ਲੁਧਿਆਣਾ (ਹਿਤੇਸ਼) : ਨਾਜਾਇਜ਼ ਇਮਾਰਤਾਂ ਦੀ ਸੀਲਿੰਗ ਤੋੜਨ ਵਾਲਿਆਂ ’ਤੇ ਨਗਰ ਨਿਗਮ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ, ਜਿਸ ਤਹਿਤ ਨਿਊ ਬੀ. ਆਰ. ਐੱਸ. ਨਗਰ ਦੇ 5 ਵਿਅਕਤੀਆਂ ’ਤੇ ਕੇਸ ਦਰਜ ਕਰਵਾਇਆ ਗਿਆ ਹੈ।
ਇਸ ਮਾਮਲੇ ’ਚ ਨਗਰ ਨਿਗਮ ਦੇ ਅਫਸਰਾਂ ਨੇ ਦੱਸਿਆ ਕਿ ਲੋਧੀ ਕਲੱਬ ਰੋਡ ਦੇ ਨਾਲ ਲਗਦੇ ਨਿਊ ਬੀ.ਆਰ.ਐੱਸ. ਨਗਰ ਦੇ ਰਿਹਾਇਸ਼ੀ ਏਰੀਆ ਵਿਚ ਨਾਜਾਇਜ਼ ਰੂਪ ਨਾਲ ਗੈਸਟ ਹਾਊਸ, ਹੋਟਲ, ਸ਼ੋਰੂਮ ਅਤੇ ਗੋਦਾਮ ਚੱਲ ਰਹੇ ਹਨ, ਜਿਸ ਦੇ ਖਿਲਾਫ ਲੋਕਾਂ ਵਲੋਂ ਅਦਾਲਤ ’ਚ ਕੇਸ ਦਰਜ ਕੀਤਾ ਗਿਆ ਹੈ, ਜਿਸ ਦੇ ਆਧਾਰ ’ਤੇ ਕੁਝ ਦਿਨ ਪਹਿਲਾਂ ਜ਼ੋਨ-ਡੀ ਦੀ ਟੀਮ ਵਲੋਂ ਉਨ੍ਹਾਂ ਨਾਜਾਇਜ਼ ਇਮਾਰਤਾਂ ’ਤੇ ਸੀਲਿੰਗ ਦੀ ਕਾਰਵਾਈ ਕੀਤੀ ਗਈ ਸੀ ਪਰ ਉਨ੍ਹਾਂ ’ਚੋਂ ਕਈ ਲੋਕਾਂ ਵਲੋਂ ਸੀਲ ਤੋੜ ਦਿੱਤੀ ਗਈ, ਜਿਸ ਸਬੰਧੀ ਵਧੀਕ ਕਮਿਸ਼ਨਰ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਵਲੋਂ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਾਣੇ ਦੇ ਪੈਸੇ ਮੰਗਣਾ ਪਿਓ-ਪੁੱਤ ਨੂੰ ਪਿਆ ਮਹਿੰਗਾ, ਕੁੱਟਮਾਰ ਕਰ ਕੇ ਕੀਤਾ ਜ਼ਖਮੀ
ਇਨ੍ਹਾਂ ’ਤੇ ਹੋਈ ਕਾਰਵਾਈ
- ਕਿੰਗ ਗੈਸਟ ਹਾਊਸ
- ਵਰਮਾ ਕਰਿਆਨਾ ਸਟੋਰ
- ਤਜਿੰਦਰ ਕੁਮਾਰ
- ਸਿਲਵਰ ਸਕਾਈ ਹੋਟਲ
- ਗਾਬਾ ਕੰਪਨੀ
- ਸਿੰਗਲਾ ਗੋਦਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ: ਲੰਮੀ ਜੱਦੋ-ਜਹਿਦ ਮਗਰੋਂ ਆਖਿਰ ਲੱਗ ਗਈ ਪਟਾਕਾ ਮਾਰਕੀਟ, ਅੱਜ ਤੋਂ ਸ਼ੁਰੂ ਹੋਵੇਗੀ ਵਿਕਰੀ
NEXT STORY