ਜਲੰਧਰ (ਪੁਨੀਤ)– ਨੌਜਵਾਨ ਪੀੜ੍ਹੀ ਨੂੰ ਮੋਬਾਇਲ ਦੀ ਲਤ ਲੱਗਦੀ ਜਾ ਰਹੀ ਹੈ ਅਤੇ ਜ਼ਰੂਰਤ ਤੋਂ ਜ਼ਿਆਦਾ ਮੋਬਾਇਲ ਫੋਨ ਦੀ ਵਰਤੋਂ ਕਰਨਾ ਪਰਿਵਾਰਕ ਮੈਂਬਰਾਂ ਲਈ ਪ੍ਰੇਸ਼ਾਨੀ ਬਣਦਾ ਜਾ ਰਿਹਾ ਹੈ। ਕਈ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਮੋਬਾਇਲ ਵਰਤਣ ਤੋਂ ਮਨ੍ਹਾ ਕਰਨ ’ਤੇ ਬੱਚੇ ਖ਼ੌਫ਼ਨਾਕ ਕਦਮ ਚੁੱਕ ਜਾਂਦੇ ਹਨ। ਅਜਿਹਾ ਹੀ ਇਕ ਕਿੱਸਾ ਜਲੰਧਰ ਵਿਚ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਮੋਬਾਇਲ ਫੋਨ ਦੀ ਵਰਤੋਂ ਕਰਨ ਤੋਂ ਮਨ੍ਹਾ ਕਰਨ ’ਤੇ 15 ਸਾਲਾ ਵਿਦਿਆਰਥਣ ਘਰ ਛੱਡ ਕੇ ਭੱਜ ਗਈ।
ਸਕੂਲ ਦੀ ਡਰੈੱਸ ਵਿਚ ਹੋਣ ਕਾਰਨ ਪੁਲਸ ਨੂੰ ਸ਼ੱਕ ਹੋਇਆ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਹਕੀਕਤ ਦਾ ਪਤਾ ਲੱਗਾ। ਜੀ.ਆਰ.ਪੀ. ਥਾਣੇ ਦੀ ਪੁਲਸ ਨੇ ਨਾਬਾਲਗ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਪੁਲਸ ਦੀ ਨਜ਼ਰ ਵਿਚ ਮਾਮਲਾ ਨਾ ਆਉਂਦਾ ਤਾਂ ਹੁਣ ਤਕ ਕੁੜੀ ਪਤਾ ਨਹੀਂ ਕਿਥੇ ਪਹੁੰਚ ਚੁੱਕੀ ਹੁੰਦੀ।
ਮਾਮਲਾ ਸਵੇਰੇ 9 ਵਜੇ ਦੇ ਲੱਗਭਗ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ। ਲੱਗਭਗ 15 ਸਾਲਾ ਸਕੂਲੀ ਵਿਦਿਆਰਥਣ ਘਰੋਂ ਲੜ-ਝਗੜ ਕੇ ਸਟੇਸ਼ਨ ’ਤੇ ਪਹੁੰਚ ਗਈ ਅਤੇ ਟ੍ਰੇਨ ਦੇ ਆਉਣ ਦੀ ਉਡੀਕ ਕਰਨ ਲੱਗੀ। ਪੁਲਸ ਨੇ ਜਦੋਂ ਕੁੜੀ ਨੂੰ ਰੋਕਿਆ ਤਾਂ ਉਹ ਟ੍ਰੇਨ ਵਿਚ ਰਵਾਨਾ ਹੋਣ ਦੀ ਫਿਰਾਕ ਵਿਚ ਸੀ ਪਰ ਪੁਲਸ ਨੇ ਉਸ ਨੂੰ ਟ੍ਰੇਨ ਫੜਨ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ- ਕੈਨੇਡਾ 'ਚ ਵੱਡੀ ਵਾਰਦਾਤ, ਲੜ ਪਏ ਪੰਜਾਬੀ ਮੁੰਡੇ, ਹੋ ਗਏ ਥੱਪੜੋ-ਥੱਪੜੀ, ਵੀਡੀਓ ਵਾਇਰਲ
ਕੁੜੀ ਇਕੱਲੀ ਸੀ ਅਤੇ ਸਕੂਲ ਦੀ ਡਰੈੱਸ ਵਿਚ ਹੋਣ ਕਾਰਨ ਪੁਲਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਕੁੜੀ ਨੂੰ ਸਟੇਸ਼ਨ ’ਤੇ ਆਉਣ ਦਾ ਕਾਰਨ ਪੁੱਛਿਆ। ਪਤਾ ਲੱਗਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਕਾਰਨ ਨਾਰਾਜ਼ ਸੀ ਅਤੇ ਉਸ ਦਾ ਆਪਣੇ ਮਾਤਾ-ਪਿਤਾ ਨਾਲ ਲੜਾਈ-ਝਗੜਾ ਵੀ ਹੋਇਆ ਸੀ।
ਜੀ.ਆਰ.ਪੀ. ਥਾਣੇ ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਅਵਤਾਰ ਨਗਰ ਵਿਚ ਰਹਿਣ ਵਾਲੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਮਸਲਾ ਹੱਲ ਹੋਇਆ। ਪੁਲਸ ਨੇ ਕੁੜੀ ਨੂੰ ਉਸ ਦੀ ਮਾਂ ਅਤੇ ਉਸ ਨਾਲ ਆਏ ਪਰਿਵਾਰਕ ਮੈਂਬਰਾਂ ਤਕ ਪਹੁੰਚਾ ਦਿੱਤਾ।
ਕੁੜੀ ਦੀ ਮਾਂ ਸ਼ਾਂਤੀ ਨੇ ਦੱਸਿਆ ਕਿ ਉਨ੍ਹਾਂ ਦੀ 15 ਸਾਲਾ ਕੁੜੀ ਪ੍ਰਿਯਾ (ਕਾਲਪਨਿਕ ਨਾਂ) ਘੰਟਿਆਂਬੱਧੀ ਮੋਬਾਇਲ ਫੋਨ ਦੀ ਵਰਤੋਂ ਕਰਦੀ ਰਹਿੰਦੀ ਹੈ, ਜਿਸ ਤੋਂ ਉਹ ਉਸ ਨੂੰ ਮਨ੍ਹਾ ਕਰਦੇ ਸਨ। ਇਸੇ ਕਾਰਨ ਉਹ ਝਗੜਾ ਕਰਨ ਲੱਗਦੀ ਸੀ। ਸਵੇਰੇ ਉਹ ਤਿਆਰ ਹੋ ਕੇ ਸਕੂਲ ਲਈ ਗਈ ਅਤੇ ਉਸ ਤੋਂ ਬਾਅਦ ਪੁਲਸ ਦਾ ਫੋਨ ਆਇਆ। ਉਨ੍ਹਾਂ ਦੀ ਨਜ਼ਰ ਵਿਚ ਕੁੜੀ ਸਕੂਲ ਗਈ ਸੀ ਪਰ ਸਟੇਸ਼ਨ ਕਿਵੇਂ ਪਹੁੰਚ ਗਈ, ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ। ਐੱਸ.ਐੱਚ.ਓ. ਭਿੰਡਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਕਿ ਅਜਿਹੀ ਘਟਨਾ ਨਾ ਹੋਵੇ।
ਇਹ ਵੀ ਪੜ੍ਹੋ- ਭਾਬੀ ਨੂੰ ਖਾਣਾ ਖੁਆਉਣ ਤੋਂ ਕੀਤਾ ਇਨਕਾਰ, ਫ਼ਿਰ ਫ਼ੋਨ 'ਤੇ ਲਾਈਵ ਵੀਡੀਓ ਬਣਾ ਕੇ ਖ਼ਤਮ ਕਰ ਲਈ ਜੀਵਨਲੀਲਾ
ੜ੍ਹਾਈ ਦੀ ਗੱਲ ਕਰਨ ’ਤੇ ਨਾਰਾਜ਼ ਹੋ ਜਾਂਦੀ ਸੀ ਕੁੜੀ
ਕੁੜੀ ਦੀ ਮਾਂ ਨੇ ਦੱਸਿਆ ਕਿ ਪ੍ਰਿਯਾ ਕੋਲ ਆਪਣਾ ਕੋਈ ਫ਼ੋਨ ਨਹੀਂ ਹੈ। ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ ਅਤੇ ਜਦੋਂ ਵੀ ਉਹ ਘਰ ਹੁੰਦੇ ਸਨ ਤਾਂ ਕੁੜੀ ਮੋਬਾਇਲ ਫੋਨ ਦੀ ਵਰਤੋਂ ਕਰਦੀ ਰਹਿੰਦੀ ਸੀ। ਘਰ ਵਾਲਿਆਂ ਦੇ ਪੜ੍ਹਾਈ ਲਈ ਕਹਿਣ ’ਤੇ ਉਹ ਲੜਨ ਲੱਗ ਜਾਂਦੀ ਸੀ। ਕਈ ਵਾਰ ਇਸੇ ਗੱਲ ਨੂੰ ਲੈ ਕੇ ਉਹ ਨਾਰਾਜ਼ ਵੀ ਹੋ ਜਾਂਦੀ ਸੀ। ਉਸ ਵੱਲੋਂ ਪੜ੍ਹਾਈ ਨਾ ਕਰਨ ਕਾਰਨ ਪਰਿਵਾਰਕ ਮੈਂਬਰਾਂ ਨੂੰ ਹਰ ਸਮੇਂ ਪ੍ਰੇਸ਼ਾਨੀ ਬਣੀ ਰਹਿੰਦੀ ਸੀ।
ਭੱਜਣ ਦੇ ਡਰੋਂ ਘਬਰਾਈ ਹੋਈ ਸੀ ਕੁੜੀ
ਸਕੂਲ ਦੀ ਵਰਦੀ ਵਿਚ ਦੇਖਣ ਤੋਂ ਬਾਅਦ ਪੁਲਸ ਮੁਲਾਜ਼ਮ ਰੇਖਾ ਰਾਣੀ ਨੇ ਕੁੜੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ। ਕਾਫੀ ਸਮੇਂ ਤਕ ਕੁੜੀ ਨੇ ਪੁਲਸ ਨੂੰ ਨਹੀਂ ਦੱਸਿਆ ਕਿ ਘਰ ਵਿਚ ਮੋਬਾਇਲ ਕਾਰਨ ਝਗੜਾ ਹੋਇਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਰਹੀ ਸੀ। ਭੱਜਣ ਦੇ ਡਰੋਂ ਬੇਹੱਦ ਘਬਰਾਈ ਹੋਈ ਸੀ। ਰੇਖਾ ਰਾਣੀ ਨੇ ਉਸ ਨੂੰ ਪਾਣੀ ਅਤੇ ਚਾਹ ਪਿਆਈ ਅਤੇ ਉਸ ਕੋਲੋਂ ਸੱਚਾਈ ਜਾਣੀ। ਪੁਲਸ ਦੀ ਸਮਝ ਕਾਰਨ ਕੁੜੀ ਸਹੀ-ਸਲਾਮਤ ਆਪਣੇ ਪਰਿਵਾਰਕ ਮੈਂਬਰਾਂ ਤਕ ਪਹੁੰਚ ਗਈ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5ਵੀਂ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਹੋਟਲ ਦੇ ਕਮਰੇ 'ਚ ਲਿਜਾ ਕੇ ਰੋਲ਼'ਤੀ ਪੱਤ
NEXT STORY