ਜਲੰਧਰ (ਚੋਪੜਾ, ਮਾਹੀ) : ਨਗਰ ਨਿਗਮ ਪ੍ਰਸ਼ਾਸਨ ਦੀ ਅਣਦੇਖੀ ਅਤੇ ਜਨਤਾ ਦੀਆਂ ਸਮੱਸਿਆਵਾਂ ਦੇ ਵਿਰੋਧ ਵਿਚ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਵਿਚ ਲੋਕਾਂ ਨੇ ਮਕਸੂਦਾਂ ਚੌਕ ਵਿਚ ਵਿਸ਼ਾਲ ਰੋਸ ਧਰਨਾ ਲਗਾਇਆ। ਇਸ ਧਰਨੇ ਨੂੰ ਸਫ਼ਲ ਬਣਾਉਣ ਵਿਚ ਵਾਰਡ ਨੰਬਰ 84 ਦੇ ਨੌਜਵਾਨ ਕੌਂਸਲਰ ਨੀਰਜ ਅਤੇ ਮੋਤੀ ਨਗਰ ਦੇ ਇੰਚਾਰਜ ਸੰਨੀ ਜੌਹਲ ਦੀ ਵਿਸ਼ੇਸ਼ ਭੂਮਿਕਾ ਰਹੀ। ਇਸ ਧਰਨੇ ਵਿਚ ਵੱਖ-ਵੱਖ ਕੌਂਸਲਰਾਂ, ਮਹਿਲਾ ਕਾਂਗਰਸ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਸ਼ਾਮਲ ਹੋ ਕੇ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਿਧਾਇਕ ਬਾਵਾ ਹੈਨਰੀ ਨੇ ਪਾਣੀ, ਸੀਵਰੇਜ, ਸੜਕਾਂ, ਬਿਜਲੀ ਨੂੰ ਲੈ ਕੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅੱਜ ਨਿਗਮ ਦੇ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਵਿਧਾਇਕ ਬਾਵਾ ਹੈਨਰੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸ਼ਾਸਨ ਵਿਚ ਵਪਾਰ ਅਤੇ ਉਦਯੋਗ ’ਤੇ ਸੰਕਟ ਵਧਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਉਦਯੋਗ ਜਗਤ ਪ੍ਰੇਸ਼ਾਨ ਹੈ, ਜਦਕਿ ਨਸ਼ੇ, ਚੋਰੀ, ਗੋਲੀਬਾਰੀ ਅਤੇ ਗੈਂਗਸਟਰ ਕਲਚਰ ਨੂੰ ਲੈ ਕੇ ਵੀ ਲੋਕਾਂ ਵਿਚ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਜਨਤਾ ਨੇ ਜਿਹੜੇ ਕੌਂਸਲਰਾਂ ਨੂੰ ਵੋਟ ਦੇ ਕੇ ਆਪਣਾ ਨੁਮਾਇੰਦਾ ਚੁਣਿਆ ਹੈ, ਉਨ੍ਹਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨਾ ਉਚਿਤ ਨਹੀਂ ਹੈ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਵਿਧਾਇਕ ਬਾਵਾ ਹੈਨਰੀ ਨੇ ਡਾ. ਭੀਮਰਾਓ ਅੰਬੇਡਕਰ ਦੇ ਬੁੱਤਾਂ ਨਾਲ ਹੋਈਆਂ ਕਥਿਤ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਰੋਸ ਜਤਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕੌਂਸਲਰ ਨੀਰਜ ਜੱਸਲ ਨੇ ਦੋਸ਼ ਲਗਾਇਆ ਕਿ ਜਦੋਂ ਵਾਰਡ ਦੀ ਸਮੱਸਿਆ ਬਾਰੇ ਮੇਅਰ ਅਤੇ ‘ਆਪ’ ਇੰਚਾਰਜ ਵਨੀਤ ਧੀਰ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਵਾਰਡ ਇੰਚਾਰਜ ਨੂੰ ਬੋਲ ਦਿੰਦੇ ਹਨ, ਉਹੀ ਸਮੱਸਿਆ ਦਾ ਹੱਲ ਕਰਵਾਏਗਾ। ਨੀਰਜ ਜੱਸਲ ਨੇ ਕਿਹਾ ਕਿ ਜੇਕਰ ਕਿਸੇ ਵਾਰਡ ਤੋਂ ਜਨਤਾ ਨੇ ਕੌਂਸਲਰ ਨੂੰ ਚੋਣ ਜਿਤਾ ਕੇ ਭੇਜਿਆ ਹੈ ਤਾਂ ਉਸ ਦੇ ਅਧਿਕਾਰਾਂ ਅਤੇ ਭੂਮਿਕਾ ਨੂੰ ਅਣਡਿੱਠ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਵਾਰਡ ਦੀ ਜ਼ਿੰਮੇਵਾਰੀ ਦੇਣਾ ਚੁਣੀ ਹੋਈ ਵਿਵਸਥਾ ਅਤੇ ਮੇਅਰ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹਾ ਕਰਦਾ ਹੈ। ਸੰਨੀ ਜੌਹਲ ਅਤੇ ਹੋਰ ਕਾਂਗਰਸ ਆਗੂਆਂ ਨੇ ਆਪਣੇ ਸੰਬੋਧਨ ਵਿਚ ਨਗਰ ਨਿਗਮ ਦੇ ਕੰਮਕਾਜ ਵਿਚ ਕਥਿਤ ਧਾਂਦਲੀਆਂ ਦੀ ਜਾਂਚ ਕਰਵਾਉਣ ਅਤੇ ਸਾਰੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਿਤਾ ਯਕੀਨੀ ਬਣਾਉਣ ਦੀ ਮੰਗ ਵੀ ਉਠਾਈ।
ਇਸ ਮੌਕੇ ਕੌਂਸਲਰ ਪਤੀ ਰਵੀ ਸੈਣੀ, ਦਵਿੰਦਰ ਸ਼ਰਮਾ ਬੌਬੀ, ਕੌਂਸਲਰ ਆਸ਼ੂ ਸ਼ਰਮਾ, ਨੋਨੀ ਸ਼ਰਮਾ, ਅਨਮੋਲ, ਦਿਨੇਸ਼ ਹੀਰ, ਨਿਰੰਜਨ ਦਾਸ, ਅੰਜੂ ਪ੍ਰਧਾਨ, ਵਿਜੇ ਕੁਮਾਰ, ਸ਼ਬਨਮ, ਮੈਲਾ, ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਅਨੁਰਾਧਾ ਬੰਗਾ, ਜੱਸੀ ਪ੍ਰਧਾਨ, ਪ੍ਰਾਣ ਪ੍ਰਧਾਨ, ਕਾਲਾ ਨਾਗਰਾ, ਇੰਦਰਜੀਤ ਨਾਗਰਾ, ਨਿੱਕੂ ਨਾਗਰਾ, ਦਲਜੀਤ ਨਾਗਰਾ, ਬੌਬੀ ਵਾਰਡ ਇੰਚਾਰਜ, ਦੀਪਕ ਸ਼ਰਮਾ, ਮੋਨਾ ਬਲਾਕ ਇੰਚਾਰਜ ਅਤੇ ਰਮਿਤ ਦੱਤਾ ਸਮੇਤ ਹੋਰ ਆਗੂ ਅਤੇ ਕਰਮਚਾਰੀ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਪਠਾਨਕੋਟ ਆਉਣਗੇ ਨਿਤਿਨ ਨਬੀਨ; ਭਾਜਪਾ ਦੀਆਂ 4 ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦਾ ਹੋਵੇਗਾ ਆਗ਼ਾਜ਼
NEXT STORY