ਲੁਧਿਆਣਾ (ਸੁਰਿੰਦਰ ਸੰਨੀ) : ਸੂਬਾ ਸਰਕਾਰ ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਰਾਹਤ ਦਿੱਤੀ ਗਈ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਲੈਕਟ੍ਰਿਕ ਵਾਹਨਾਂ ਨੂੰ 3 ਸਾਲ ਦੇ ਲਈ ਮੋਟਰ ਵ੍ਹੀਕਲ ਟੈਕਸ 'ਚ ਛੋਟ ਦੇ ਦਿੱਤੀ ਗਈ ਹੈ। ਇਸ ਰਾਤ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਮਾਲਕਾਂ ਅਤੇ ਇਲੈਕਟ੍ਰਿਕ ਵਾਹਨ ਵੇਚਣ ਵਾਲੇ ਵਿਕਰੇਤਾ ਦੋਵਾਂ 'ਚ ਖੁਸ਼ੀ ਦੀ ਲਹਿਰ ਹੈ। ਛੋਟ ਮਿਲਣ ਨਾਲ ਹੁਣ ਇਲੈਕਟ੍ਰਿਕ ਵਾਹਨਾਂ ਦੀ ਆਰ. ਸੀ. ਸਿਰਫ ਕੁੱਝ ਫ਼ੀਸ ਅਦਾ ਕਰਕੇ ਹੀ ਬਣ ਸਕੇਗੀ। ਦੱਸ ਦੇਈਏ ਕਿ ਫਰਵਰੀ ਮਹੀਨੇ 'ਚ ਸੂਬਾ ਸਰਕਾਰ ਵੱਲੋਂ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਵੀ ਲਾਗੂ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤੋਂ ਇਲੈਕਟ੍ਰਿਕ ਵਾਹਨ ਧੰਦੇ ਨਾਲ ਜੁੜੇ ਲੋਕਾਂ 'ਚ ਨੋਟੀਫਿਕੇਸ਼ਨ ਦਾ ਇੰਤਜ਼ਾਰ ਸੀ ਕਿ ਕਦੋਂ ਸੂਬਾ ਸਰਕਾਰ ਨੋਟੀਫਿਕੇਸ਼ਨ ਲਾਗੂ ਕਰਕੇ ਟੈਕਸ 'ਚ ਛੋਟ ਦੇਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੀ ਇਲੈਕਟ੍ਰਿਕ ਵਾਹਨਾਂ ਨੂੰ ਪਰਮਿਟ 'ਚ ਛੋਟ ਦੇ ਚੁੱਕੀ ਹੈ।
ਸਰਕਾਰ ਦਾ ਸ਼ਲਾਘਾਯੋਗ ਕਦਮ : ਮਾਮਾ
ਇਸ ਸਬੰਧੀ ਜ਼ਿਲ੍ਹਾ ਆਟੋ ਰਿਕਸ਼ਾ ਵਰਕਰ ਫੈਡਰੇਸ਼ਨ ਦੇ ਪ੍ਰਧਾਨ ਅਤੇ ਮਾਮਾ ਮੋਟਰ ਦੇ ਸਤੀਸ਼ ਕੁਮਾਰ ਮਾਮਾ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵਾਹਨਾਂ ਨੂੰ ਮੋਟਰ ਵ੍ਹੀਕਲ ਟੈਕਸ 'ਚ ਛੋਟ ਦੇਣਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਇਸ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਮਿਲੇਗਾ।
ਮੋਗਾ ਦੇ ਸਰਕਾਰੀ ਸਕੂਲ ਵਿਚ ਚੋਰਾਂ ਨੇ ਬੋਲਿਆ ਧਾਵਾ, ਬੱਚਿਆਂ ਦੀਆਂ ਟ੍ਰਾਫੀਆਂ ਤਕ ਵੀ ਨਾ ਬਖਸ਼ੀਆਂ
NEXT STORY