ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਜ਼ਿਲ੍ਹਾ ਬਰਨਾਲਾ ’ਚ ਮੌਜੂਦਾ ਪੰਜਾਬ ਸਰਕਾਰ ਦੌਰਾਨ ਸੈਂਕੜੇ ਕਰੋੜ ਰੁਪਏ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕਰਵਾਏ ਗਏ ਹਨ ਅਤੇ ਆਉਂਦੇ ਸਮੇਂ ਵੀ ਵੱਡੀ ਗਿਣਤੀ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਥੇ ਸੰਤ ਅਤਰ ਸਿੰਘ ਨਗਰ ’ਚ 55 ਲੱਖ ਦੇ ਵਿਕਾਸ ਕਾਰਜ ਦੇ ਨੀਂਹ-ਪੱਥਰ ਰੱਖਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨੀ 1.3 ਕਰੋੜ ਦਾ ਹੋਰ ਟੈਂਡਰ ਖੁੱਲ੍ਹ ਜਾਵੇਗਾ ਜਿਸ ਨਾਲ ਇਹ ਗ੍ਰਾਂਟ 1.58 ਕਰੋੜ ਦੀ ਹੋ ਜਾਏਗੀ, ਜਿਸ ਨਾਲ ਸੰਤ ਅਤਰ ਸਿੰਘ ਨਗਰ ਵਿਚ ਸੀਵਰੇਜ ਅਤੇ ਗਲੀਆਂ ਦੀ ਕੋਈ ਵੀ ਸਮੱਸਿਆ ਨਹੀਂ ਰਹੇਗੀ।
ਇਹ ਖ਼ਬਰ ਵੀ ਪੜ੍ਹੋ - GST ਘਟਣ ਦੇ ਬਾਵਜੂਦ ਸਸਤਾ ਨਹੀਂ ਹੋਇਆ Verka ਦੁੱਧ! ਜਾਣੋ ਵਜ੍ਹਾ
ਉਨ੍ਹਾਂ ਕਿਹਾ ਕਿ ਧਨੌਲਾ ਦੇ ਵਿਕਾਸ ਲਈ ਜਿੰਨੀ ਗ੍ਰਾਂਟ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਆਈ ਹੈ, ਇਸ ਗ੍ਰਾਂਟ ਦਾ ਅੱਧਾ ਹਿੱਸਾ ਵੀ ਕਿਸੇ ਹੋਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਸਿਰਫ ਗਲੀਆਂ ਅਤੇ ਸੜਕਾਂ ਲਈ ਹੀ ਹੁਣ ਤੱਕ ਮਾਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਦੋਂਕਿ ਪੱਕਾ ਬਾਗ ਗਰਾਊਂਡ ’ਚ ਇਨਡੋਰ ਬਾਸਕਿਟਬਾਲ ਸਟੇਡੀਅਮ, ਵਾਟਰ ਟਰੀਟਮੈਂਟ ਪਲਾਂਟ, ਸਕੂਲਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਦਾਣਾ ਮੰਡੀ ’ਚ ਸ਼ੈੱਡ ਇਹ ਵੱਖਰੇ ਕੰਮ ਹਨ ਜਿਨ੍ਹਾਂ ਦੀ ਰਾਸ਼ੀ ਕਰੋੜਾਂ ਰੁਪਏ ਬਣਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਦਿੱਤਾ Diwali ਦਾ ਤੋਹਫ਼ਾ!
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਵੱਲੋਂ ਧਨੌਲਾ ਕਮੇਟੀ ਲਈ ਏਨੇ ਫੰਡ ਜਾਰੀ ਨਹੀਂ ਕੀਤੇ ਗਏ, ਜਦਕਿ ਉਨ੍ਹਾਂ ਵੱਲੋਂ 25 ਕਰੋੜ ਰੁਪਏ ਦੇ ਫੰਡ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਇਲਾਕੇ ਦੇ ਜਿਹੜੇ ਕੰਮ ਰਹਿੰਦੇ ਹਨ, ਉਹ ਵੀ ਆਉਂਦੇ ਸਮੇਂ ’ਚ ਕਰਵਾ ਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਸਨਪ੍ਰੀਤ ਭਾਰਦਵਾਜ, ਵਿਕਰਮ ਸਿੰਘ ਧਨੌਲਾ ਮੈਂਬਰ ਜ਼ਿਲਾ ਯੋਜਨਾ ਬੋਰਡ, ਰਘਵੀਰ ਸਿੰਘ ਚੰਗਾਲ, ਲਕਸ਼ਮਣ ਸਿੰਘ, ਜਤਿੰਦਰ ਨੀਟੂ ਆਦਿ ਸਮੇਤ ਵੱਡੀ ਗਿਣਤੀ ਸਥਾਨਕ ਲੋਕ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨਾਲ ਜਾ ਰਹੀ ਪਤਨੀ ਦੀ ਸੜਕ ਹਾਦਸੇ 'ਚ ਮੌਤ! ਡਰਾਈਵਰ ਖ਼ਿਲਾਫ਼ ਪਰਚਾ ਦਰਜ
NEXT STORY