Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    9:02:59 PM

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

  • punjabi sikh youth truck driver in america

    ਅਮਰੀਕਾ ਤੋਂ ਦੁਖਦ ਘਟਨਾ, ਨੌਜਵਾਨ ਖੁਸ਼ਕਰਨਦੀਪ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ

BLOG News Punjabi(ਬਲਾਗ)

ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ

  • Edited By Harpreet Singh,
  • Updated: 06 Aug, 2026 03:33 PM
Blog
guru ravidas ji
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਰੂਹਾਨੀ ਪ੍ਰੰਪਰਾ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਰੁਤਬਾ ਸਿਖ਼ਰਲਾ ਵੀ ਹੈ ਅਤੇ ਵਿਲੱਖਣ ਵੀ। ਉਹ ਸਿਰਫ਼ ਸੰਤ ਜਾਂ ਕਵੀ ਹੀ ਨਹੀਂ ਸਗੋਂ ਅਜਿਹੇ ਸਮਾਜਿਕ ਚਿੰਤਕ ਸਨ, ਜਿਨ੍ਹਾਂ ਨੇ ਮੱਧਕਾਲੀ ਭਾਰਤ ਦੇ ਜਾਤ-ਪਾਤ ਆਧਾਰਿਤ ਸਮਾਜਿਕ ਢਾਂਚੇ ਨੂੰ ਸਿੱਧੀ ਚੁਣੌਤੀ ਦਿੱਤੀ।

ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 1433 ਈਸਵੀ ’ਚ ਕਾਸ਼ੀ (ਬਨਾਰਸ), ਉੱਤਰ ਪ੍ਰਦੇਸ਼ ’ਚ ਹੋਇਆ। ਉਨ੍ਹਾਂ ਦੇ ਪਿਤਾ ਸੰਤੋਖ ਦਾਸ ਜੀ ਅਤੇ ਮਾਤਾ ਕਲਸਾ ਦੇਵੀ ਜੀ ਸਨ। ਆਪ ਜੀ ਦੀ ਨਿੱਜੀ ਜ਼ਿੰਦਗੀ ਸਾਦਗੀ, ਕਿਰਤ ਅਤੇ ਪ੍ਰਮਾਤਮਾ ਦੀ ਭਗਤੀ ਦਾ ਉੱਤਮ ਸੁਮੇਲ ਸੀ। ਉਨ੍ਹਾਂ ਸਿਰਫ਼ ਪ੍ਰਵਚਨ ਹੀ ਨਹੀਂ ਕੀਤਾ, ਸਗੋਂ ਜੁੱਤੀਆਂ ਗੰਢਣ ਦੇ ਕੰਮ ਨੂੰ ਆਪ ਕਰਕੇ ਕਿਰਤ ਨੂੰ ਵਡਿਆਈ ਬਖ਼ਸੀ। 15ਵੀਂ ਸਦੀ ਦੇ ਛੂਤ-ਛਾਤ ਵਾਲੇ ਸਮਾਜ ’ਚ ਉਨ੍ਹਾਂ ਸ਼ੂਦਰਾਂ ਅਤੇ ਮਿਹਨਤਕਸਾਂ ਨੂੰ ਆਵਾਜ਼ ਦਿੱਤੀ, ਜਿਸ ਨੇ ਮਨੁੱਖੀ ਬਰਾਬਰੀ ਦਾ ਐਲਾਨ ਇਨ੍ਹਾਂ ਸ਼ਬਦਾਂ ’ਚ ਕੀਤਾ :

ਜਾਤਿ-ਜਾਤਿ ਮੇਂ ਜਾਤਿ ਹੈਂ, ਜੋ ਕੇਤਨ ਕੇ ਪਾਤ।

ਰੈਦਾਸ ਮਨੁਸ਼ ਨਾ ਜੁੜ ਸਕੇ, ਜਬ ਤਕ ਜਾਤਿ ਨ ਜਾਤ।।

ਸ੍ਰੀ ਗੁਰੂ ਰਵਿਦਾਸ ਜੀ ਦੇ ਇਹ ਸ਼ਬਦ ਸਿਰਫ਼ ਜਾਤ-ਪਾਤ ਦੀ ਆਲੋਚਨਾ ਹੀ ਨਹੀਂ, ਸਗੋਂ ਸਮਾਜਿਕ ਏਕਤਾ ਦਾ ਡੂੰਘਾ ਦਰਸ਼ਨ ਵੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਮਨੁੱਖ ਜਾਤ-ਪਾਤ ਦੀਆਂ ਦੀਵਾਰਾਂ ’ਚ ਵੰਡਿਆ ਰਹੇਗਾ, ਉਦੋਂ ਤੱਕ ਸਮਾਜ ’ਚ ਬਰਾਬਰੀ ਅਤੇ ਸਮਾਜਿਕ ਨਿਆਂ ਨਹੀਂ ਹੋ ਸਕਦਾ।

ਸੱਚੇ, ਪਵਿੱਤਰਤਾ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਲਈ ਉਨ੍ਹਾਂ ਬੇਗਮਪੁਰੇ ਦਾ ਸੰਕਲਪ ਦਿੱਤਾ। ਇਹ ਕੋਈ ਕਾਲਪਨਿਕ ਸ਼ਹਿਰ ਨਹੀਂ ਸਗੋਂ ਸਮਾਜਿਕ ਨਿਆਂ ਦਾ ਮਹਾਨ ਸਿਧਾਂਤ ਹੈ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਮਹਾਵਾਕ ਹੈ :

ਬੇਗਮਪੁਰਾ ਸਹਰ ਕੋ ਨਾਉ॥

ਦੂਖੁ ਅੰਦੋਹੁ ਨਹੀ ਤਿਹਿ ਠਾਉ॥

ਇਹ ਇਕ ਅਜਿਹੇ ਸਮਾਜ ਦੀ ਕਲਪਨਾ ਦਾ ਸਿਧਾਂਤ ਹੈ, ਜਿੱਥੇ ਨਾ ਕੋਈ ਸਵਰਨ ਹੋਵੇਗਾ, ਨਾ ਕੋਈ ਦਲਿਤ, ਨਾ ਜ਼ਾਲਮ ਹੋਵੇਗਾ, ਨਾ ਸ਼ੋਸ਼ਿਤ, ਇੱਥੇ ਨਾ ਡਰ ਹੋਵੇਗਾ ਅਤੇ ਨਾ ਅਨਿਆਂ। ਰੋਚਕ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਆਸਾਂ ਤੇ ਉਮੀਦਾਂ ਸੰਸਾਰ ਭਰ ’ਚ ਲੋਕਤੰਤਰੀ ਪ੍ਰਣਾਲੀਆਂ ’ਚ ਕੀਤੀਆਂ ਜਾਂਦੀਆਂ ਹਨ, ਜਿਸ ਤਰ੍ਹਾਂ ਦੇ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਅਤੇ ਅੰਦੋਲਨ ਹੁੰਦੇ ਹਨ, ਬਾਰੇ ਸ੍ਰੀ ਗੁਰੂ ਰਵਿਦਾਸ ਨੇ 15ਵੀਂ ਸਦੀ ’ਚ ਹੀ ਅਾਵਾਜ਼ ਉਠਾ ਦਿੱਤੀ ਸੀ।

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ ਲੋਕਤੰਤਰ ਨੂੰ ਰਾਜਨੀਤਿਕ ਜਮਹੂਰੀਅਤ ਦੀ ਨੀਂਹ ਦੱਸਿਆ ਸੀ। ਉਨ੍ਹਾਂ ਕਿਹਾ ਸੀ :

‘ਸਿਆਸੀ ਲੋਕਤੰਤਰ ਉਦੋਂ ਤੱਕ ਟਿਕ ਨਹੀਂ ਸਕਦਾ ਜਦੋਂ ਤੱਕ ਉਸ ਲਈ ਸਮਾਜਿਕ ਜਮਹੂਰੀਅਤ ਦਾ ਅਾਧਾਰ ਨਾ ਹੋਵੇ।’

ਡਾਕਟਰ ਭੀਮ ਰਾਓ ਅੰਬੇਡਕਰ ਨੇ ਇਹ ਸ਼ਬਦ ਵੀਹਵੀਂ ਸਦੀ ’ਚ ਕਹੇ ਸਨ। ਇਹ ਦੇਖਿਆ ਜਾਵੇ ਤਾਂ ਇਸ ਸਿਧਾਂਤ ਦਾ ਅਾਧਾਰ 5 ਸਦੀਆਂ ਪਹਿਲਾਂ ਗੁਰੂ ਰਵਿਦਾਸ ਦੀ ਬਾਣੀ ’ਚ ਮਿਲ ਜਾਂਦਾ ਹੈ। ਬੇਗਮਪੁਰਾ ਦਰਅਸਲ ਸਮਾਜਿਕ ਲੋਕਤੰਤਰ ਦੀ ਹੀ ਰੂਹਾਨੀ ਤਰੀਕੇ ਨਾਲ ਕੀਤੀ ਗਈ ਵਿਆਖਿਆ ਹੈ।

ਸ੍ਰੀ ਗੁਰੂ ਰਵਿਦਾਸ ਦੀ ਬਾਣੀ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਉਹ ਕਿਸੇ ਖਾਸ ਧਰਮ ਜਾਂ ਫਿਰਕੇ ਦੇ ਘੇਰੇ ’ਚ ਬੱਝੀ ਹੋਈ ਨਹੀਂ ਹੈ। ਵੈਸੇ ਵੀ ਦੇਖਿਆ ਜਾਵੇ ਤਾਂ ਸੱਚ, ਭਗਤੀ ਅਤੇ ਮਨੁੱਖੀ ਬਰਾਬਰੀ ’ਤੇ ਕਿਸੇ ਜਾਤ ਜਾਂ ਵਰਗ ਦਾ ਪੇਟੈਂਟ ਨਹੀਂ ਹੁੰਦਾ। ਸ਼ਾਇਦ ਇਹੀ ਕਾਰਨ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਰਵਿਦਾਸ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੁਸ਼ੋਭਿਤ ਕੀਤਾ। ਉਨ੍ਹਾਂ ਦੀ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਸਿੱਖ ਗੁਰੂ ਸਾਹਿਬਾਨ ਦੇ ਫਲਸਫ਼ੇ ਮੁਤਾਬਕ ਰੂਹਾਨੀ ਮਹਾਨਤਾ ਦਾ ਪੈਮਾਨਾ ਜਨਮ ਨਹੀਂ ਸਗੋਂ ਜੀਵਨ ਦੀ ਸੱਚਾਈ ਹੈ।

ਆਮ ਲੋਕਾਂ ’ਚ ਲੋਕ ਮੁਹਾਵਰਿਆਂ ਵਜੋਂ ਵਰਤਿਆ ਜਾਂਦਾ ਸ੍ਰੀ ਗੁਰੂ ਰਵਿਦਾਸ ਦਾ ਸ਼ਬਦ ਹੈ :

ਮਨ ਚੰਗਾ ਤਾਂ ਕਠੌਤੀ ’ਚ ਗੰਗਾ।।

ਭਾਰਤੀ ਇਤਿਹਾਸਕਾਰ ਡਾ. ਆਰ. ਸੀ. ਮਜੂਮਦਾਰ ਭਗਤੀ ਲਹਿਰ ਨੂੰ ਭਾਰਤੀ ਸਮਾਜ ’ਚ ਧਾਰਮਿਕ ਲੋਕਤੰਤਰ ਦੀ ਸ਼ੁਰੂਆਤ ਮੰਨਦੇ ਹਨ। ਉਨ੍ਹਾਂ ਮੁਤਾਬਕ ਭਗਤੀ ਲਹਿਰ ਦੇ ਸੰਤਾਂ ਨੇ ਧਰਮ ਨੂੰ ਪੁਜਾਰੀਆਂ ਦੀਆਂ ਹੱਦਾਂ ਤੋਂ ਕੱਢ ਕੇ ਆਮ ਲੋਕਾਂ ਤੱਕ ਪਹੁੰਚਾਇਆ। ਇਸ ਲਹਿਰ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਯੋਗਦਾਨ ਸਭ ਤੋਂ ਵੱਖਰਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਸਿਰਫ ਭਗਤੀ ਦੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ ਬਰਾਬਰੀ ਨੂੰ ਵੀ ਧਰਮ ਦਾ ਅਟੁੱਟ ਹਿੱਸਾ ਬਣਾਇਆ।

ਪ੍ਰਸਿੱਧ ਭਗਤੀ ਸਾਹਿਤ ਵਿਦਵਾਨ ਜੌਨ ਸਟ੍ਰੈਟਨ ਹੌਲੀ ਲਿਖਦੇ ਹਨ :

‘ਗੁਰੂ ਰਵਿਦਾਸ ਵਰਗੇ ਸੰਤਾਂ ਨੇ ਉਨ੍ਹਾਂ ਵਰਗਾਂ ਨੂੰ ਆਵਾਜ਼ ਦਿੱਤੀ ਜੋ ਸਦੀਆਂ ਤੋਂ ਸਮਾਜ ਦੇ ਹਾਸ਼ੀਏ ’ਤੇ ਸਨ। ਉਨ੍ਹਾਂ ਦੀ ਬਾਣੀ ਸਿਰਫ਼ ਰੂਹਾਨੀ ਅਨੁਭਵ ਨਹੀਂ, ਸਗੋਂ ਸਮਾਜਿਕ ਵਿਰੋਧ ਦੀ ਵੀ ਮਜ਼ਬੂਤ ਭਾਸ਼ਾ ਹੈ।’

ਇਤਿਹਾਸਕਾਰ ਰੋਮੀਲਾ ਥਾਪਰ ਲਿਖਦੇ ਹਨ : ‘ਭਗਤੀ ਪ੍ਰੰਪਰਾ ਨੇ ਜਨਮ-ਆਧਾਰਿਤ ਵਿਸ਼ੇਸ਼ ਅਧਿਕਾਰਾਂ ਨੂੰ ਚੁਣੌਤੀ ਦੇ ਕੇ ਪ੍ਰਭੂ ਨਾਲ ਸਿੱਧੇ ਰਿਸ਼ਤੇ ਨੂੰ ਮਹੱਤਵ ਦਿੱਤਾ। ਇਹੀ ਵਿਚਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸ਼ਨ ਦਾ ਕੇਂਦਰ ਹੈ। ਉਨ੍ਹਾਂ ਲਈ ਹਰ ਮਨੁੱਖ ਇਕੋ ਰੱਬ ਦੀ ਔਲਾਦ ਹੈ ਅਤੇ ਇਸ ਲਈ ਸਾਰੇ ਮਨੁੱਖ ਬਰਾਬਰ ਹਨ।’

ਸਮਾਜਿਕ ਚੇਤੰਨਤਾ ਅਤੇ ਸਮਾਜ ਸੁਧਾਰ ਦਾ ਬਹੁਤ ਦੀ ਸੁੰਦਰ ਨਮੂਨਾ ਉਨ੍ਹਾਂ ਦੇ ਇਸ ਸਲੋਕ ’ਚ ਮਿਲ ਜਾਂਦਾ ਹੈ :

ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਭਨ ਕੋ ਅੰਨ।

ਛੋਟੇ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ॥

ਇਹ ਸਲੋਕ ਧਾਰਮਿਕ ਅਰਦਾਸ ਹੀ ਨਹੀਂ ਹੈ, ਸਗੋਂ ਇਕ ਕਲਿਆਣਕਾਰੀ ਆਦਰਸ਼ ਰਾਜ ਦਾ ਨਮੂਨਾ ਹੈ।

ਮੌਜੂਦਾ ਦੌਰ ’ਚ ਜਦੋਂ ਸੰਸਾਰ ਜਾਤ-ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ ਅਤੇ ਆਰਥਿਕ ਗੈਰ-ਬਰਾਬਰੀ ਵਰਗੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਿਹਾ ਹੈ, ਤਾਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਡੇ ਸਭ ਲਈ ਹਨੇਰੇ ’ਚ ਆਸ ਦੀ ਕਿਰਨ ਬਣ ਕੇ ਨਵਾਂ ਰਾਹ ਰੁਸ਼ਨਾਉਂਦੀ ਹੈ।

ਸ੍ਰੀ ਗੁਰੂ ਰਵਿਦਾਸ ਜੀ ਦੇ ਵਿਚਾਰ ਕਿਸੇ ਖਾਸ ਮਨੁੱਖ ਜਾਂ ਵਰਗ ਦੇ ਵਿਰੁੱਧ ਨਹੀਂ ਸੀ, ਸਗੋਂ ਅਜਿਹੀ ਸੋਚ ਦੇ ਵਿਰੁੱਧ ਸੀ ਜੋ ਮਨੁੱਖੀ ਸਮਾਜ ’ਚ ਵੰਡੀਆਂ ਪਾਉਂਦੀ ਹੈ, ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ ਕਰਵਾਉਂਦੀ ਹੈ ਅਤੇ ਸਮਾਜ ਨੂੰ ਕਥਿਤ ਸਵਰਨ ਤੇ ਕਥਿਤ ਅਛੂਤ ਵਰਗਾਂ ’ਚ ਵੰਡਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਸਿਰਫ਼ ਇਤਿਹਾਸ ਦਾ ਸਬਜੈਕਟ ਨਹੀਂ ਹੈ, ਸਗੋਂ ਵਰਤਮਾਨ ਅਤੇ ਭਵਿੱਖ ਨੂੰ ਦਿਸ਼ਾ ਦੇਣ ਵਾਲਾ ਸੰਦੇਸ਼ ਹੈ।

-ਅਵਿਨਾਸ਼ ਰਾਏ ਖੰਨਾ
(ਸਾਬਕਾ ਸੰਸਦ ਮੈਂਬਰ)

  • Shri Guru Ravidas Ji
  • Humanity
  • History

ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ

NEXT STORY

Stories You May Like

  • yogi adityanath varanasi shri guru ravidas ji
    ਵਾਰਾਣਸੀ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ 'ਤੇ ਨਤਮਸਤਕ ਹੋਏ CM ਯੋਗੀ
  • haryana  nayab singh saini  sant shiromani guru ravidas ji  prakash purab
    ਰਾਜ ਪੱਧਰ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ : CM ਸੈਣੀ
  • begampura concept is the inspiration for sabka saath  sabka vikas
    ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਸੰਕਲਪ ਹੀ ‘ਸਭਕਾ ਸਾਥ, ਸਭਕਾ ਵਿਕਾਸ’ ਦੀ ਪ੍ਰੇਰਣਾ: ਕੇਵਲ ਸਿੰਘ ਢਿੱਲੋਂ
  • the holy soil of sri guru ravidas jis birthplace reached punjab
    ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮਭੂਮੀ ਦੀ ਪਵਿੱਤਰ ਮਿੱਟੀ ਪਹੁੰਚੀ ਪੰਜਾਬ, ਭਾਜਪਾ ਨੇ ਸ਼ਰਧਾ ਨਾਲ ਕੀਤਾ ਸਵਾਗਤ
  • sri guru granth sahib ji
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
  • nagar kirtan occasion of the birth anniversary of sri guru harkrishan sahib ji
    ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
  • sgpc clarification on the copies of sri guru granth sahib ji sent to canada
    ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ 'ਤੇ SGPC ਦਾ ਸਪੱਸ਼ਟੀਕਰਨ
  • sgpc asks for passports from devotees going to pakistan
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖ਼ਬਰ, SGPC ਨੇ ਮੰਗੇ ਪਾਸਪੋਰਟ
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +