ਪਟਿਆਲਾ (ਬਲਜਿੰਦਰ) - ਸ਼ਹਿਰ ਦੇ ਨਵੇਂ ਬੱਸ ਸਟੈਂਡ ਕੋਲ ਬੀਤੀ ਰਾਤ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਦਿੱਤੀ, ਜਿਸ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਮੋਟਰਸਾਈਕਲ ਸਵਾਰ ਜ਼ਿੰਦਾ ਸੜ ਗਿਆ। ਮ੍ਰਿਤਕ ਦੀ ਪਛਾਣ ਸਾਹਿਲ (25) ਪੁੱਤਰ ਨਰਿੰਦਰ ਸਿੰਘ ਵਾਸੀ ਖੇੜੇ ਵਾਲਾ ਮੁਹੱਲਾ ਸਨੌਰ ਵਜੋਂ ਹੋਈ। ਮੋਟਰਸਾਈਕਲ ਨੂੰ ਅੱਗ ਲੱਗਣ ਤੋਂ ਬਾਅਦ ਟਰੱਕ ਨੂੰ ਵੀ ਅੱਗ ਲੱਗ ਗਈ ਅਤੇ ਇਕਦਮ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਅਤੇ ਟਰੱਕ-ਮੋਟਰਸਾਈਕਲ ਦੋਵੇਂ ਸੜ ਕੇ ਸੁਆਹ ਹੋ ਗਏ।
ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਨਵੇਂ ਬੱਸ ਸਟੈਂਡ ਦੇ ਕੋਲ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਟਰੱਕ ਡਰਾਈਵਰ ਨੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤਾ। ਟੱਕਰ ਮਾਰਦੇ ਹੀ ਮੋਟਰਸਾਈਕਲ ਦੀ ਟੈਂਕੀ ਫਟ ਕੇ ਅੱਗ ਲੱਗ ਗਈ ਤੇ ਉਸ ਦਾ ਭਰਾ ਸਾਹਿਲ ਜ਼ਿੰਦਾ ਹੀ ਸੜ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- ਅਨਾਮਿਕਾ ਰਾਜੀਵ ਬਣੀ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਟਰੱਕ ਨੂੰ ਵੀ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗ੍ਰੇਡ ਦੀ ਗੱਡੀ ਪਹੁੰਚੀ ਤੇ ਅੱਗ ’ਤੇ ਕਾਬੂ ਪਾਇਆ। ਇਸ ਮਾਮਲੇ ਵਿਚ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਪਹੁੰਚ ਗਈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਬਿੱਟੂ ਤੇ ਸੰਧੂ ਨੂੰ ਮੋਦੀ ਸਰਕਾਰ ਦੇ ਸਕਦੀ ਹੈ ਵੱਡੇ ਅਹੁਦੇ
NEXT STORY