ਮਹਿਲ ਕਲਾਂ (ਲਕਸ਼ਦੀਪ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਹਿਲ ਕਲਾਂ ਡਿਪਟੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੁਗਰਾਜ ਸਿੰਘ ਹਰਦਾਸਪੁਰਾ, ਕਰਮਜੀਤ ਸਿੰਘ ਗੰਡਾ ਸਿੰਘ ਵਾਲਾ, ਰੂਪ ਸਿੰਘ ਜਵੰਦਾ, ਜੱਗਾ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਪਿੰਡ ਮਾਂਗੇਵਾਲ ਕੌਰ ਸਿੰਘ ਦੀਆਂ ਪੰਜ ਬੇਟੀਆਂ ਹਨ ਉਨ੍ਹਾਂ ਵਿੱਚੋਂ ਇਕ ਭੈਣ ਤੇ ਉਸ ਦੇ ਪਤੀ ਵੱਲੋਂ ਧੋਖੇ ਨਾਲ ਅਤੇ ਗਵਾਹਾਂ ਨੂੰ ਗੁੰਮਰਾਹ ਕਰਕੇ ਜਾਇਦਾਦ ਦੀ ਵਸੀਅਤ ਆਪਣੇ ਨਾਂ ਕਰਵਾ ਲਈ। ਕੌਰ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਤੋਂ ਬਾਅਦ ਹੀ ਵਸੀਅਤ ਦਾ ਪਤਾ ਲੱਗਿਆ, ਉਸ ਦਾ ਇੰਤਕਾਲ ਰੁਕਿਆ ਹੋਇਆ ਹੈ ਅਤੇ ਐੱਸ. ਡੀ. ਐੱਮ. ਮਹਿਲ ਕਲਾਂ ਦੇ ਕੇਸ ਲੱਗਿਆ ਹੋਇਆ ਹੈ। ਸਾਰੀਆਂ ਭੈਣਾਂ ਨੇ ਆਪਣੇ ਆਪਣੇ ਹਿੱਸੇ ਵਿਚ ਕਣਕ ਤੇ ਜੌਂ ਬੀਜੇ ਹੋਏ ਸਨ, ਪਰ ਸਾਰੀ ਫਸਲ ਗੁਰਲਾਲ ਸਿੰਘ ਵਾਸੀ ਮਹੋਲੀ ਵੱਢ ਕੇ ਲੈ ਗਿਆ, ਜਦੋਂ ਇਕ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਕੁੱਟਮਾਰ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਨਹੀਂ ਕੀਤੀ। ਡਿਪਟੀ ਮਹਿਲ ਕਲਾਂ ਨੇ ਪੰਜ ਮਈ ਦਾ ਗੱਲਬਾਤ ਲਈ ਸਮਾਂ ਦਿੱਤਾ ਹੈ ਜੇ ਫੇਰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਬਿਨਾ ਕਿਸੇ ਹੋਰ ਨੋਟਿਸ ਦਿੱਤਿਆਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਦਾਰਾ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਠੁੱਲੀਵਾਲ, ਜਗਤਾਰ ਸਿੰਘ ਠੁੱਲੀਵਾਲ, ਗੁਰਚਰਨ ਸਿੰਘ ਸੇਰਪੁਰ ਸ਼ਰਨਜੀਤ ਕੌਰ ਕਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਔਰਤਾਂ ਸ਼ਾਮਲ ਸਨ।
ਟੱਲੇਵਾਲ ਪੁਲਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਬਰਾਮਦ ਕੀਤੀਆਂ 200 ਗੋਲੀਆਂ
NEXT STORY