ਭਵਾਨੀਗੜ੍ਹ (ਵਿਕਾਸ) — ਨਗਰ ਕੌਂਸਲ ਭਵਾਨੀਗੜ੍ਹ ਦੇ ਕਾਰਜਸਾਧਕ ਅਫਸਰ (ਈ.ਓ.) ਦੇ ਤਬਾਦਲੇ ਤੋਂ ਬਾਅਦ ਕਰੀਬ ਚਾਰ ਹਫਤਿਆਂ ਬਾਅਦ ਵੀ ਨਵੇਂ ਈ.ਓ. ਦੀ ਤਾਇਨਾਤੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਨਗਰ ਕੌਂਸਲ ਦਫਤਰ 'ਚ ਈ.ਓ. ਦੀ ਤਾਇਨਾਤੀ ਤੋਂ ਬਿਨ੍ਹਾਂ ਖਾਲੀ ਪਈ ਕੁਰਸੀ ਕਰਕੇ ਆਮ ਲੋਕਾਂ ਦੇ ਦਫਤਰ ਨਾਲ ਜੁੜੇ ਹੋਏ ਸਾਰੇ ਕੰੰਮਕਾਜ ਠੱਪ ਪਏ ਹਨ। ਇਨ੍ਹੀਂ ਦਿਨੀਂ ਕੌਂਸਲ ਦਫਤਰ 'ਚ ਪਹੁੰਚਣ ਵਾਲੇ ਲੋਕ ਜਨਮ ਤੇ ਮੌਤ ਦੇ ਪ੍ਰਮਾਣ ਪੱਤਰਾਂ,ਬਿੰਲਡਿੰਗ ਦੇ ਨਕਸ਼ੇ ਪਾਸ ਕਰਵਾਉਣ ਅਤੇ ਹੋਰ ਵੀ ਕਈ ਮਹੱਤਵਪੂਰਨ ਕੰਮਾਂ ਨੂੰ ਲੈ ਕੇ ਨਵੇਂ ਅਫਸਰ ਦੀ ਰਾਹ ਤੱਕ ਰਹੇ ਹਨ । ਸ਼ਹਿਰ ਦੇ ਇਕ ਦੁਕਾਨਦਾਰ ਨੇ ਅਪਣਾ ਨਾਮ ਨਹੀਂ ਜਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਕਤ ਦਫਤਰ 'ਚ ਈ.ਓ. ਨਾ ਹੋਣ ਕਾਰਨ ਉਸ ਵੱਲੋਂ ਨਗਰ ਕੌਂਸਲ ਦਫਤਰ ਨੁੰ ਵੇਚੇ ਸਮਾਨ ਦਾ ਬਿੱਲ ਪਿਛਲੇ 2 ਮਹੀਨਿਆਂ ਤੋਂ ਲਟਕਿਆ ਪਿਆ ਹੈ । ਇਸ ਸਬੰਧੀ ਪੇਮੈਂਟ ਨੂੰ ਲੈ ਕੇ ਜਦੋਂ ਦਫਤਰ ਦੇ ਮੁਲਾਜਮਾਂ ਨੂੰ ਪੁੱਛਿਆਂ ਜਾਂਦਾ ਹੈ ਤਾਂ ਉਹ ਨਵੇਂ ਈ.ਓ. ਸਾਹਿਬ ਦੇ ਆਉਂਣ ਤੱਕ ਇੰਤਜਾਰ ਕਰਨ ਨੂੰ ਕਹਿ ਦਿੰਦੇ ਹਨ । ਓਧਰ ਸੂਤਰਾਂ ਨੇ ਦਿਲਚਸਪ ਗੱਲ ਦਾ ਵੀ ਪ੍ਰਗਟਾਵਾ ਕੀਤਾ ਹੈ ਕਿ ਨਵੇਂ ਅਫਸਰ ਦੀ ਨਿਯੁਕਤੀ ਨਾ ਹੋਣ ਦੇ ਚਲਦਿਆਂ ਕੌਂਸਲ ਮੁਲਾਜਮ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਤੱਕ ਨਸੀਬ ਨਹੀ ਹੋ ਸਕੀ ਹੈ।
ਜਲਦ ਕੀਤੀ ਜਾਵੇ ਈ.ਓ. ਦੀ ਨਿਯੁਕਤੀ
ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਸ਼ਾਖਾ ਭਵਾਨੀਗੜ੍ਹ ਦੇ ਸਰਪ੍ਰਸਤ ਵਰਿੰਦਰ ਸਿੰਗਲਾ ਤੇ ਪ੍ਰਧਾਨ ਵਿਨੋਦ ਸਿੰਗਲਾ ਨੇ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਰਕਾਰ ਤੋਂ ਇੱਥੇ ਜਲਦ ਈ. ਓ. ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਸੰਪਰਕ ਕਰਨ 'ਤੇ ਐੱਸ.ਡੀ.ਐਮ.ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਨੇ 'ਜਗ ਬਾਣੀ' ਨੂੰ ਕਿਹਾ ਕਿ ਈ.ਓ. ਦੀ ਨਿਯੁੱਕਤੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀ ਪਰ ਫਿਰ ਵੀ ਉਹ ਅਪਣੇ ਪੱਧਰ 'ਤੇ ਇਸ ਸਬੰਧੀ ਜ਼ਿਲਾ ਅਧਿਕਾਰੀਆਂ ਨਾਲ ਗੱਲ ਕਰਨਗੇ ।
“ਨਗਰ ਕੌਂਸਲ ਭਵਾਨੀਗੜ੍ਹ ਦਫਤਰ ਵਿੱਚ ਨਵੇਂ ਕਾਰਜਸਾਧਕ ਦੀ ਜਲਦ ਨਿਯੁਕਤੀ ਸਬੰਧੀ ਵਿਭਾਗ ਦੇ ਡਾਇਰੈਕਰ ਨੂੰ ਕਿਹਾ ਜਾਵੇਗਾ, ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋਵੇਗਾ''---ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਸੰਗਰੂਰ।
ਦਰਦਨਾਕ ਸੜਕ ਹਾਦਸੇ ਦੌਰਾਨ ਬਜ਼ੁਰਗ ਦੀ ਮੌਤ, ਪੁੱਤ ਜ਼ਖਮੀਂ
NEXT STORY