ਫਗਵਾੜਾ(ਜਲੋਟਾ)—ਕੀ ਫਗਵਾੜਾ ਨਗਰ ਨਿਗਮ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੋਈ ਅਹਿਮੀਅਤ ਨਹੀਂ ਹੈ? ਇਹ ਸਵਾਲ ਸ਼ਹਿਰ 'ਚ ਹਰੇਕ ਦੀ ਜ਼ੁਬਾਨ 'ਤੇ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਪਹਿਲੇ ਸਮੇਂ ਇਥੇ ਨਗਰ ਨਿਗਮ ਪੱਧਰ 'ਤੇ ਆਯੋਜਿਤ ਹੋਏ ਵੱਖ-ਵੱਖ ਸਰਕਾਰੀ ਆਯੋਜਨਾਂ ਵਿਚ ਸਿਰਫ ਭਾਜਪਾ ਮੇਅਰ ਦਾ ਨਾਂ ਹੀ ਸਰਕਾਰੀ ਸੱਦਾ ਪੱਤਰਾਂ ਆਦਿ 'ਚ ਛਪਦਾ ਰਿਹਾ ਹੈ। ਉਥੇ ਹੁਣ ਨਿਗਮ ਦਫਤਰ ਵਿਚ ਭਾਜਪਾ ਮੇਅਰ ਅਰੁਣ ਖੋਸਲਾ ਪੂਰੀ ਸ਼ਾਨੋ-ਸ਼ੌਕਤ ਦੇ ਨਾਲ ਨਿਗਮ ਕਮਿਸ਼ਨਰ ਦੇ ਦਫਤਰ 'ਚ ਕਮਿਸ਼ਨਰ ਦੀ ਸੀਟ 'ਤੇ ਕਬਜ਼ਾ ਕਰਕੇ ਬੈਠ ਗਏ ਹਨ। ਜਦਕਿ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੇ ਕੋਲ ਅਧਿਕਾਰਕ ਤੌਰ 'ਤੇ ਟਾਊਨ ਹਾਲ ਦਫਤਰ ਵਿਚ ਸਰਕਾਰੀ ਲਾਇਬਰੇਰੀ ਵਿਚ ਹੀ ਦਫਤਰ ਹੈ।
ਯਾਦ ਰਹੇ ਕਿ ਬੀਤੇ ਦਿਨ ਜਦੋਂ ਭਾਜਪਾ ਮੇਅਰ ਅਰੁਣ ਖੋਸਲਾ ਨੇ ਆਪਣੇ ਮੇਅਰ ਦਫਤਰ ਦਾ ਸਥਾਨ ਬਦਲਦੇ ਹੋਏ ਨਿਗਮ ਕਮਿਸ਼ਨਰ ਦੇ ਦਫਤਰ ਨੂੰ ਆਪ ਹੀ ਮੇਅਰ ਦਫਤਰ ਐਲਾਨ ਦਿੱਤਾ ਸੀ ਤਦ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਪੂਰੀ ਤਰ੍ਹਾਂ ਨਾਲ ਗੈਰ-ਹਾਜ਼ਰ ਸਨ। ਅਜਿਹੇ ਵਿਚ ਜੇਕਰ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਨਿਗਮ ਸਬੰਧੀ ਕਿਸੇ ਵੀ ਮੁੱਦੇ ਨੂੰ ਲੈ ਕੇ ਮੇਅਰ ਦੇ ਨਾਲ ਗੱਲਬਾਤ ਕਰਨੀ ਪਵੇ ਤਾਂ ਉਨ੍ਹਾਂ ਨੂੰ ਆਪਣਾ ਦਫਤਰ ਛੱਡ ਕੇ ਥੋੜ੍ਹੀ ਦੂਰੀ 'ਤੇ ਸਥਿਤ ਮੇਅਰ ਦਫਤਰ ਤੱਕ ਜਾਣਾ ਹੋਵੇ ਤਾਂ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਹੀ ਵਿਵਸਥਾ ਵਿਚ ਸਰਕਾਰੀ ਲਾਇਬਰੇਰੀ ਵਿਚ ਭਾਜਪਾ ਦੇ ਮੇਅਰ ਤੇ ਸ਼੍ਰੀਅਦ (ਬ) ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਦਫਤਰ ਇਕ ਹੀ ਛੱਤ ਦੇ ਥੱਲੇ ਇਕ ਹੀ ਲਾਈਨ ਵਿਚ ਬਣਾਏ ਗਏ ਸਨ। ਅਜਿਹੇ ਵਿਚ ਜੇਕਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਨਿਗਮ ਸੰਬੰਧੀ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਉਹ ਪਲਕ ਝਪਕਦੇ ਹੀ ਮੇਅਰ ਦਫਤਰ ਨਾਲ ਸੰਪਰਕ ਕਰ ਲੈਂਦੇ ਸਨ ਪਰ ਹੁਣ ਮੇਅਰ ਸਾਹਿਬ ਵਲੋਂ ਨਿਗਮ ਕਮਿਸ਼ਨਰ ਦਫਤਰ ਨੂੰ ਆਪਣਾ ਮੇਅਰ ਦਫਤਰ ਐਲਾਨ ਕਰ ਕੇ ਇਸ 'ਤੇ ਕਬਜ਼ਾ ਕਰਨ ਦੇ ਨਾਲ ਹਾਲਾਤ ਪੂਰੀ ਤਰ੍ਹਾਂ ਨਾਲ ਬਦਲ ਗਏ ਹਨ।
ਪੂਰਾ ਮਾਮਲਾ ਦੇਖ ਰਿਹਾ ਹੈ ਐਡੀਸ਼ਨਲ ਚੀਫ ਸੈਕਟਰੀ ਦਫਤਰ : ਐੱਸ. ਡੀ. ਐੱਮ.
ਫਗਵਾੜਾ ਦੀ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਨੇ ਕਿਹਾ ਕਿ ਉਨ੍ਹਾਂ ਲਈ ਫਗਵਾੜਾ ਵਿਚ ਅਮਨ-ਸ਼ਾਂਤੀ ਬਣਾਈ ਰੱਖਣਾ ਪਹਿਲੀ ਪਹਿਲ ਹੈ। ਐੱਸ. ਡੀ. ਐੱਮ. ਨੇ ਕਿਹਾ ਕਿ ਇਸ ਨੂੰ ਮੁੱਖ ਰੱਖਦੇ ਹੋਏ ਉਹ ਮੇਅਰ ਅਰੁਣ ਖੋਸਲਾ ਨਾਲ ਬੈਠਕ ਕਰਨ ਨਿਗਮ ਦਫਤਰ ਗਈ ਸੀ, ਜੋ ਬੇਨਤੀਜਾ ਰਹੀ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੂੰ ਲੈ ਕੇ ਨਿਗਮ ਕਮਿਸ਼ਨਰ ਵਲੋਂ ਪੰਜਾਬ ਸਰਕਾਰ ਦੇ ਐਡੀਸ਼ਨਲ ਮੁੱਖ ਸੈਕਟਰੀ ਨੂੰ ਜੋ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਉਸ ਦੀ ਜਾਂਚ ਸੰਬੰਧਤ ਦਫਤਰ ਵਲੋਂ ਹੀ ਕੀਤੀ ਜਾਵੇਗੀ। ਹੁਣ ਤਕ ਇਸ ਦਿਸ਼ਾ ਵਿਚ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਵਲੋਂ ਅਧਿਕਾਰਕ ਤੌਰ 'ਤੇ ਉਨ੍ਹਾਂ ਨੂੰ ਬਤੌਰ ਪ੍ਰਸ਼ਾਸਨਿਕ ਅਧਿਕਾਰੀ ਤੇ ਐੱਸ. ਡੀ. ਐੱਮ. ਫਗਵਾੜਾ ਕਿਸੇ ਵੀ ਤਰ੍ਹਾਂ ਦਾ ਕੋਈ ਦਿਸ਼ਾ-ਨਿਰਦੇਸ਼ ਨਹੀਂ ਮਿਲੇ ਹਨ। ਜੇਕਰ ਭਵਿੱਖ ਵਿਚ ਇਸ ਸੰੰਬੰਧੀ ਮੁਖ ਐਡੀਸ਼ਨਲ ਸਕੱਤਰ ਦਫਤਰ ਉਨ੍ਹਾਂ ਨੂੰ ਕੋਈ ਆਦੇਸ਼ ਕਰਦਾ ਹੈ ਤਾਂ ਉਹ ਉਸ ਦੀ ਪਾਲਣਾ ਕਰੇਗੀ।
ਆਲੀਸ਼ਾਨ ਦਫਤਰ ਤੋਂ ਅਚਾਨਕ ਕਿਉਂ ਮੋਹ ਭੰਗ ਹੋਇਆ ਅਰੁਣ ਖੋਸਲਾ ਦਾ
ਪਰ ਸਾਰੇ ਸਵਾਲਾਂ ਦੇ 'ਚ ਸਭ ਤੋਂ ਰੋਚਕ ਤੇ ਦਿਲਚਸਪ ਸਵਾਲ ਇਹ ਵੀ ਬਣਿਆ ਹੋਇਆ ਹੈ ਕਿ ਆਖਿਰ ਉਹ ਕਿਹੜੀ ਵਜ੍ਹਾ ਬਣੀ ਹੈ ਕਿ ਰਾਤੋ-ਰਾਤ ਭਾਜਪਾ ਮੇਅਰ ਅਰੁਣ ਖੋਸਲਾ ਦਾ ਲਾਇਬਰੇਰੀ ਵਿਚ ਸਥਾਪਤ ਆਲੀਸ਼ਾਨ ਮੇਅਰ ਦਫਤਰ ਤੋਂ ਅਚਾਨਕ ਮੋਹ ਭੰਗ ਹੋ ਗਿਆ ਤੇ ਉਹ ਸਿੱਧੇ ਤੌਰ 'ਤੇ ਕਦੇ ਨਗਰ ਕੌਂਸਲ ਫਗਵਾੜਾ ਪ੍ਰਧਾਨ ਦਾ ਦਫਤਰ ਰਿਹਾ ਤੇ ਪਿਛਲੇ ਕਈ ਸਾਲਾਂ ਤੋਂ ਨਿਗਮ ਬਣਾਉਣ ਦੇ ਬਾਅਦ ਨਗਰ ਨਿਗਮ ਕਮਿਸ਼ਨਰ ਫਗਵਾੜਾ ਦੇ ਦਫਤਰ 'ਤੇ ਬਿਰਾਜਮਾਨ ਹੋ ਗਏ ਹਨ। ਜੇਕਰ ਉਕਤ ਸਵਾਲ ਦਾ ਸਿੱਧੇ ਤੌਰ 'ਤੇ ਕੋਈ ਉਤਰ ਨਹੀਂ ਮਿਲਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਸਦੇ ਪਿੱਛੇ ਵੱਡੀ ਵਜ੍ਹਾ ਰਹੀ ਹੈ। ਉਹ ਵਜ੍ਹਾ ਕੀ ਹੈ, ਇਸਨੂੰ ਲੈ ਕੇ ਕਈ ਪ੍ਰਕਾਰ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਨਿਗਮ ਹੁੰਦੀ ਹੈ ਮੇਅਰ ਦੇ ਅੰਡਰ, ਇਹ ਸਾਰੀ ਪ੍ਰਾਪਰਟੀ ਕਾਰਪੋਰੇਸ਼ਨ ਦੀ ਤਾਂ ਹੈ, ਐਡਜੈਸਟਮੈਂਟ ਕਰ ਲਵਾਂਗੇ, ਇਸ ਤੋਂ ਅੱਗੇ ਤਾਂ ਨੋ ਕੁਮੈਂਟਸ : ਮੇਅਰ ਅਰੁਣ ਖੋਸਲਾ
ਨਿਗਮ ਦਫਤਰ ਵਿਚ ਇਕ ਸਾਥ ਮੇਅਰ ਦੇ 2-2 ਦਫਤਰਾਂ 'ਤੇ ਜਦ ਭਾਜਪਾ ਮੇਅਰ ਅਰੁਣ ਖੋਸਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਗਮ ਹੁੰਦੀ ਹੈ ਮੇਅਰ ਦੇ ਅੰਡਰ, ਇਹ ਸਾਰੀ ਪ੍ਰਾਪਰਟੀ ਕਾਰਪੋਰੇਸ਼ਨ ਦੀ ਤਾਂ ਹੈ, ਐਡਜੈਸਟਮੈਂਟ ਕਰ ਲਵਾਂਗੇ। ਇਸ ਤੋਂ ਅੱਗੇ ਨੋ-ਕੁਮੈਂਟਸ। ਮੇਅਰ ਖੋਸਲਾ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਦਾ ਸਿਰਫ ਇਕ ਦਫਤਰ ਹੈ, ਜਿਥੇ ਉਹ ਬਿਰਾਜਮਾਨ ਹਨ।
ਲੱਖਾਂ ਰੁਪਏ ਖਰਚ ਕੇ ਮੇਅਰ ਦਫਤਰ ਦਾ ਕੀ ਹੋਵੇਗਾ?
ਇਸ ਦੌਰਾਨ ਇਹ ਵੀ ਸਵਾਲ ਕਰ ਰਹੇ ਹਨ ਕਿ ਨਿਗਮ ਵਲੋਂ ਅਧਿਕਾਰਕ ਤੌਰ 'ਤੇ ਜੋ ਜਨਤਾ ਵਲੋਂ ਟੈਕਸ ਦੇ ਰੂਪ ਵਿਚ ਨਿਗਮ ਨੂੰ ਅਦਾ ਕੀਤੇ ਜਾਂਦੇ ਲੱਖਾਂ ਰੁਪਏ ਸਰਕਾਰੀ ਪੱਧਰ 'ਤੇ ਖਰਚ ਕੇ ਜੋ ਆਲੀਸ਼ਾਨ ਮੇਅਰ ਦਫਤਰ ਲਾਇਬਰੇਰੀ ਵਿਚ ਬਣਾਇਆ ਗਿਆ, ਉਸਦਾ ਕੀ ਹੋਵੇਗਾ? ਜੇਕਰ ਮੇਅਰ ਸਾਹਿਬ ਨੇ ਨਿਗਮ ਕਮਿਸ਼ਨਰ ਦਫਤਰ ਨੂੰ ਆਪਣਾ ਦਫਤਰ ਬਣਾਉਣਾ ਸੀ ਤਾਂ ਨਿਗਮ ਵਿਚ ਕਿਸ ਆਧਾਰ 'ਤੇ ਮੇਅਰ ਦਫਤਰ ਨੂੰ ਬਣਵਾਉਣ ਤੇ ਇਸਦੇ ਰੱਖ-ਰਖਾਅ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ। ਜਨਤਾ ਦੇ ਇਸ ਪੈਸੇ ਦੀ ਹੋਈ ਬਰਬਾਦੀ ਲਈ ਕੌਣ ਜ਼ਿੰਮੇਵਾਰ ਹੈ ਕਿ ਇਸ ਪ੍ਰਤੀ ਕਿਸਦੀ ਜਵਾਬਦੇਹੀ ਹੋਵੇਗੀ।
ਕਾਰ ਦੀਆਂ ਲੱਗੀਆਂ ਪਲਟੀਆਂ, ਚਾਲਕ ਹੋਇਆ ਜ਼ਖਮੀ
NEXT STORY