ਚੰਡੀਗੜ੍ਹ (ਬਿਊਰੋ) : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਸੰਸਦ ਵਿਚ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਉਨ੍ਹਾਂ ਦਾ ਸਾਥ ਦਿੱਤਾ, ਜਿਹੜੇ ਉਹ ਵੱਖ-ਵੱਖ ਪੱਧਰ 'ਤੇ ਦਿੱਲੀ ਲੈ ਕੇ ਗਏ।
ਮੀਡੀਆ ਸਾਹਮਣੇ ਆਪਣਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐੱਮ.ਐੱਸ.ਪੀ. ਅਤੇ ਸੀ. ਏ. ਸੀ. ਪੀ. ਵਿਚ ਪੰਜਾਬ ਦਾ ਪੱਖ ਰੱਖਿਆ, ਪੰਜਾਬ ਐੱਮ. ਐੱਸ. ਪੀ. ਤਹਿਤ ਅਨਾਜ ਦੀ ਖਰੀਦ ਵਿਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਉਸ ਨੂੰ ਇਨ੍ਹਾਂ ਦੋਹਾਂ ਗੱਲਾਂ ਵਿਚ ਉਚਿਤ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਕਰਨ, ਸਰਾਵਾਂ ਤੋਂ ਜੀ.ਐੱਸ.ਟੀ ਹਟਾਉਣ, ਪੰਜਾਬ ਲਈ ਵਿਆਪਕ ਵਿੱਤੀ ਪੈਕੇਜ, ਪੰਜਾਬ ਵਿਚ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ, ਵੰਡ ਦਿਵਸ 'ਤੇ ਕੈਂਡਲ ਮਾਰਚ, ਸ਼ਹੀਦ ਭਗਤ ਸਿੰਘ ਐਜੂਕੇਸ਼ਨ ਫੰਡ, ਇਕ ਕਾਬਲ ਪਾਇਲਟ ਨੂੰ 5 ਲੱਖ 80 ਰੁਪਏ ਹਜ਼ਾਰ ਰੁਪਏ ਦੀ ਸਹਾਇਤਾ, ਪੰਜਾਬ ਨੂੰ ਦੂਰਸੰਚਾਰ ਅਤੇ ਰੇਲਵੇ ਮੰਤਰਾਲੇ ਦੀ ਮਦਦ, ਪਰਾਲੀ ਸਾੜਨ ਪ੍ਰਤੀ ਜਾਗਰੂਕਤਾ, ਇਤਿਹਾਸ ਨੂੰ ਸੰਭਾਲਣ ਲਈ ਜਲ੍ਹਿਆਂਵਾਲਾ ਬਾਗ ਵਿਚ ਸੁਧਾਰ, ਪੰਜਾਬ ਲਈ ਪੰਜ ਵਿਸ਼ਵ ਪੱਧਰੀ ਹੁਨਰ ਕੇਂਦਰਾਂ ਦਾ ਐਲਾਨ ਅਤੇ 5000 ਨੌਕਰੀਆਂ, ਪੰਜਾਬ ਵਿੱਚ ਸਿਵਲ ਐਵੀਏਸ਼ਨ ਅਤੇ ਸਟੀਲ ਨਾਲ ਸਬੰਧਤ ਮੁੱਦੇ ਉਠਾਏ, ਫੌਜ ਦੀ ਭਰਤੀ ਮੁਹਿੰਮ ਅਤੇ ਪੰਜਾਬ ਵਿੱਚ ਡਿਫੈਂਸ ਉਦਯੋਗ ਦੀ ਸਥਾਪਨਾ, ਸਾਰਾਗੜ੍ਹੀ ਦੀ ਲੜਾਈ 'ਤੇ ਸਮਾਗਮ ਦਾ ਆਯੋਜਨ, ਪੰਜਾਬ ਵਿਚ ਨਿਵੇਸ਼ ਲਿਆਉਣ ਲਈ ਉਦਯੋਗਿਕ ਮੁਖੀਆਂ ਨਾਲ ਮੁਲਾਕਾਤ, ਮੀਟ ਪ੍ਰੋਸੈਸਿੰਗ ਯੂਨਿਟਾਂ 'ਤੇ ਮਨਮਾਨੀਆਂ ਫੀਸਾਂ, ਲੁਧਿਆਣਾ ਦੇ ਉਦਯੋਗਿਕ ਵਫ਼ਦ ਦੀ ਮੁੱਖ ਮੰਤਰੀ ਨਾਲ ਮੀਟਿੰਗ, ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰੋਪ-ਵੇਅ ਪ੍ਰੋਜੈਕਟ, ਪੰਜਾਬ ਦੇ ਸਮੂਹ ਆਈ.ਟੀ.ਆਈ ਵਿਦਿਆਰਥੀਆਂ ਨੂੰ ਦੀਵਾਲੀ ਦੇ ਤੋਹਫੇ ਆਦਿ ਵਰਨਣਯੋਗ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ
ਵਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਉਨ੍ਹਾਂ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ ਅਤੇ ਇਸ ਪ੍ਰਾਜੈਕਟ ਤਹਿਤ ਦਸੰਬਰ ਮਹੀਨੇ ਵਿਚ ਅੰਮ੍ਰਿਤਸਰ ਵਿਚ 1000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਨੌਕਰੀਆਂ ਵੱਖ-ਵੱਖ ਖੇਤਰਾਂ, ਜਿਵੇਂ ਪ੍ਰਾਹੁਣਚਾਰੀ, ਕਾਲ ਸੈਂਟਰ, ਹਸਪਤਾਲ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਵਿਚ ਪ੍ਰਦਾਨ ਕੀਤੀਆਂ ਜਾਣਗੀਆਂ। ਆਈ.ਟੀ.ਆਈ. ਲੁਧਿਆਣਾ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਲਿੰਕੇਜ ਨਾਲ ਆਧੁਨਿਕ ਮਸ਼ੀਨਰੀ ਰਾਹੀਂ ਸੈਂਟਰ ਆਫ਼ ਐਕਸੀਲੈਂਸ ਵਿੱਚ ਤਬਦੀਲ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਫ਼ੋਨ ਪਿੱਛੇ ਹੋਈ ਲੜਾਈ 'ਚ ਛੋਟੇ ਭਰਾ ਨੇ ਚਾਕੂ ਨਾਲ ਵਿੰਨ੍ਹੀ ਵੱਡੇ ਦੀ ਛਾਤੀ, ਹਸਪਤਾਲ 'ਚ ਹੋਈ ਦਰਦਨਾਕ ਮੌਤ
ਸੰਸਦ ਦੇ ਆਉਣ ਵਾਲੇ ਸੈਸ਼ਨ ਵਿਚ ਪੰਜਾਬ ਨਾਲ ਸਬੰਧਤ ਹਰ ਮੌਜੂਦਾ ਮੁੱਦੇ ਨੂੰ ਉਠਾਇਆ ਜਾਵੇਗਾ। ਪੰਜਾਬ ਦੀ ਸੇਵਾ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੰਸਦੀ ਸੈਸ਼ਨ ਦੌਰਾਨ ਪੰਜਾਬ ਦੇ ਅਹਿਮ ਮੁੱਦੇ ਉਠਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਧਾਰ ਕਾਰਡ ਸਬੰਧੀ ਨਵੇਂ ਨਿਯਮ ਜਾਰੀ, ਜੇਲ੍ਹਾਂ ’ਚ ਬੰਦ ਗੈਂਗਸਟਰਾਂ-ਤਸਕਰਾਂ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ Top 10
NEXT STORY