ਲੁਧਿਆਣਾ (ਸਲੂਜਾ) — ਪ੍ਰੀ-ਪ੍ਰਾਈਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਸਮੇਤ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ 'ਚ ਅੱਜ ਵੀ ਆਂਗਨਵਾੜੀ ਵਰਕਰਾਂ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਰਿਹਾਇਸ਼ ਦੇ ਬਾਹਰ ਪੀਪੇ ਖੜਕਾ ਕੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਕੇਂਦਰ ਤੇ ਪੰਜਾਬ ਸਰਕਾਰ ਵਿਰੋਧੀ ਨਾਅਰਿਆਂ 'ਚ ਸੰਬੋਧਿਤ ਕਰਦੇ ਹੋਏ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਪ੍ਰਧਾਨ ਸੁਸ਼ਮਾ ਰਾਣੀ ਨੇ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਸਰਕਾਰ ਪੰਜਾਬ ਦੇ ਹਰ ਇਕ ਘਰ 'ਚ ਨੌਕਰੀ ਦੇਣ ਦਾ ਐਲਾਨ ਕਰਦੀ ਹੈ, ਜਦ ਕਿ ਦੂਜੇ ਪਾਸੇ 54,000 ਆਂਗਨਵਾੜੀ ਪਰਿਵਾਰਾਂ ਤੋਂ ਉਨ੍ਹਾਂ ਦਾ ਰੋਜ਼ਗਾਰ ਖੋਹ ਕੇ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਤੇ ਨਾ ਹੀ ਸਿੱਖਿਆ ਮੰਤਰੀ ਦੇ ਕੋਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਦਾ ਸਮਾਂ ਹੈ। ਸਿੱਖਿਆ ਮੰਤਰੀ ਤਾਂ ਹਰ ਰੋਜ਼ ਹੀ ਆਪਣੇ ਬਿਆਨ ਬਦਲ ਰਹੀ ਹੈ, ਜਿਸ ਨਾਲ ਆਂਗਨਵਾੜੀ ਵਰਕਰਾਂ 'ਚ ਦਿਨ-ਪ੍ਰਤੀਦਿਨ ਰੋਸ ਵੱਧਦਾ ਜਾ ਰਿਹਾ ਹੈ। ਰੋਸ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਆਸ਼ਾ ਰਾਣੀ, ਅਮਰਜੀਤ ਕੌਰ, ਅੰਜੂ ਮੇਹਤਾ, ਨਿਰਮਲ ਕੌਰ, ਰਜਨੀ ਬਾਲਾ ਤੇ ਆਰਤੀ ਨੇ ਕਿਹਾ ਕਿ ਅੱਜ ਦੇ ਇਸ ਮਹਿੰਗਾਈ ਦੇ ਯੁੱਗ 'ਚ ਮਾਮੂਲੀ ਭੱਤੇ 'ਤੇ ਕੰਮ ਕਰਕੇ ਆਂਗਨਵਾੜੀ ਵਰਕਰ ਬਹੁਤ ਹੀ ਮੁਸ਼ਕਲ ਹਲਾਤਾਂ 'ਚ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੀਆਂ ਹਨ।
ਜਲੰਧਰ: ਰੇਲਵੇ ਸਟੇਸ਼ਨ 'ਤੇ ਵਾਪਰਿਆ ਭਿਆਨਕ ਹਾਦਸਾ, ਟਰੇਨ ਦੇ ਹੇਠਾਂ ਫਸੀ ਔਰਤ ਇੰਝ ਬਚੀ ਮੌਤ ਦੇ ਮੂੰਹੋਂ (ਵੀਡੀਓ)
NEXT STORY