ਚੰਡੀਗੜ੍ਹ (ਅੰਕੁਰ)- ਬੀਤੇ ਦਿਨੀਂ ਕੰਗਨਾ ਰਣੌਤ ਦੇ ਚੰਡੀਗੜ੍ਹ ਏਅਰਪੋਰਟ 'ਤੇ ਸੀ.ਆਈ.ਐੱਸ.ਐੱਫ. ਮੁਲਾਜ਼ਮ ਵੱਲੋਂ ਮਾਰੇ ਗਏ ਥੱਪੜ ਦਾ ਮਾਮਲਾ ਪੂਰੇ ਦੇਸ਼ 'ਚ ਭਖਿਆ ਪਿਆ ਹੈ। ਇਸੇ ਦਰਮਿਆਨ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੰਗਨਾ ਰਣੌਤ ਨੇ ਜੋ ਵੀ ਕੀਤਾ, ਉਹ ਗ਼ਲਤ ਸੀ।
ਉਨ੍ਹਾਂ ਕਿਹਾ ਕਿ ਉਹ ਕੰਗਨਾ ਨੂੰ ਕਹਿਣਾ ਚਾਹੁੰਦੇ ਹਨ ਕਿ ਕਿਸੇ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਇਕ ਵਾਰ ਸੋਚੋ ਜ਼ਰੂਰ। ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖ਼ੂਨ ਵਹਾਇਆ ਹੈ। ਸਾਨੂੰ ਨਹੀਂ ਪਤਾ ਕਿ ਉਹ ਉਸ ਸਮੇਂ ਕਿੱਥੇ ਸੀ ਜਾਂ ਭਾਜਪਾ ਕਿੱਥੇ ਸੀ। ਉਸ ਨੇ ਜੋ ਵੀ ਕੀਤਾ, ਉਹ ਗ਼ਲਤ ਸੀ।
ਇਹ ਵੀ ਪੜ੍ਹੋ- ਜਲੰਧਰ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 13 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਕੰਗਨਾ ਵੱਲੋਂ ਵਾਰ-ਵਾਰ ਪੰਜਾਬੀਆਂ ਨੂੰ ਅੱਤਵਾਦੀ ਕਹਿਣ ’ਤੇ ਉਨ੍ਹਾਂ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਜਾਂਚ ਦੌਰਾਨ ਜੇ ਕੋਈ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਉਹ ਇਸ ਦਾ ਸਮਰਥਨ ਨਹੀਂ ਕਰਦੇ, ਅਜਿਹਾ ਨਹੀਂ ਹੋਣਾ ਚਾਹੀਦਾ ਪਰ ਬਾਅਦ ’ਚ ਕੰਗਨਾ ਦਾ ਪੂਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਬਹੁਤ ਗ਼ਲਤ ਹੈ। ਕੰਗਨਾ ਨੂੰ ਇਸ ਦਾ ਜਵਾਬ ਸੰਸਦ ’ਚ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਬਿੱਟੂ ਤੇ ਸੰਧੂ ਨੂੰ ਮੋਦੀ ਸਰਕਾਰ ਦੇ ਸਕਦੀ ਹੈ ਵੱਡੇ ਅਹੁਦੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੱਕ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਨੂੰ ਲੱਗੀ ਅੱਗ, ਚਾਲਕ ਜ਼ਿੰਦਾ ਸੜਿਆ
NEXT STORY