ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 'ਮਦਰ ਮਿਲਕ ਬੈਂਕ' ਖੋਲ੍ਹਣ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਹੜੀਆਂ ਬੀਬੀਆਂ ਸਿਹਤ ਕਾਰਨਾਂ ਕਰਕੇ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਪਿਲਾਉਣ 'ਚ ਅਸਮਰੱਥ ਹੁੰਦੀਆਂ ਹਨ, ਉਨ੍ਹਾਂ ਨੂੰ ਮਾਂ ਦਾ ਦੁੱਧ ਮੁਹੱਈਆ ਕਰਵਾਉਣਾ ਇਸ ਦਾ ਮਕਸਦ ਹੈ। ਇਨ੍ਹਾਂ 'ਮਿਲਕ ਬੈਂਕਾਂ' 'ਚ ਵੱਖ-ਵੱਖ ਵਰਗਾਂ ਦੀਆਂ ਬੀਬੀਆਂ ਦੁੱਧ ਜਮ੍ਹਾਂ ਕਰਵਾ ਸਕਣਗੀਆਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀ ਐਸ. ਸੀ., ਐਸ. ਟੀ. ਅਤੇ ਬੀ. ਸੀ. ਕਲਿਆਣ ਕਮੇਟੀ ਨੇ ਆਪਣੀ 46ਵੀਂ ਰਿਪੋਰਟ ਪੇਸ਼ ਕਰਦੇ ਹੋਏ ਇਹ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਦੇ ਮੁੱਖ ਸਕੱਤਰ ਨੂੰ ਸਿਫਾਰਿਸ਼ ਕਰਦੇ ਹੋਏ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਆਮ ਲੋਕਾਂ ਨੂੰ ਆਸਾਨੀ ਨਾਲ ਮੁਹੱਈਆ ਹੋ ਸਕਣ ਵਾਲੀਆਂ ਕਈ ਸਹੂਲਤਾਵਾਂ ਦੀ ਘਾਟ 'ਤੇ ਵੀ ਉਂਗਲੀ ਚੁੱਕੀ ਹੈ।
ਇਹ ਵੀ ਪੜ੍ਹੋ : ਪੁਲਸ ਨੇ ਵਿਆਹ ਦੇ ਮੰਡਪ 'ਚੋਂ ਚੁੱਕਿਆ 'ਲਾੜਾ', ਸਜ ਕੇ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਜਾਣੋ ਪੂਰਾ ਮਾਮਲਾ
ਕਮੇਟੀ ਨੇ ਮੁੱਖ ਸਕੱਤਰ ਨੂੰ ਸਿਫਾਰਿਸ਼ ਕੀਤੀ ਕਿ ਅਜਿਹੀਆਂ ਬੀਬੀਆਂ ਜੋ ਸਿਹਤ ਕਾਰਨਾਂ ਕਰਕੇ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਨਹੀਂ ਪਿਲਾ ਸਕਦੀਆਂ, ਉਨ੍ਹਾਂ ਦੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇ ਤੌਰ 'ਤੇ ਮਾਂ ਦਾ ਦੁੱਧ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਵੇ। ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਵਿਚਕਾਰ ਬਰਾਬਰਤਾ ਦੀ ਭਾਵਨਾ ਦਾ ਵੀ ਪ੍ਰਸਾਰ ਹੋਵੇਗਾ।
ਇਹ ਵੀ ਪੜ੍ਹੋ : ਸਕੇ ਭਰਾ ਨੇ ਰਿਸ਼ਤੇ ਨੂੰ ਦਾਗ਼ ਲਾਉਂਦਿਆਂ ਗਰਭਵਤੀ ਕੀਤੀ ਭੈਣ, ਪਤਾ ਲੱਗਣ 'ਤੇ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਪੰਜਾਬ 'ਚ ਨਹੀਂ ਹੈ ਕੋਈ 'ਮਿਲਕ ਬੈਂਕ'
ਪੰਜਾਬ ਦੇ ਕਿਸੇ ਹਸਪਤਾਲ 'ਚ ਫਿਲਹਾਲ ਕੋਈ 'ਮਿਲਕ ਬੈਂਕ' ਨਹੀਂ ਹੈ। ਦੱਸ ਦੇਈਏ ਕਿ 'ਮਿਲਕ ਬੈਂਕ' 'ਚ ਉਨ੍ਹਾਂ ਮਾਵਾਂ ਕੋਲੋਂ ਦੁੱਧ ਲਿਆ ਜਾਂਦਾ ਹੈ, ਜਿਨ੍ਹਾਂ ਦੇ ਬੱਚੇ ਨਹੀਂ ਬਚਦੇ ਜਾਂ ਫਿਰ ਜਿਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਦੁੱਧ ਆਉਂਦਾ ਹੈ। ਇਹ ਦੁੱਧ ਨਵਜੰਮੇ ਬੱਚ ਨੂੰ ਗੰਭੀਰ ਰੋਗਾਂ ਤੋਂ ਬਚਾਉਂਦਾ ਹੈ। ਭਾਰਤ 'ਚ ਅਜੇ ਤੱਕ ਅਜਿਹੇ 'ਮਿਲਕ ਬੈਂਕਾਂ' ਦੀ ਕੁੱਲ ਗਿਣਤੀ 16 ਹੈ, ਜਿਨ੍ਹਾਂ 'ਚ ਚੰਡੀਗੜ੍ਹ ਦਾ ਜੀ. ਐਮ. ਸੀ. ਐਚ.-32 ਹਸਪਤਾਲ ਵੀ ਸ਼ਾਮਲ ਹੈ।
ਨੋਟ : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 'ਮਿਲਕ ਬੈਂਕ' ਖੋਲ੍ਹੇ ਜਾਣ ਬਾਰੇ ਤੁਹਾਡੀ ਕੀ ਹੈ ਰਾਏ
ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ
NEXT STORY