ਭਵਾਨੀਗੜ੍ਹ (ਕਾਂਸਲ) : ਇੰਡੀਅਨ ਪਾਵਰ ਲਿਫ਼ਟਿੰਗ ਫੈੱਡਰੇਸ਼ਨ ਵੱਲੋਂ ਜਮਸ਼ੇਦਪੁਰ (ਝਾਰਖੰਡ) ਦੇ ਟਾਟਾ ਨਗਰ ਵਿਖੇ 17 ਤੋਂ 20 ਮਾਰਚ ਤੱਕ ਕਰਵਾਈ ਗਈ ਨੈਸ਼ਨਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ ’ਚ ਬਲਾਕ ਭਵਾਨੀਗੜ੍ਹ ਦੇ ਪਿੰਡ ਬਾਲਦ ਖੁਰਦ ਦੇ ਨੌਜਵਾਨ ਮੁਖਤਿਆਰ ਸਿੰਘ ਨੇ ਸੋਨ ਤੇ ਚਾਂਦੀ ਤਮਗਾ ਜਿੱਤ ਕੇ ਆਪਣੇ ਪਿੰਡ, ਜ਼ਿਲੇ, ਸੂਬੇ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ।45 ਸਾਲਾ ਮੁਖਤਿਆਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਾਲਦ ਖੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ 74 ਕਿਲੋ ਭਾਰ ਵਰਗ ’ਚ ਮਾਸਟਰ ਕੈਟਾਗਰੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਅਤੇ ਸੀਨੀਅਰ ਕੈਟਾਗਰੀ ’ਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ, ਜਿਸ ਨੂੰ ਫੈੱਡਰੇਸ਼ਨ ਦੇ ਜਨਰਲ ਸਕੱਤਰ ਕੋਸਤਾਬਰਤਾ ਅਤੇ ਪੰਜਾਬ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਤਮਗੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਇਸ ਜਿੱਤ ਲਈ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਉਸ ਨੇ ਕਪੂਰਥਲਾ ਦੇ ਨਡਾਲਾ ਸ਼ਹਿਰ ’ਚ ਹੋਈ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਵੀ ਸੋਨ ਤਮਗਾ ਹਾਸਲ ਕੀਤਾ ਸੀ। ਇਲਾਕੇ ਦੇ ਪਤਵੰਤਿਆਂ ਨੇ ਇਸ ਜਿੱਤ ਲਈ ਮੁਖਤਿਆਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁਖਤਿਆਰ ਸਿੰਘ ਨੇ ਇਸ ਉਮਰ ’ਚ ਗੋਲਡ ਮੈਡਲ ਹਾਸਲ ਕਰ ਕੇ ਅੱਜ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਹੈ।
ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਡੇਢ ਸਾਲ ਦੀ ਧੀ ਸਣੇ ਮਾਂ ਦੀ ਵੀ ਮੌਤ
NEXT STORY