ਅੰਮ੍ਰਿਤਸਰ (ਰਮਨ ਸ਼ਰਮਾ) - ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਅ ਕੇ ਰੱਖਣ ਦੇ ਲਈ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸੈਨੀਟਾਈਜ਼ਰ ਸਪੇਅ ਸਣੇ ਫਾਇਰ ਬ੍ਰਿਗੇਡ ਦੀਆਂ ਕੁਝ ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਗੱਡੀਆਂ ਨੂੰ ਰਵਾਨਾ ਕਰਨ ਦੇ ਸਮੇਂ ਅੰਮ੍ਰਿਤਸਰ ਦੇ ਐੱਮ.ਪੀ ਗੁਰਜੀਤ ਸਿੰਘ ਔਜਲਾ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਨਿਧੀ ਸਿੰਗਲਾ, ਸਿਹਤ ਅਧਿਕਾਰੀ ਡਾ.ਅਜੇ ਕਵਰ, ਡਾ.ਯੋਗੇਸ਼ ਸ਼ਰਮਾ ਆਦਿ ਮੌਜੂਦ ਸਨ। ਫਾਇਰ ਬਿਗ੍ਰੇਡ ਦੀ ਸਹਾਇਤਾ ਸਾਰੇ ਸ਼ਹਿਰ ’ਚ ਸੈਨੀਟਾਈਜ਼ਰ ਸਪ੍ਰੇਅ ਕਰਵਾਉਣ ਦਾ ਰੋਸਟਰ ਬਣਾਇਆ ਗਿਆ ਹੈ। ਵੱਖ-ਵੱਖ ਪਿੰਡਾਂ ’ਚ ਰਹਿ ਰਹੇ ਕਿਸਾਨ ਕੋਰੋਨਾ ਵਾਇਰਸ ਦੀ ਜੰਗ ਲੜਨ ਦੇ ਲਈ ਨਗਰ ਨਿਗਮ ਦੀ ਮਦਦ ਕਰਨ ਲਈ ਆਪਣੇ ਟਰੈਕਟਰ ਲੈ ਕੇ ਆਏ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੇਅਰ ਰਿਟੂ ਦੇ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀ ਅਤੇ ਉਸ ਦੀ ਸਾਰੀ ਟੀਮ ਗੁਰੂ ਨਗਰੀ ਦੀ ਸੇਵਾ ਕਰਨ ਦੇ ਲਈ 24 ਘੰਟੇ ਤਿਆਰ ਹੈ। ਨਿਗਮ ’ਚ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਸੈਨੀਟੇਸ਼ਨ ਦਾ ਕੰਮ ਦੇਖ ਰਹੇ ਹਨ, ਉਥੇ ਹੀ ਜੁਆਇੰਟ ਕਮਿਸ਼ਨਰ ਨਿਤਿਸ਼ ਸਿੰਗਲਾ ਨੂੰ ਸ਼ਹਿਰ ’ਚ ਕੋਰਨਟਾਈਨ ਦੀ ਡਿਊਟੀ ਸੌਂਪੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਤੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ’ਚ ਦਵਾਈ ਲੈਣ ਲਈ ਸਿਹਤ ਅਧਿਕਾਰੀ ਡਾ. ਅਜੇ ਕੰਵਰ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਨੂੰ ਭੇਜਿਆ ਹੋਇਆ ਸੀ, ਜੋ ਮੰਗਲਵਾਰ ਤੱਕ ਨਿਗਮ ਕੋਲ ਪਹੁੰਚ ਜਾਵੇਗੀ। ਨਿਗਮ ਪ੍ਰਸ਼ਾਸਨ ਕਰਮਚਾਰੀਆਂ ਵਲੋਂ ਕੰਮ ਲੈਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖ ਰਿਹਾ ਹੈ, ਜਿਸ ਨੂੰ ਲੈ ਕੇ ਨਿਗਮ ਦੀ ਡਿਸਪੈਂਸਰੀ ’ਚ 4 ਡਾਕਟਰਾਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਆਟੋ ਵਰਕਸ਼ਾਪ ਦੇ ਨਾਲ ਕਰਫਿਊ ’ਚ ਕੰਮ ਕਰ ਰਹੇ ਕਰਮਚਾਰੀਆਂ ਦਾ ਚੈੱਕਅਪ ਕਰਨਗੇ। ਨਿਗਮ ਆਟੋ ਵਰਕਸ਼ਾਪ ਦੇ ਇੰਚਾਰਜ ਐਕਸੀਅਨ ਵਿਜੇ ਕੁਮਾਰ ਨੇ ਵਰਕਸ਼ਾਪ ’ਚ ਡਰਾਈਵਰਾਂ ਤੇ ਕਰਮਚਾਰੀਆਂ ਨੂੰ ਮਾਸਕ, ਸੈਨੇਟਾਈਜ਼ਰ ਵੰਡੇ। ਸਾਰਿਆਂ ਨੂੰ ਕਰਫਿਊ ਪਾਸ ਵੀ ਜਾਰੀ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਬੀਤੇ ਦਿਨ ਭਾਈ ਮੰਝ ਫ੍ਰੀ ਗੁਰਮਤਿ ਅਕੈਡਮੀ ਅਤੇ ਭਾਈ ਕਨ੍ਹੱਈਆ ਐਂਬੂਲੈਂਸ ਸੇਵਾ ਡਵੀਜ਼ਨ ਨੰ. 3 ਵਲੋਂ ਵੀ ਕੋਰੋਨਾ ਵਾਇਰਸ ਤੋਂ ਲੋਕਾਂ ਦਾ ਬਚਾਅ ਕੇ ਰੱਖਣ ਦੇ ਲਈ ਤਰਨਤਾਰਨ ਰੋਡ ’ਤੇ ਰਾਹਗੀਰਾਂ ਦੇ ਵਾਹਨਾਂ ’ਤੇ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਭਲਾਈ ਲਈ ਹਰ ਰੋਜ਼ ਸੈਨੀਟਾਈਜ਼ਰ ਦਾ ਇਹ ਛਿੜਕਾਅ ਸੜਕਾਂ ਅਤੇ ਇਲਾਕਿਆਂ ’ਚ ਜ਼ਰੂਰ ਕਰਨਗੇ।
ਕਰਫਿਊ ਦਰਮਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਨੇ ਪਾਇਆ ਭੜਥੂ
NEXT STORY