਂ ਹੀ ਆਪਣੀ ਔਲਾਦ ਨੂੰ ਚੰਗੇ ਬਣਨ ਲਈ ਸਹੀ ਰਾਹ ‘ਤੇ ਤੌਰਨ ਦਾ ਯਤਨ ਕਰਦੀ ਹੈ। ਭਾਂਵੇ ਅੱਜ ਮੈਂ ਸੱਤ ਸਮੁੰਦਰਾਂ ਤੋਂ ਪਾਰ ਬੈਠੀ ਹਾਂ ਫਿਰ ਵੀ ਮੇਰੀ ਮਾਂ ਮੇਰਾ ਪਲਪਲ ਦਾ ਫਿਕਰ ਕਰਦੀ ਹੈ ਅਤੇ ਮੇਰੀ ਤਰੱਕੀ ਅਤੇ ਖੁਸ਼ਹਾਲੀ ਲਈ ਦੁਆਵਾਂ ਕਰਦੀ ਹੈ।  ਮੇਰੀ ਮਾਂ ਆਪਣੀ ਔਲਾਦ ਦਾ ਧਿਆਨ ਵੀ ਰੱਖਦੀ ਹੈ ਅਤੇ ਮੇਰੇ ਪਿਤਾ ਗੁਰਦੀਪ ਸਿੰਘ ਗਿੱਲ ਲਈ ਆਦਰਸ਼ ਪਤਨੀ ਦੀ ਭੂਮਿਕਾ ਵੀ ਨਿਭਾ ਰਹੀ ਹੈ।

PunjabKesari

ਰੱਬ ਜ਼ਰੂਰ ਮੇਰੀ ਮਾਂ ਵਰਗਾ ਹੋਵੇਗਾ: ਮਨਜੋਤ ਕੰਗ ਕੈਨੇਡਾ
ਕੈਨੇਡਾ ਦੀ ਧਰਤੀ ‘ਤੇ ਸਿਹਤ ਸੇਵਾਵਾਂ ਦੇ ਰਹੇ ਡਾ. ਮਨਜੋਤ ਸਿੰਘ ਕੰਗ ਦਾ ਕਹਿਣਾ ਹੈ ਕਿ ਰੱਬ ਨੂੰ ਕਦੇ ਸਾਹਮਣੇ ਤੋਂ ਦੇਖਿਆ ਤਾਂ ਨਹੀਂ ਘਰ ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਹੀ ਮੇਰੀ ਮਾਂ ਦੇ ਵਰਗਾ ਹੋਵੇਗਾ ਕਿਉਂਕਿ ਮੈਂ ਹਮੇਸ਼ਾ ਹੀ ਮਾਂ ਵਿਚੋਂ ਰੱਬ ਨੂੰ ਤੱਕਿਆ ਹੈ। ਮੇਰੀ ਮਾਂ ਪਰਮਜੀਤ ਕੌਰ ਕੰਗ ਨੇ ਹਮੇਸ਼ਾ ਹੀ ਮੈਨੂੰ ਹੱਕ ਤੇ ਸੱਚ ਨਾਲ ਖੜਣਾ ਸਿੱਖਾਇਆ ਹੈ ਅਤੇ ਇਹ ਸਮਝਾਇਆ ਹੈ ਕਿ ਕਿਸੇ ਦਾ ਮਾੜਾ ਨਹੀਂ ਕਰਨਾ ਅਤੇ ਨਾ ਹੀ ਕਿਸੇ ਨਾਲ਼ ਧੱਕਾ ਹੁੰਦਾ ਵੇਖ ਚੁੱਪ ਕਰਨਾ ਹੈ। ਬੱਸ ਮਾਂ ਵੱਲੋਂ ਦਿੱਤੇ ਉੱਚ ਸੰਸਕਾਰਾਂ ਦੀ ਬਦੌਲਤ ਅੱਜ ਮੈਂ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਅਡੋਲ ਹਾਂ ਕਿਉਂ ਕਿ ਮੈਨੂੰ ਪਤਾ ਹੈ ਕਿ ਮੇਰੇ ‘ਤੇ ਕਿੰਨਾ ਵੀ ਵੱਡਾ ਤੂਫ਼ਾਨ ਆ ਜਾਵੇ ,ਮੇਰੀ ਮਾਂ ਰੱਬ ਬਣਕੇ ਮੇਰੇ ਨਾਲ਼ ਖੜੀ ਹੋ ਜਾਵੇਗੀ। 
 

  • Mother Day
  • year
  • mother
  • ਮਾਂ ਦਿਵਸ
  • ਸਾਲ

ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਸਿਟੀ ਪੁਲਸ ਨੇ ਚਾਰ ਦੇ ਖ਼ਿਲਾਫ ਕੀਤਾ ਮੁਕੱਦਮਾ ਦਰਜ

NEXT STORY

Stories You May Like

  • a girl who went to work in her mother  s place was trapped in a love trap
    ਮਾਂ ਦੀ ਜਗ੍ਹਾ ਕੰਮ ਕਰਨ ਗਈ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਢਾਈ ਸਾਲ ਤੱਕ...
  • punjab mother son
    ਪੰਜਾਬ: ਮਾਂ ਦੀ ਗੋਦ 'ਚ ਪਲਣ ਵਾਲੇ ਪੁੱਤ ਨੇ ਹੀ ਚੁੰਨੀ ਨਾਲ ਗਲਾ ਘੁੱਟ ਕੇ ਮਾਰ'ਤੀ ਮਾਂ
  • mother marriage daughter
    ਮਾਂ ਨੇ ਅਗਵਾ ਕੀਤੀ ਆਪਣੀ ਹੀ 11 ਸਾਲਾ ਧੀ! 35 ਸਾਲ ਦੇ ਵਿਅਕਤੀ ਨਾਲ ਕਰਵਾ 'ਤਾ ਵਿਆਹ ਤੇ ਫ਼ਿਰ...
  • narendra modi world environment day home sindoor plant
    ਵਿਸ਼ਵ ਵਾਤਾਵਰਣ ਦਿਵਸ 'ਤੇ PM ਮੋਦੀ ਨੇ ਆਪਣੇ ਘਰ ਲਗਾਇਆ 'ਸਿੰਦੂਰ' ਦਾ ਬੂਟਾ
  • 24 year old son  parents killed in road accident in patiala
    ਸੜਕ ਹਾਦਸੇ 'ਚ ਖਤਮ ਹੋ ਗਿਆ ਪੂਰਾ ਪਰਿਵਾਰ! ਮਾਂ-ਪਿਓ ਸਣੇ 24 ਸਾਲ ਦੇ ਪੁੱਤ ਦੀ ਮੌਤ
  • no group will go to pakistan on martyrdom day
    ਸ਼ਹੀਦੀ ਦਿਵਸ 'ਤੇ ਤਾਰੀਖਾਂ ਦਾ ਵਿਵਾਦ, ਪਾਕਿਸਤਾਨ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ
  • 59 th guyana independence day celebrations
    ਗੁਆਨਾ ਦਾ 59ਵਾਂ ਆਜ਼ਾਦੀ ਦਿਵਸ ਸਮਾਗਮ : ਭਾਰਤੀ ਸੰਸਦੀ ਵਫ਼ਦ ਨੇ ਲਿਆ ਹਿੱਸਾ
  • these days will the banks remain closed in june
    1, 2, 3 ਜਾਂ 5 ਦਿਨ ਨਹੀਂ, ਸਗੋਂ ਜੂਨ ਮਹੀਨੇ 'ਚ 13 ਦਿਨ ਬੰਦ ਰਹਿਣ ਵਾਲੇ ਹਨ Bank
  • jaitewali plant found closed during raid by mayor and senior deputy mayor
    ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • canada arrest
    ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ...
  • important news for drivers
    Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
  • illegally constructed showrooms at the behest of raman arora
    ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ...
  • mann government s big step to save groundwater in punjab
    ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
  • bhagwant mann statement
    ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ :...
  • atp sukhdev vashist mla  s son rajan arora
    ਏਟੀਪੀ ਸੁਖਦੇਵ ਵਸ਼ਿਸਟ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦੀ...
Trending
Ek Nazar
boy dead on road accident

ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ

pakistan and saudi arabia strategic partnership

ਪਾਕਿਸਤਾਨ ਅਤੇ ਸਾਊਦੀ ਅਰਬ ਰਣਨੀਤਕ ਭਾਈਵਾਲੀ ਵਧਾਉਣ 'ਤੇ ਸਹਿਮਤ

people arrested in us for immigration violations

ਅਮਰੀਕਾ 'ਚ ਇਮੀਗ੍ਰੇਸ਼ਨ ਉਲੰਘਣਾਵਾਂ ਲਈ 44 ਲੋਕ ਗ੍ਰਿਫ਼ਤਾਰ

indian gujarati man deported from us

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

trump to build new ballroom

ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

musk threat nasa with only one option

Musk ਦੀ ਡਰੈਗਨ ਕੈਪਸੂਲ ਵਾਪਸ ਲੈਣ ਦੀ ਧਮਕੀ ਮਗਰੋਂ ਨਾਸਾ ਕੋਲ ਸਿਰਫ਼ ਇੱਕ ਵਿਕਲਪ

red cross office  niger

ਰੈੱਡ ਕਰਾਸ ਨੇ ਨਾਈਜਰ 'ਚ ਦਫ਼ਤਰ ਬੰਦ ਕਰਨ ਦਾ ਕੀਤਾ ਐਲਾਨ

direct flights restored after 12 years

ਯਾਤਰੀਆਂ ਲਈ ਖੁਸ਼ਖ਼ਬਰੀ, 12 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਮੁੜ ਸ਼ੁਰੂ

sri lanka india discusses enhancing maritime security

ਸ਼੍ਰੀਲੰਕਾ-ਭਾਰਤ ਵਿਚਾਲੇ ਸਮੁੰਦਰੀ ਸੁਰੱਖਿਆ ਵਧਾਉਣ 'ਤੇ ਚਰਚਾ

first hindu school open in australia

ਆਸਟ੍ਰੇਲੀਆ 'ਚ ਖੁੱਲ੍ਹੇਗਾ ਪਹਿਲਾ 'ਹਿੰਦੂ ਸਕੂਲ', ਮਿਲੀ 73 ਕਰੋੜ ਰੁਪਏ ਦੀ ਗ੍ਰਾਂਟ

surprising revelations about mla raman arora

MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ...

high voltage drama between police and women in jalandhar s bmc chowk

ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ

british sikh mps demand independent investigation

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ 'ਘੱਲੂਘਾਰੇ' 'ਚ ਬ੍ਰਿਟੇਨ ਦੀ ਭੂਮਿਕਾ ਦੀ...

harvard foreign students ban us judge

ਅਮਰੀਕੀ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ 'ਤੇ ਟਰੰਪ ਦੀ ਹਾਲੀਆ ਪਾਬੰਦੀ 'ਤੇ ਲਾਈ...

shashi tharoor statement

ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ : ਸ਼ਸ਼ੀ ਥਰੂਰ

least harmful alcohol 5 drinks ranked based on their content

ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਪੰਜਾਬ ਦੀਆਂ ਖਬਰਾਂ
    • akali dal  land acquisition  helpline number
      ਅਕਾਲੀ ਦਲ ਵੱਲੋਂ ਜ਼ਮੀਨ ਐਕਵਾਇਰ ਦੇ ਇਤਰਾਜ਼ ਫਾਰਮ ਭਰਨ ਸਬੰਧੀ ਹੈਲਪਲਾਈਨ ਨੰਬਰ...
    • vehicle punjab challan
      ਪੰਜਾਬ "ਚ ਇਨ੍ਹਾਂ ਵਾਹਨ ਚਾਲਕਾਂ ਦੀ ਆ ਗਈ ਸ਼ਾਮਤ, ਵੱਡੇ ਪੱਧਰ 'ਤੇ ਸ਼ੁਰੂ ਹੋਈ...
    • theft case
      ਸਰਕਾਰੀ ਕੁਆਰਟਰਾਂ ਤੋਂ 45 ਸੋਲਰ ਪੈਨਲ ਤੇ 18 ਇਨਵਰਟਰ ਚੋਰੀ
    • new to be implemented in punjab from july
      ਪੰਜਾਬ 'ਚ ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਨਵਾਂ ਸਿਸਟਮ! ਸਰਕਾਰ ਨੇ ਟ੍ਰਾਇਲ ਕੀਤਾ...
    • 3 smugglers arrested along with 6 foreign weapons
      ਪੰਜਾਬ ਪੁਲਸ ਦੀ ਵੱਡੀ ਕਾਰਵਾਈ: 6 ਵਿਦੇਸ਼ੀ ਹਥਿਆਰਾਂ ਸਮੇਤ 3 ਤਸਕਰ ਗ੍ਰਿਫ਼ਤਾਰ,...
    • jaitewali plant found closed during raid by mayor and senior deputy mayor
      ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
    • liquor and meat shops to remain closed in jalandhar on 10th and 11th june
      ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
    • boy dead on road accident
      ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ
    • fir case
      ਨਵਜੰਮਿਆ ਬੱਚਾ ਵੇਚਣ ’ਤੇ ਮਾਂ-ਪਿਓ ਅਤੇ ਖਰੀਦਣ ਵਾਲੇ ਜੋੜੇ ਖ਼ਿਲਾਫ਼ ਮਾਮਲਾ ਦਰਜ
    • governor gulab chand kataria will visit hoshiarpur tomorrow
      ਭਲਕੇ ਹੁਸ਼ਿਆਰਪੁਰ ਦੇ ਦੌਰੇ 'ਤੇ ਆਉਣਗੇ ਰਾਜਪਾਲ ਕਟਾਰੀਆ, ਸੁਰੱਖਿਆ ਸਬੰਧੀ DC...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +