ਕੋਟਕਪੂਰਾ (ਨਰਿੰਦਰ) : ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਆਡੀਓ ਨੇ ਇਕ ਮਸ਼ਹੂਰ ਡਾਕਟਰ ਨੂੰ ਵਖ਼ਤ ਪਾਈ ਰੱਖਿਆ। ਇਸ ਆਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਡਾਕਟਰ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਡਾਕਟਰ ਦਾ ਹਸਪਤਾਲ ਸੀਲ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਦਾ ਸਾਰਾ ਸਟਾਫ ਫਰਾਰ ਹੋ ਚੁੱਕਿਆ ਹੈ। ਇਸ ਆਡੀਓ ਨਾਲ ਇਕੱਲੇ ਕੋਟਕਪੂਰੇ ਅੰਦਰ ਹੀ ਨਹੀਂ ਸਗੋਂ ਪੰਜਾਬ ਵਿਚ ਚਰਚਾ ਛਿੜੀ ਰਹੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਚਾਰ ਸ਼ੱਕੀਆਂ ਦੇ ਭੇਜੇ ਸੈਂਪਲ, ਡੇਰਾ ਬਿਆਸ ''ਚ ਕੀਤਾ ਜਾਵੇਗਾ ਆਈਸੋਲੇਟ
ਇਸ ਤੋਂ ਬਾਅਦ ਉਕਤ ਹਸਪਤਾਲ ਦੇ ਡਾਕਟਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵੀਡੀਓ ਪੋਸਟ ਕਰਕੇ ਇਸ ਆਡੀਓ ਨੂੰ ਝੂਠਾ ਦੱਸਦਿਆਂ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਨੇ ਇਸ ਡਾਕਟਰ ਦੇ ਸਥਾਨਕ ਜੈਤੋ ਰੋਡ 'ਤੇ ਸਥਿਤ ਬੱਚਿਆਂ ਦੇ ਹਸਪਤਾਲ ਵਿਚ ਪਹੁੰਚ ਕੇ ਆਡੀਓ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਹਸਪਤਾਲ 'ਚ ਬੱਚਿਆਂ ਦੇ ਮਾਹਿਰ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਸੰਚਾਲਕ ਡਾ. ਰਵੀ ਬਾਂਸਲ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁੱਝ ਦਿਨ ਪਹਿਲਾਂ ਡਾਕਟਰ ਤੇ ਉਨ੍ਹਾਂ ਦੀ ਧੀ ਵਿਦੇਸ਼ ਤੋਂ ਪਰਤੇ ਹਨ ਜੋ ਸਿਹਤ ਵਿਭਾਗ ਦੀ ਸਲਾਹ ਤਹਿਤ ਇਕਾਂਤ ਵਿਚ ਰਹਿ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਗਏ ਮੁਲਾਜ਼ਮਾਂ ਲਈ ਪ੍ਰਸ਼ਾਸਨ ਵਲੋਂ ਸਖਤ ਹੁਕਮ ਜਾਰੀ
ਡਾ. ਰਵੀ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਤੇ ਸਿਹਤ ਵਿਭਾਗ ਫ਼ਰੀਦਕੋਟ ਨੂੰ ਲਿਖਤੀ ਸ਼ਿਕਾਇਤ ਭੇਜ ਕਰਕੇ ਝੂਠੀ ਵੀਡੀਓ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ। ਐੱਸ.ਐੱਸ.ਪੀ.ਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਇਹ ਆਡੀਓ ਪ੍ਰਸ਼ਾਸਨ ਤੱਕ ਵੀ ਪਹੁੰਚਿਆ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਡਾਕਟਰ ਦੀ ਜਾਂਚ ਤੇ ਪੁਲੀਸ ਵਿਭਾਗ ਵੱਲੋਂ ਆਡੀਓ ਵਾਇਰਲ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ
ਫਿਲੌਰ : ਪ੍ਰਸ਼ਾਸਨ ਦੀ ਵੱਡੀ ਗਲਤੀ, 5 NRI ਵੀ ਹੋ ਸਕਦੇ ਹਨ ਕੋਰੋਨਾ ਦਾ ਸ਼ਿਕਾਰ
NEXT STORY