ਬਠਿੰਡਾ (ਅਮਿਤ ਸ਼ਰਮਾ) : ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਫਿਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਰਾਜਾ ਵੜਿੰਗ ਅੱਜ ਮੌੜ ਹਲਕੇ ਤੋਂ ਪਿੰਡ ਸੰਦੋਹਾ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ।

ਇਸ ਦੌਰਾਨ ਇਕ ਔਰਤ ਸਟੇਜ 'ਤੇ ਆਈ ਅਤੇ ਉਸ ਨੇ ਸਵਾਲ ਕਰਦੇ ਹੋਏ ਵੜਿੰਗ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਉਹ 5 ਵਾਅਦੇ ਗਿਣਵਾ ਦੇਵੇ ਜੋ ਪੂਰੇ ਕੀਤੇ ਹੋਣ, ਜਿਸ ਦੇ ਜਵਾਬ ਵਿਚ ਵੜਿੰਗ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀ ਤਾਂ ਉਨ੍ਹਾਂ ਨੇ ਇਹ ਨਹੀਂ ਸੀ ਕਿਹਾ ਕਿ ਇਹ ਵਾਅਦੇ 1 ਸਾਲ ਵਿਚ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਕਿਹਾ ਸੀ ਕਿ ਅਸੀਂ ਲੋਕਾਂ ਦਾ ਕਰਜ਼ਾ ਮੁਆਫ ਕਰਾਂਗੇ ਪਰ ਇਹ ਨਹੀਂ ਕਿਹਾ ਸੀ ਕਿ 1 ਸਾਲ ਵਿਚ ਕਰਾਂਗੇ। ਇਸ ਮੌਕੇ ਮੋੜ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਵੱਲੋਂ ਇਨਸਾਫ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਤੋਂ ਬਾਅਦ ਰਾਜਾ ਵੜਿੰਗ ਅਤੇ ਪਿੰਡ ਵਾਸੀਆਂ ਵਿਚਾਲੇ ਬਹਿਸ ਹੋ ਗਈ।
ਗੁਰਦਾਸਪੁਰ 'ਚ ਵੀ 12ਵੀਂ ਦੇ ਨਤੀਜਿਆਂ 'ਚ ਚਾਰੇ ਪਾਸੇ ਲੜਕੀਆਂ ਨੇ ਮਾਰੀ ਬਾਜ਼ੀ
NEXT STORY