ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ਤੇ ਪਿੰਡ ਪੰਧੇਰਾਂ ਦੇ ਨਜ਼ਦੀਕ ਇਕ ਬਜ਼ੁਰਗ ਵਿਅਕਤੀ ਨੂੰ ਜਖ਼ਮੀ ਕਰਨ ਉਪਰੰਤ ਤਿੰਨ ਲੁਟੇਰੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਸੂਚਨਾ ਮਿਲਦੇ ਹੋਏ ਸੀ. ਆਈ. ਏ ਸਟਾਫ ਦੇ ਪੁਲਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਇਸ ਸਬੰਧੀ ਜਖਮੀ ਹਰਭਜਨ ਸਿੰਘ ਪੁੱਤਰ ਹਜ਼ਾਰਾਂ ਸਿੰਘ ਵਾਸੀ ਭੁੱਲੇਚੱਕ ਨੇ ਦੱਸਿਆ ਕਿ ਉਹ ਆਪਣੇ ਲੜਕੇ ਮਨਦੀਪ ਸਿੰਘ ਨੂੰ ਆਰਮੀ ਗੇਟ ਪੁੱਲ ਤਿੱਬੜੀ ਤੋਂ ਜਲੰਧਰ ਜਾਣ ਵਾਲੀ ਬੱਸ ਤੇ ਚੜਾ ਕੇ ਜਦੋਂ ਨਹਿਰ ਵਾਲੇ ਪੁੱਲ ਨਜ਼ਦੀਕ ਸਵੇਰੇ ਤੜਕਸਾਰ 5 ਵਜੇ ਪਹੁੰਚਿਆਂ ਤਾਂ ਕਿਸੇ ਨੌਜਵਾਨ ਨੇ ਉਨ੍ਹਾਂ ਤੋਂ ਲਿਫ਼ਟ ਮੰਗੀ, ਜਿਸ ਨੂੰ ਉਨ੍ਹਾਂ ਬਿਠਾ ਲਿਆ। ਉਸ ਨੇ ਦੱਸਿਆ ਕਿ ਨੌਜਵਾਨ ਨੇ ਜਿੱਦ ਕੀਤੀ ਕਿ ਤੁਸੀ ਬਜ਼ੁਰਗ ਹੋ ਇਸ ਲਈ ਮੈਂ ਮੋਟਰਸਾਈਕਲ ਚਲਾਉਂਦਾ ਹਾਂ, ਜਿਸ ਤੇ ਮੈਂ ਉਸ ਨੂੰ ਮੋਟਰਸਾਈਕਲ ਫੜਾ ਦਿੱਤਾ। ਜਦੋਂ ਪਿੰਡ ਪੰਧੇਰਾਂ ਦੇ ਮੋੜ ਤੇ ਪਹੁੰਚੇ ਤਾਂ ਉਥੇ ਲੁਕ ਕੇ ਬੈਠੇ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੈਨੂੰ ਜਖ਼ਮੀ ਕਰ ਦਿੱਤਾ ਅਤੇ ਤਿੰਨੇ ਮੇਰਾ ਮੋਟਰਸਾਈਕਲ ਸਪਲੈਂਡਰ ਪੀ.ਬੀ.07ਏ.ਕੇ 0424 ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਤਿੱਬੜ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਚੋਰੀ ਦੀ ਟਰਾਲੀ ਵੇਚਣ ਦੀ ਤਾਕ 'ਚ ਫਿਰਦੇ 3 ਨੌਜਵਾਨ 'ਚੋਂ 1 ਕਾਬੂ
NEXT STORY