ਬਾਘਾ ਪੁਰਾਣਾ, (ਰਾਕੇਸ਼)- ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਜਿੱਥੇ ਕਿਸਾਨੀ ਦਾ ਉਜਾੜਾ ਕਰਨਗੇ, ਉੱਥੇ ਆੜਤੀਆਂ, ਮਜ਼ਦੂਰਾਂ ਦੇ ਧੰਦੇ ਨੂੰ ਚੋਪਟ ਕਰ ਕੇ ਰੱਖ ਦੇਣਗੇ।
ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਦਾ ਮੁੱਦਾ ਪੰਜਾਬ ਅਤੇ ਹਰਿਆਣੇ ਲਈ ਨੁਕਸਾਨਦਾਇਕ ਹੋਵੇਗਾ, ਕਿਉਂਕਿ ਦੋਵਾਂ ਰਾਜਾਂ ਵਿਚ ਮੁੱਖ ਫਸਲਾਂ ਦੀ ਪੈਦਾਵਾਰ ਹੁੰਦੀ ਹੈ। 25 ਸਤੰਬਰ ਤੋਂ ਪੰਜਾਬ ਵਿਚ ਕਿਸਾਨਾਂ ਨੇ ਸੰਘਰਸ਼ ਦੀ ਸ਼ੁਰੂਆਤ ਕਰ ਕੇ 26 ਨਵੰਬਰ ਤੋਂ ਦਿੱਲੀ ਵਿਚ ਵੱਡੇ ਪੱਧਰ ’ਤੇ ਅੰਦੋਲਨ ਸ਼ੁਰੂ ਕੀਤਾ ਅਤੇ ਸਾਰੀ ਠੰਡ ਸਹਿਣ ਕੀਤੀ ਪਰ ਕੇਂਦਰ ਸਰਕਾਰ ਨੂੰ ਜਰਾਂ ਵੀ ਸ਼ਰਮ ਨਹੀਂ ਆਈ।
ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ 1 ਅਪ੍ਰੈਲ ਤੋਂ ਆੜਤੀਆ ਦੀ ਹੜਤਾਲ ਕਰਨ ਬਾਰੇ ਪੰਜਾਬ ਦੇ ਸਮੁੱਚੇ ਆੜਤੀਆਂ ਨਾਲ ਗੱਲਬਾਤ ਕਰ ਕੇ ਫੈਸਲਾ ਲਿਆ ਜਾਵੇਗਾ, ਕਿਉਂਕਿ ਜੇ ਸਰਕਾਰ ਆਪਣਾ ਹੰਕਾਰੀ ਵਤੀਰਾ ਨਹੀਂ ਤਿਆਗਦੀ ਤਾਂ ਆੜਤੀਆਂ ਨੂੰ ਕੋਈ ਸਖਤ ਫੈਸਲਾ ਲੈਣਾ ਪੈ ਸਕਦਾ ਹੈ। ਇਸ ਮੌਕੇ ਅਸ਼ੋਕ ਗਰਗ, ਦੀਪਕ ਬਾਂਸਲ, ਅਸ਼ੋਕ ਜਿੰਦਲ, ਸੰਜੀਵ ਮਿੱਤਲ, ਸਤੀਸ਼ ਗਰਗ ਅਤੇ ਹੋਰ ਸ਼ਾਮਲ ਸਨ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 1051 ਨਵੇਂ ਮਾਮਲੇ ਆਏ ਸਾਹਮਣੇ, 17 ਦੀ ਮੌਤ
NEXT STORY