ਹੁਸ਼ਿਆਰਪੁਰ (ਰਾਕੇਸ਼)-ਹੁਸ਼ਿਆਰਪੁਰ ਦੇ ਰੇਲਵੇ ਫਾਟਕ ਨੇੜੇ ਇਕ ਹਾਦਸੇ ਵਿਚ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਰੇਹੜੀ ’ਤੇ ਜਾ ਰਹੀ ਔਰਤ ਅਤੇ ਉਸ ਦੀ ਇਕ ਸਾਲਾ ਧੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਵਾਲ-ਵਾਲ ਬਚ ਗਿਆ ਅਤੇ ਦੂਜੀ ਬੇਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦੇ ਹੋਏ ਪਲਟੂ ਸਾਹਨੀ ਨਿਵਾਸੀ ਭੀਮ ਨਗਰ ਮੂਲ ਨਿਵਾਸੀ ਪਿੰਡ ਬਦਾਈ, ਮੁੱਜ਼ਫਰਪੁਰ, ਬਿਹਾਰ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਕਰੀਬ 3 ਸਾਲ ਪਹਿਲਾਂ ਹੀ ਹੁਸ਼ਿਆਰਪੁਰ ਆਇਆ ਸੀ। ਮੰਗਲਵਾਰ ਉਹ ਰਾਤ ਕਰੀਬ 8 ਵਜੇ ਭੀਮ ਨਗਰ ਤੋਂ ਕੰਮ ’ਤੇ ਜਾਣ ਲਈ ਪੈਂਡਲ ਵਾਲੀ ਰੇਹੜੀ ਲੈ ਕੇ ਨਿਕਲਿਆ ਸੀ। ਉਸ ਦੀ ਪਤਨੀ ਅਤੇ ਦੋਵੇਂ ਬੇਟੀਆਂ ਵੀ ਉਸ ਦੇ ਨਾਲ ਰੇਹੜੀ ਉੱਤੇ ਸਵਾਰ ਸਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ
ਜਦੋਂ ਉਹ ਰੇਲਵੇ ਕਰਾਸਿੰਗ ਦੇ ਨੇੜੇ ਪੁੱਜੇ ਤਾਂ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਉਸ ਦੀ ਪਤਨੀ ਰਿੰਕੂ ਦੇਵੀ (40) ਅਤੇ ਛੋਟੀ ਧੀ ਕਾਮਨੀ, ਜੋਕਿ ਸਿਰਫ਼ ਇਕ ਸਾਲ ਦੀ ਸੀ, ਦੀ ਮੌਤ ਹੋ ਗਈ ਅਤੇ ਵੱਡੀ ਧੀ ਸੋਨਾਲੀ ਦੀ ਲੱਤ ਟੁੱਟ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਥਾਣਾ ਮਾਡਲ ਟਾਊਨ ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਟਰੇਨ 'ਚ ਅਚਾਨਕ ਬੇਹੋਸ਼ ਹੋ ਗਈਆਂ 15 ਕੁੜੀਆਂ, ਘਬਰਾਏ ਹੋਏ ਯਾਤਰੀਆਂ ਨੇ ਪਾ ਦਿੱਤਾ ਰੌਲਾ
NEXT STORY