ਕਪੂਰਥਲਾ- ਪਿੰਡ ਰੱਤਾ ਨੌ ਆਬਾਦ ਕਪੂਰਥਲਾ ਦੇ ਵਸਨੀਕ ਮੋਹਨ ਸਿੰਘ, ਧਰਮਪਤਨੀ ਸੁਰਿੰਦਰ ਕੌਰ ਤੇ ਉਨ੍ਹਾਂ ਦੀ ਧੀ ਹਰਸਿਮਰਨਜੀਤ ਕੋਰ ਨੂੰ ਇਕੱਠਿਆਂ ਹੀ ਡੀ. ਈ. ਐੱਲ. (ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ) ਦੀ ਡਿਗਰੀ ਹਾਸਲ ਕਰਨ ਦਾ ਸੁਭਾਗ ਹਾਸਲ ਹੋਇਆ। ਪ੍ਰਾਈਵੇਟ ਸਕੂਲ ਚਲਾ ਰਹੇ ਉਕਤ ਜੋੜੇ ਤੇ ਉਨ੍ਹਾਂ ਦੀ ਧੀ ਨੇ ਆਪੋ-ਆਪਣੀ ਡਿਗਰੀ ਦਿਖਾਉਂਦਿਆ ਦੱਸਿਆ ਕਿ ਇਹ ਇਕ ਇਤਫਾਕ ਦੀ ਹੀ ਗੱਲ ਹੈ ਕਿ ਉਨ੍ਹਾਂ ਨੇ ਅਕੈਡਮਿਕ ਸੈਸ਼ਨ 2017-19 ਦੌਰਾਨ 2 ਸਾਲ ’ਚ ਇਹ ਡਿਗਰੀ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਤਿੰਨਾਂ ਪਰਿਵਾਰਿਕ ਮੈਂਬਰਾਂ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ (ਐੱਨ. ਆਈ. ਓ. ਐੱਸ.) ਤੋਂ ਇਹ ਡਿਗਰੀ ਪ੍ਰਾਪਤ ਕੀਤੀ ਹੈ। ਮੋਹਨ ਸਿੰਘ ਨੇ ਕਿਹਾ ਕਿ ਮੈਂ ਖੁਦ ਐੱਮ. ਏ., ਐੱਮ. ਫਿਲ, ਮੇਰੀ ਪਤਨੀ ਸੁਰਿੰਦਰ ਕੌਰ ਗ੍ਰੈਜੂਏਸ਼ਨ ਤੇ ਮੇਰੀ ਧੀ ਹਰਸਿਮਰਨਜੀਤ ਕੌਰ ਬੀ. ਐੱਸ. ਸੀ. (ਨਾਨ ਮੈਡੀਕਲ) ਯੋਗਤਾ ਰੱਖਦੇ ਸੀ ਪਰ ਅਸੀਂ ਆਪਣੇ ਅਧਿਆਪਨ ਦੇ ਕਿੱਤੇ ਨੂੰ ਹੋਰ ਨਿਪੁੰਨ ਬਣਾਉਣ ਲਈ ਤਿੰਨਾਂ ਨੇ ਇਕੱਠਿਆਂ ਹੀ ਡੀ. ਐਲੀਮੈਂਟਰੀ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕਰਨ ਦਾ ਫੈਸਲਾ ਲਿਆ ਤੇ ਡਿਗਰੀ ਪ੍ਰਾਪਤੀ ਦੇ ਅੰਤਿਮ ਸੈਸ਼ਨ ’ਚ ਮੈਂ 70 ਫੀਸਦੀ, ਮੇਰੀ ਪਤਨੀ ਸੁਰਿੰਦਰ ਕੌਰ ਨੇ 65 ਫੀਸਦੀ ਜਦਕਿ ਮੇਰੀ ਧੀ ਹਰਸਿਮਰਨਜੀਤ ਕੌਰ ਨੇ 75 ਫੀਸਦੀ ਅੰਕ ਹਾਸਲ ਕੀਤੇ ਹਨ। ਡਿਗਰੀ ਹੋਲਡਰ ਮੋਹਨ ਸਿੰਘ ਤੇ ਸੁਰਿੰਦਰ ਕੌਰ ਨੇ ਕਿਹਾ ਕਿ ਪਡ਼੍ਹਨ ਲਿਖਣ ਦੀ ਕੋਈ ਉਮਰ ਨਹੀ ਹੁੰਦੀ ਸਗੋਂ ਜਜਬੇ ਦੀ ਲੋਡ਼ ਹੁੰਦੀ ਹੇ ਤੇ ਅਸੀ ਆਪਣੇ ਮਿਸ਼ਨ ਨੂੰ ਹਾਸਲ ਕਰਕੇ ਬੇਹੱਦ ਖੁਸ਼ ਹਾਂ।
ICSE ਵਿਚ ਸ਼ੁਰੂ ਹੋਇਆ ਕੰਪਾਰਟਮੈਂਟ ਪੇਪਰ ਸਿਸਟਮ, ਇੰਗਲਿਸ਼ ’ਚੋਂ ਪਾਸ ਹੋਣਾ ਜ਼ਰੂਰੀ
NEXT STORY