ਮਲੋਟ (ਗੋਇਲ)- ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਤਾਜਾ ਵਾਪਰੀ ਇਕ ਹੋਰ ਘਟਨਾ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਇਕ ਔਰਤ ਪਾਸੋ ਪਰਸ ਖੋਹ ਕੇ ਲੈ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਸਵੇਰੇ ਕਰੀਬ 10 ਵਜੇ ਦੋ ਔਰਤਾਂ ਜਦ ਸੁਪਰ ਬਜਾਰ 'ਚੋ ਲੰਘ ਰਹੀਆਂ ਸਨ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ 'ਚੋ ਇਕ ਔਰਤ ਕੁਲਦੀਪ ਕੌਰ ਦਾ ਪਰਸ ਖੋਹ ਕੇ ਲੈ ਗਏ। ਔਰਤ ਅਨੁਸਾਰ ਪਰਸ 'ਚ 15 ਹਜਾਰ ਰੁਪਏ ਦੀ ਨਗਦੀ, 2 ਮੋਬਾਇਲ ਫੋਨ ਅਤੇ ਕੁਝ ਜਰੂਰੀ ਕਾਗਜਾਤ ਸਨ। ਜਦ ਸਥਾਨ 'ਤੇ ਇਹ ਲੁੱਟ ਦੀ ਵਾਰਦਾਤ ਵਾਪਰੀ ਉਸ ਜਗ੍ਹਾ 'ਤੇ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ 'ਚ ਦੋਨੋ ਲੁਟੇਰਿਆਂ ਦੀ ਮਿਲੀ ਫੁਟੇਜ ਤੋ ਚੋਰਾਂ ਦੇ ਜਲਦੀ ਪੁਲਸ ਵੱਲੋ ਕਾਬੂ ਕੀਤੇ ਜਾਣ ਦੀ ਸੰਭਾਵਨਾ ਹੈ।
ਥਾਣੇ 'ਚ ਫੋਟੋਗ੍ਰਾਫਰ ਨਾਲ ਕੁੱਟਮਾਰ : 3 ਪੁਲਸ ਮੁਲਾਜ਼ਮ ਸਸਪੈਂਡ
NEXT STORY