ਜਲੰਧਰ (ਸਲਵਾਨ)— ਮੁੰਬਈ ਤੋਂ ਆਦਮਪੁਰ ਆਈ ਫਲਾਈਟ ਤਕਨੀਕੀ ਖਰਾਬੀ ਕਾਰਨ ਸ਼ੁੱਕਰਵਾਰ ਨੂੰ ਵਾਪਸ ਨਹੀਂ ਜਾ ਸਕੀ। ਓਧਰ ਦਿੱਲੀ ਦੀ ਫਲਾਈਟ ਵੀ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਹੁਣ ਸ਼ਨੀਵਾਰ ਸਵੇਰੇ ਆਦਮਪੁਰ ਤੋਂ ਇਹ ਫਲਾਈਟ ਮੁੰਬਈ ਲਈ ਵਾਪਸ ਜਾਵੇਗੀ, ਜਦਕਿ ਮੁੰਬਈ-ਆਦਮਪੁਰ ਰੂਟ 'ਤੇ ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ ਦਿੱਲੀ ਤੋਂ ਆਉਣ ਵਾਲੀ ਫਲਾਈਟ ਵੀ ਸ਼ੁੱਕਰਵਾਰ ਨੂੰ ਰੱਦ ਰਹੀ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ
ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਮਾਇਆਨਗਰੀ ਮੁੰਬਈ ਤੋਂ ਆਦਮਪੁਰ ਲਈ ਸਪਾਈਸ ਜੈੱਟ ਦੇ 72 ਸੀਟਰ ਜਹਾਜ਼ 'ਚ 10 ਯਾਤਰੀ ਆਏ, ਜਦਕਿ ਆਦਮਪੁਰ ਤੋਂ ਮੁੰਬਈ ਲਈ 41 ਯਾਤਰੀ ਰਵਾਨਾ ਹੋਏ ਸਨ। ਸਪਾਈਸ ਜੈੱਟ ਫਲਾਈਟ ਦੀ ਲੈਂਡਿੰਗ ਦਾ ਸਮਾਂ ਸਵੇਰੇ 9 ਵੱਜ ਕੇ 20 ਮਿੰਟ ਸੀ ਪਰ ਫਲਾਈਟ ਸਵੇਰੇ ਲਗਭਗ 8 ਵੱਜ ਕੇ 45 ਮਿੰਟ 'ਤੇ ਪਹੁੰਚੀ ਅਤੇ ਤਕਨੀਕੀ ਖਰਾਬੀ ਕਾਰਨ ਵਾਪਸ ਨਹੀਂ ਜਾ ਸਕੀ। ਇਹ ਫਲਾਈਟ ਕੱਲ ਆਦਮਪੁਰ ਤੋਂ ਮੁੰਬਈ ਖਾਲੀ ਜਾਵੇਗੀ। ਕਿਸਾਨਾਂ ਦੇ ਅੰਦੋਲਨ ਕਾਰਨ ਆਦਮਪੁਰ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ ਦਾ ਕਿਰਾਇਆ 9 ਹਜ਼ਾਰ ਰੁਪਏ ਤੋਂ ਉੱਪਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ
ਵੇਰਕਾ ਮਿਲਕ ਪਲਾਂਟ ਨੇੜਿਓਂ ਨਹਿਰ ’ਚੋਂ ਕੁੜੀ ਦੀ ਲਾਸ਼ ਬਰਾਮਦ
NEXT STORY