ਮੋਗਾ (ਗੋਪੀ ਰਾਓਕੇ)—ਮੋਗਾ ਦੇ ਨਾਲ ਲੱਗਦੇ ਇਕ ਪਿੰਡ 'ਚ ਪੁੱਤਰ ਵਲੋਂ ਮਾਂ ਨਾਲ ਸ਼ਰਮਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਆਪਣੀ ਮਾਂ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਜਬਰ-ਜ਼ਨਾਹ ਕਰਦਾ ਆ ਰਿਹਾ ਸੀ। ਅੱਜ ਜਦੋਂ ਦੁਬਾਰਾ ਉਸ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਤਾਂ ਉਸ ਦੀ ਮਾਂ ਨੇ ਇਸ ਸਾਰੀ ਘਟਨਾ ਆਪਣੀ ਵੱਡੀ ਨੂੰਹ ਨੂੰ ਦੱਸੀ ਤੇ ਇਹ ਘਟਨਾ ਆਪਣੇ ਵੱਡੇ ਪੁੱਤਰ ਦੇ ਧਿਆਨ 'ਚ ਲਿਆਂਦੀ। ਜਿਸ ਤੋਂ ਬਾਅਦ ਇਹ ਮਾਮਲਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਕੋਲ ਪੁੱਜ ਗਿਆ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਮੁਲਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਕੋਲੋਂ ਉਸ ਦੀ ਗਲਤੀ ਮਨਵਾਈ।
ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਹਲਕਾ ਮੌੜ 'ਚ ਪ੍ਰਚਾਰ ਕਰਨ ਪਹੁੰਚੇ ਵੜਿੰਗ ਤੋਂ ਲੋਕਾਂ ਨੇ ਪੁੱਛੇ ਇਹ ਸਵਾਲ
NEXT STORY