ਨੈਸ਼ਨਲ ਡੈਸਕ : "ਚੋਣਾਂ ਵਿੱਚ ਧੋਖਾਧੜੀ" ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਦੇ ਚੋਣ ਕਮਿਸ਼ਨ ਦਫ਼ਤਰ ਵੱਲ ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਨੇ ਵੀ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਨਹੀਂ ਮੰਗੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਫਲੋਰ ਲੀਡਰਾਂ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਦੇ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਗੱਠਜੋੜ ਦੇ ਸੰਸਦ ਮੈਂਬਰ ਸਵੇਰੇ 11.30 ਵਜੇ ਸੰਸਦ ਭਵਨ ਤੋਂ ਚੋਣ ਕਮਿਸ਼ਨ (ਈ.ਸੀ.) ਤੱਕ ਆਪਣਾ ਮਾਰਚ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ ! ਲਗਾਤਾਰ 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਨੇ ਵੀ ਵਿਰੋਧ ਮਾਰਚ ਲਈ ਇਜਾਜ਼ਤ ਨਹੀਂ ਮੰਗੀ ਹੈ। ਰੋਸ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਰਸਤੇ ਵਿੱਚ ਕਈ ਥਾਵਾਂ 'ਤੇ ਬੈਰੀਕੇਡ ਲਗਾਏ ਗਏ ਹਨ ਅਤੇ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ। ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਦਫ਼ਤਰ ਅਤੇ ਨਾਲ ਲੱਗਦੀਆਂ ਸੜਕਾਂ 'ਤੇ ਵਾਧੂ ਸੁਰੱਖਿਆ ਵਾਹਨ ਅਤੇ ਤੇਜ਼ ਪ੍ਰਤੀਕਿਰਿਆ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ... ਦਿੱਲੀ 'ਚ ਸੰਸਦ ਮੈਂਬਰਾਂ ਨੂੰ 184 ਨਵੇਂ ਫਲੈਟਾਂ ਦਾ ਦਿੱਤਾ ਤੋਹਫ਼ਾ, PM ਮੋਦੀ ਨੇ ਕੀਤਾ ਉਦਘਾਟਨ
ਗਾਂਧੀ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਚੋਣ ਕਮਿਸ਼ਨ ਵਿਚਕਾਰ "ਮਿਲਾਪ" ਰਾਹੀਂ ਚੋਣਾਂ ਵਿੱਚ "ਵੱਡੀ ਅਪਰਾਧਿਕ ਧੋਖਾਧੜੀ" ਦਾ ਦੋਸ਼ ਲਗਾਇਆ ਸੀ। ਕਰਨਾਟਕ ਦੇ ਇੱਕ ਹਲਕੇ ਦੇ ਵਿਸ਼ਲੇਸ਼ਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ "ਸੰਵਿਧਾਨ ਵਿਰੁੱਧ ਅਪਰਾਧ" ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਸੀ ਕਿ ਕਰਨਾਟਕ ਦੇ ਇੱਕ ਹਲਕੇ ਵਿੱਚ 1,00,250 ਵੋਟਾਂ ਚੋਰੀ ਹੋਈਆਂ, ਜਿਨ੍ਹਾਂ ਵਿੱਚ 11,965 'ਡੁਪਲੀਕੇਟ' (ਵੋਟਰ ਸੂਚੀ ਵਿੱਚ ਕਈ ਥਾਵਾਂ 'ਤੇ ਇੱਕ ਵੋਟਰ ਦੇ ਨਾਮ ਮੌਜੂਦ ਹੋਣ) ਵੋਟਰ, ਜਾਅਲੀ ਅਤੇ ਅਵੈਧ ਪਤਿਆਂ ਵਾਲੇ 40,009 ਵੋਟਰ, ਇੱਕੋ ਪਤੇ 'ਤੇ ਰਜਿਸਟਰਡ 10,452 'ਬਲਕ' ਜਾਂ ਵੱਡੀ ਗਿਣਤੀ ਵਿੱਚ ਵੋਟਰ, ਜਾਅਲੀ ਫੋਟੋਆਂ ਵਾਲੇ 4,132 ਵੋਟਰ ਅਤੇ ਵੋਟਰ ਫਾਰਮ ਛੇ ਦੀ ਦੁਰਵਰਤੋਂ ਕਰਕੇ 33,692 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨਾਂ ਫ਼ੌਜਾਂ ਦਰਮਿਆਨ ਸ਼ਾਨਦਾਰ ਤਾਲਮੇਲ ਦਾ ਸਬੂਤ ਹੈ ‘ਆਪ੍ਰੇਸ਼ਨ ਸਿੰਧੂਰ’: ਚੀਫ਼ ਆਫ਼ ਡਿਫੈਂਸ ਸਟਾਫ਼
NEXT STORY