ਲੁਧਿਆਣਾ—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਲੈ ਕੇ ਜਿੱਥੇ ਦੇਸ਼ ਭਰ 'ਚ ਸਮਾਗਮ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਲੁਧਿਆਣਾ 'ਚ 'ਮਿਸਟਰ ਸਿੰਘ ਬਰਗਰ ਕਿੰਗ' ਵਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ 'ਆਸਾ ਦੀ ਵਾਰ' ਸੁਣਾਉਣ 'ਤੇ ਬੱਚਿਆਂ ਨੂੰ ਇਕ ਸਾਲ ਲਈ ਫਰੀ ਬਰਗਰ ਅਤੇ 10 ਸਾਲ ਤੱਕ ਦਾ ਬੱਚਾ ਜੇਕਰ 'ਜਪੁਜੀ ਸਾਹਿਬ' ਦਾ ਪਾਠ ਸਣਾਉਂਦਾ ਹੈ ਤਾਂ ਉਸ ਨੂੰ ਵੀ ਫਰੀ ਬਰਗਰ ਖਵਾਉਣ ਦੀ ਗੱਲ ਕਹੀ ਹੈ।
ਜਾਣਕਾਰੀ ਮੁਤਾਬਕ ਰਵਿੰਦਰ ਪਾਲ ਸਿੰਘ ਬਾਬਾ ਜੀ ਬਰਗਰ ਵਾਲਿਆਂ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੈ। ਉਸ ਨੇ ਇਹ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਅਨੋਖਾ ਉਪਰਾਲਾ ਕੀਤਾ ਹੈ। ਉਸ ਦੀ 7 ਭੈਣਾਂ ਹਨ। ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਬੱਚਿਆਂ ਲਈ ਇਕ ਅਨੋਖੀ 'ਗੁਰਮੱਤ ਲੁੱਡੋ' ਵੀ ਤਿਆਰ ਕੀਤੀ ਹੈ ਜੋ ਪ੍ਰਮਾਤਮਾ ਤੱਕ ਪਹੁੰਚਣ ਦਾ ਰਾਹ ਦਿਖਾਉਂਦੀ ਹੈ।
ਵਿਅਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY