ਲੁਧਿਆਣਾ/ਮਲੌਦ (ਸ਼ਿਵਰੰਜਨ ਧੀਰ) : ਪਿਛਲੇ ਦਿਨੀਂ ਮਲੌਦ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮਲੌਦ ਦੇ ਡਾਇਰੈਕਟਰਾਂ ਦੀ ਹੋਈ ਚੋਣ ਤੋਂ ਬਾਅਦ ਅੱਜ ਬੈਂਕ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਕਨਵੀਨਰ ਪਰਗਟ ਸਿੰਘ ਸਿਆੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਗੁਰਜੀਵਨ ਸਿੰਘ ਸਰੌਦ, ਸਾਬਕਾ ਕੌਂਸਲਰ ਸੰਜੀਵ ਗੋਇਲ ਮਿੰਟਾ, ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਅਤੇ ਹੋਰਾਂ ਦੀ ਹਾਜ਼ਰੀ 'ਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਇਸ 'ਚ ਬਲਾਕ ਪ੍ਰਧਾਨ ਮੁਕੰਦ ਸਿੰਘ ਕਿਸ਼ਨਪੁਰਾ ਚੇਅਰਮੈਨ, ਗੁਰਪ੍ਰੀਤ ਸਿੰਘ ਗੁਰੀ ਬੇਰਕਲਾਂ ਲੋਨ ਕਮੇਟੀ ਚੇਅਰਮੈਨ ਅਤੇ ਅਮਨਦੀਪ ਸਿੰਘ ਉਪ ਚੇਅਰਮੈਨ ਚੁਣੇ ਗਏ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਦੇ ਗੜ੍ਹ 'ਚ ਵੋਟਾਂ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਾਬਿਤ ਕਰ ਦਿੱਤਾ ਕਿ ਲੋਕ ਸਾਡੀਆਂ ਨੀਤੀਆਂ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਲੋਕ ਖਿੰਡਿਆਂ ਨੂੰ ਹੋਰ ਖਿੰਡਾਂ ਦਿੰਦੇ ਹਨ।
ਇਸ ਲਈ ਸਮੂਹ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨ ਦੀ ਅਪੀਲ ਕੀਤੀ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹ ਭਾਈ ਘਨੱਈਆ ਦੀ ਸੋਚ ਅਨੁਸਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਨੁਸਾਰ ਭ੍ਰਿਸ਼ਟਾਚਾਰ ਦੇ ਸ਼ਖਤ ਖ਼ਿਲਾਫ਼ ਹਨ ਅਤੇ ਉਹ ਆਪਣੀ ਸੋਚ ਨੂੰ ਹਮੇਸ਼ਾ ਜਿਊਂਦਾ ਰੱਖਣਗੇ। ਇਸ ਸਮੇਂ ਆਪ ਦੇ ਜਸਵੀਰ ਸਿੰਘ ਸਿਆੜ੍ਹ, ਕਰਮਜੀਤ ਕੌਰ ਝੱਮਟ, ਹਰਨਿੰਦਰ ਕੌਰ ਜੋਗੀਮਾਜਰਾ, ਅਮਰ ਸਿੰਘ ਰੋਸੀਆਣਾ, ਸਿੰਦਰਪਾਲ ਸਿੰਘ ਕੂਹਲੀ, ਕੁਲਵਿੰਦਰ ਸਿੰਘ ਸੀਹਾ ਦੌਦ (ਸਾਰੇ ਡਾਇਰੈਕਟਰ) ਆਦਿ ਹਾਜ਼ਰ ਸਨ।
ਨੌਜਵਾਨ ਨੂੰ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼, ਪੁੱਤ ਨੂੰ ਦੇਖ ਪਿਓ ਦੀਆਂ ਨਿਕਲ ਗਈਆਂ ਧਾਹਾਂ
NEXT STORY