ਪਟਿਆਲਾ (ਬਲਜਿੰਦਰ) - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਤੀਜੀ ਵਾਰ ਵੀ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੁੜ ਸੰਮਨ ਭੇਜ ਕੇ 8 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਐੱਸ. ਆਈ. ਟੀ. ਵੱਲੋਂ ਮਜੀਠੀਆ ਨੂੰ ਸਵੇਰੇ 10 ਵਜੇ ਪੁਲਸ ਲਾਈਨ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਤਕ 3 ਵਾਰ ਐੱਸ. ਆਈ. ਟੀ. ਵੱਲੋਂ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਪੇਸ਼ ਨਹੀਂ ਹੋਏ ਅਤੇ ਚੌਥੀ ਵਾਰ ਸੰਮਨਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ, 20 ਜੁਲਾਈ ਅਤੇ 30 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਜਾ ਚੁੱਕਾ ਹੈ।
ਮਾਪਿਆਂ ਦੇ ਕੰਮ 'ਤੇ ਜਾਣ ਪਿੱਛੋਂ 10 ਸਾਲਾ ਬੱਚੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਚੁੰਨੀ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY