ਜਲੰਧਰ (ਖੁਰਾਣਾ)–ਨਗਰ ਨਿਗਮ ਯੂਨੀਅਨਾਂ ਵਿਚਕਾਰ ਪੈਦਾ ਹੋਇਆ ਆਪਸੀ ਟਕਰਾਅ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ, ਜਿਸ ਕਾਰਨ ਬੀਤੇ ਦਿਨ ਨਗਰ ਨਿਗਮ ਦੇ ਉਹ ਵਧੇਰੇ ਡਰਾਈਵਰ ਹੜਤਾਲ ’ਤੇ ਚਲੇ ਗਏ, ਜਿਹੜੇ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਤਿਉਹਾਰੀ ਸੀਜ਼ਨ ਚੱਲ ਰਿਹਾ ਹੈ ਪਰ ਸ਼ੁੱਕਰਵਾਰ ਸ਼ਹਿਰ ਦੀਆਂ ਸੜਕਾਂ ਦੇ ਕੰਢੇ ਬਣੇ ਡੰਪ ਸਥਾਨਾਂ ’ਤੇ ਭਾਰੀ ਮਾਤਰਾ ’ਚ ਕੂੜਾ ਪਿਆ ਵੇਖਿਆ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਵੀ ਝੱਲਣੀ ਪਈ।
ਇਸ ਸਿਲਸਿਲੇ ’ਚ ਅੱਜ ਨਿਗਮ ਦੀ ਵਰਕਸ਼ਾਪ ਵਿਚ ਸੈਨੇਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ ਅਤੇ ਹੋਰਨਾਂ ਦੀ ਇਕ ਮੀਟਿੰਗ ਬੰਟੂ ਸੱਭਰਵਾਲ, ਸ਼ੰਮੀ ਲੂਥਰ, ਰਿੰਪੀ ਕਲਿਆਣ ਆਦਿ ਦੀ ਦੇਖ-ਰੇਖ ਵਿਚ ਹੋਈ, ਜਿਸ ਦੌਰਾਨ ਰੋਸ ਪ੍ਰਗਟ ਕੀਤਾ ਗਿਆ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਦਰਜਾ ਚਾਰ ਕਰਮਚਾਰੀਆਂ ਦੀ ਸੀਨੀਆਰਤਾ ਦੇ ਆਧਾਰ ’ਤੇ ਡਿਊਟੀ ਨਹੀਂ ਲਾਈ ਜਾ ਰਹੀ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ 'ਚ ਘਿਰੀ ਪੁਲਸ

ਇਨ੍ਹਾਂ ਯੂਨੀਅਨ ਆਗੂਆਂ ਨੇ ਕਿਹਾ ਕਿ ਨਿਗਮ ਦੀ ਵਰਕਸ਼ਾਪ ਵਿਚ ਇਕ ਟਿੱਪਰ ਨੂੰ ਚਲਾਉਣ ਲਈ ਜੂਨੀਅਰ ਕਰਮਚਾਰੀ ਨੂੰ ਲਾ ਦਿੱਤਾ ਗਿਆ ਹੈ ਅਤੇ ਨਾਲ ਹੀ ਨਾਲ ਵਾਰਡ ਨੰਬਰ 60 ਵਿਚ ਵੀ ਇਕ ਸੈਨੇਟਰੀ ਸੁਪਰਵਾਈਜ਼ਰ ਦੀ ਮੌਤ ਹੋ ਜਾਣ ਕਾਰਨ ਉਸ ਵਾਰਡ ਵਿਚ ਵੀ ਜੂਨੀਅਰ ਕਰਮਚਾਰੀ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਕਾਰਨ ਨਿਗਮ ਦੀ ਆਂ ਸਾਰੀਆਂ ਯੂਨੀਅਨਾਂ ਵਿਚ ਰੋਸ ਪੈਦਾ ਹੋ ਗਿਆ ਹੈ। ਇਸੇ ਕਾਰਨ ਸ਼ਹਿਰ ਵਿਚੋਂ ਕੂੜੇ ਦੀ ਲਿਫ਼ਟਿੰਗ ਨਹੀਂ ਹੋਈ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹੇ। ਯੂਨੀਅਨ ਆਗੂਆਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ ਕਰਮਚਾਰਆਂ ਨੂੰ ਸੀਨੀਆਰਤਾ ਦੇ ਆਧਾਰ ’ਤੇ ਤਾਇਨਾਤ ਨਾ ਕੀਤਾ ਤਾਂ 26 ਅਕਤੂਬਰ ਤੋਂ ਸਫ਼ਾਈ ਵਿਵਸਥਾ, ਕੂੜੇ ਦੀ ਲਿਫਟਿੰਗ ਦੇ ਨਾਲ-ਨਾਲ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਹਿਤੇਸ਼ ਨਾਹਰ, ਵਿਨੋਦ ਮੱਦੀ, ਮੁਨੀਸ਼ ਬਾਬਾ, ਅਰੁਣ ਕਲਿਆਣ, ਹਰੀਵੰਸ਼ ਸਿੱਧੂ, ਵਿਨੋਦ ਗਿੱਲ, ਵਿਕਰਮ ਕਲਿਆਣ, ਸਿਕੰਦਰ ਖੋਸਲਾ ਅਤੇ ਰਾਜਨ ਹੰਸ ਮੌਜੂਦ ਰਹੇ।
ਇਹ ਵੀ ਪੜ੍ਹੋ- ਪੰਜਾਬ ਦੇ ਅਰਮਾਨਪ੍ਰੀਤ ਨੇ ਕਰਵਾਈ ਬੱਲੇ-ਬੱਲੇ, NDA ਦੀ ਮੈਰਿਟ ਸੂਚੀ ‘ਚ ਪਹਿਲਾ ਰੈਂਕ ਕੀਤਾ ਹਾਸਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ 'ਤੇ ਐਮਰਜੈਂਸੀ ਨੰਬਰ ਨਾਲ ਜਾਰੀ ਹੋਏ ਖ਼ਾਸ ਨਿਰਦੇਸ਼
NEXT STORY