ਮੁੱਲਾਂਪੁਰ ਦਾਖਾ (ਕਾਲੀਆ)- ਜ਼ੋਨ ਮੁੱਲਾਂਪੁਰ ਵਿਚ 3 ਜ਼ੋਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ 25 ਜੋਨਾਂ ਤੇ ਰਿਟਰਨਿੰਗ ਅਫਸਰ ਐੱਸ. ਡੀ. ਐੱਮ. ਓਪਿੰਦਰਜੀਤ ਕੌਰ ਬਰਾੜ ਦੀ ਅਗਵਾਈ ਵਿਚ ਅੱਜ ਸਵੇਰੇ 8 ਵਜੇ ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਦੁਪਹਿਰ 12.30 ਵਜੇ ਤੱਕ 17% ਵੋਟ ਪੋਲ ਚੁੱਕੀ ਹੈ।
ਪਿੰਡ ਬੱਦੋਵਾਲ, ਸਵੱਦੀ, ਦੇਤਵਾਲ ਆਦਿ ਕਈ ਪਿੰਡਾਂ ਵਿਚ ਨਵੀਂ ਵਾਰਡਬੰਦੀ ਹੋਣ ਕਾਰਨ ਕਈ ਵੋਟਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਅਤੇ ਕਈ ਵੋਟਰਾਂ ਦੀਆਂ ਵੋਟਾਂ ਦੂਸਰੇ ਵਾਰਡਾਂ ਵਿੱਚ ਤਬਦੀਲ ਹੋਣ ਕਰਕੇ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵੋਟਰਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਧਰਨੇ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬਾਹਰ ਲਿਸਟਾਂ ਹੋਰ ਹਨ ਅਤੇ ਅੰਦਰ ਲਿਸਟਾਂ ਹੋਰ, ਜਿਸ ਕਰਕੇ ਜ਼ਿਆਦਾਤਰ ਵੋਟਾਂ ਕੱਟੀਆਂ ਗਈਆਂ ਹਨ।
ਇਨ੍ਹਾਂ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਓਨਾਂ ਉਤਸ਼ਾਹ ਨਜ਼ਰ ਨਹੀਂ ਆਇਆ, ਜਿੰਨਾ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਹੁੰਦਾ ਹੈ। ਪਰ ਫਿਰ ਵੀ ਉਮੀਦਵਾਰਾਂ ਦੇ ਸਮਰਥਕਾਂ ਨੇ ਆਪਣੇ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਜਾਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।
SSP ਗੁਰਦਾਸਪੁਰ ਅਦਿੱਤਿਆ ਨੇ ਸਰਹੱਦੀ ਖੇਤਰ ਦੇ ਬੂਥਾਂ ਦਾ ਲਿਆ ਜਾਇਜ਼ਾ
NEXT STORY