ਫਗਵਾੜਾ, (ਹਰਜੋਤ)- ਨਗਰ ਨਿਗਮ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਨਿਗਮ ਦਫ਼ਤਰ ਬਾਹਰ ਰੋਸ਼ਨ ਲਾਲ ਸੇਠੀ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ 'ਚ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਨਿਗਮ ਦੇ ਕਰਮਚਾਰੀਆਂ ਨੂੰ ਅਜੇ ਤਕ ਅਕਤੂਬਰ ਦੀ ਤਨਖਾਹ ਨਹੀਂ ਮਿਲੀ। ਜਿਸ ਕਾਰਨ ਕਰਮਚਾਰੀ ਆਰਥਿਕ ਸੰਕਟ ਭੋਗ ਰਹੇ ਹਨ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਨਿਗਮ ਦੇ ਜੀ. ਐੱਸ. ਟੀ. ਦੇ ਪੈਸੇ ਤੁਰੰਤ ਭੇਜੇ ਜਾਣ ਤਾਂ ਜੋ ਉਨ੍ਹਾਂ ਦੀਆਂ ਤਨਖ਼ਾਹਾਂ ਮਿਲ ਸਕਣ। ਇਸ ਮੌਕੇ ਲਛਮਣ ਸਰਵਟਾ, ਵਿਸ਼ਾਲ ਸਲਹੋਤਰਾ, ਸੁਦੇਸ਼ ਮੱਟੂ, ਰਾਮਾ ਸੌਂਧੀ, ਸਿਕੰਦਰ, ਦੂਨੀ ਚੰਦ, ਰਵੀ, ਰਕੇਸ਼ ਭੱਟੀ, ਸੰਨੀ ਸੇਠੀ, ਸੋਨੂੰ ਅਟਵਾਲ, ਅਸ਼ੋਕ ਗਿੱਲ ਆਦਿ ਸ਼ਾਮਲ ਸਨ।
ਦਾਜ ਲਈ ਤੰਗ ਕਰਨ 'ਤੇ ਪਤੀ ਖਿਲਾਫ਼ ਮਾਮਲਾ ਦਰਜ
NEXT STORY