ਗੁਰਾਇਆ, (ਮੁਨੀਸ਼)- ਮੁੰਬਈ ਪੁਲਸ ਨੇ ਪੰਜਾਬ ਦੇ ਗੁਰਾਇਆ ਸ਼ਹਿਰ ਦੇ ਅੱਟਾ ਪਿੰਡ ਵਿਚ ਦਸਤਕ ਦਿੰਦੇ ਹੋਏ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਨੂੰ ਪੁਲਸ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਮੁੰਬਈ ਲੈ ਗਈ ਹੈ।
ਇਸ ਸਬੰਧੀ ਯੁਵਰਾਜ ਸਿੰਘ ਤੂਰ ਨੇ ਦੱਸਿਆ ਉਨ੍ਹਾਂ ਦੀ ਮੈਡਮ ਮੁੰਬਈ ਦੇ ਹਸਪਤਾਲ ’ਚ ਜ਼ੇਰੇ ਇਲਾਜ ਸੀ, ਜਿੱਥੇ ਅੱਟਾ ਪਿੰਡ ਦਾ ਨੌਜਵਾਨ ਸਤਿੰਦਰ ਸਿੰਘ ਉਰਫ ਸੱਤੀ ਪੁੱਤਰ ਰਣਜੀਤ ਸਿੰਘ, ਜੋ ਉਨ੍ਹਾਂ ਦਾ ਜਾਣਕਾਰ ਸੀ, ਹਸਪਤਾਲ ’ਚ ਆਇਆ। ਜਿਸ ਤੋਂ ਬਾਅਦ ਉਹ ਘਰ ਆਏ ਜਿੱਥੇ ਸਤਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਘਰ ਆ ਗਿਆ, ਜਿੱਥੇ ਡਿਨਰ ਕਰਨ ਤੋਂ ਬਾਅਦ ਸਤਿੰਦਰ ਨੇ ਪਰਸ ’ਚ ਪਈ ਡਾਇਮੰਡ ਦੀ ਰਿੰਗ ਚੋਰੀ ਕਰ ਲਈ। ਜਿਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਦੇਖੀ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਮੁੰਬਈ ਥਾਣੇ ਵਿਚ ਦਿੱਤੀ।
ਜਿੱਥੇ ਪੁਲਸ ਨੇ ਸਤਿੰਦਰ ਖਿਲਾਫ ਮਾਮਲਾ ਦਰਜ ਕਰ ਕੇ ਸਤਿੰਦਰ ਨੂੰ ਪੰਜਾਬ ਤੋਂ ਉਸਦੇ ਪਿੰਡ ਤੋਂ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਕੀਤਾ ਹੈ ਅਤੇ ਹੁਣ ਉਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਮੁੰਬਈ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਸਤਿੰਦਰ ਖਿਲਾਫ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ ਅਤੇ ਕਈ ਲੋਕ ਹੋਰ ਵੀ ਥਾਣਾ ਗੁਰਾਇਆ ’ਚ ਆਪਣੀ ਸ਼ਿਕਾਇਤ ਲੈ ਕੇ ਆਏ ਹਨ, ਜੋ ਕਈਆਂ ਨਾਲ ਠੱਗੀਆਂ ਕਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਾਇਮੰਡ ਦੀ ਰਿੰਗ ਦੀ ਕੀਮਤ 10 ਤੋਂ 15 ਲੱਖ ਰੁਪਏ ਦੀ ਹੈ, ਜੋ ਇਹ ਚੋਰੀ ਕਰਕੇ ਲੈ ਆਇਆ ਹੈ।
ਫੁੱਟਬਾਲ ਟੂਰਨਾਮੈਂਟ ਚ ਚੱਲੀਆਂ ਗੋਲੀਆਂ, ਇਕ ਦੀ ਮੌਤ
NEXT STORY