ਮਜੀਠਾ (ਸਰਬਜੀਤ ਵਡਾਲਾ) - ਪੰਜਾਬ 'ਚ 14 ਫਰਵਰੀ ਨੂੰ ਹੋਈਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ’ਚ 9,222 ਉਮੀਦਵਾਰਾਂ ਨੇ ਚੋਣ ਲੜੀ ਸੀ। ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਨਗਰ ਕੌਂਸਲ ਮਜੀਠਾ ’ਤੇ ਇਕ ਵਾਰ ਮੁੜ ਅਕਾਲੀ ਦਲ ਦਾ ਕਬਜ਼ਾ ਹੋਇਆ ਹੈ। ਮਜੀਠਾ ’ਚ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚ ਹੋਇਆ ਸੀ, ਜਿਸ ’ਚ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ ਨੇ 10, ਕਾਂਗਰਸ ਨੇ 2 ਤੇ 1 ਵਾਰਡ ’ਤੇ ਅਜ਼ਾਦ ਉਮੀਤਵਾਰਾਂ ਨੇ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜੇਤੂ ਉਮੀਦਵਾਰਾਂ ਵਿਚ ਵਾਰਡ ਨੰਬਰ-1 ਮਨਜੀਤ ਕੌਰ (ਅਕਾਲੀ ਦਲ) 137 ਵੋਟਾਂ ਨਾਲ, ਵਾਰਡ ਨੰਬਰ- 2 ਤੋਂ ਸੁਰਜੀਤ ਸਿੰਘ (ਅਕਾਲੀ ਦਲ) 201 ਵੋਟਾਂ ਨਾਲ, ਵਾਰਡ ਨੰਬਰ-3 ਤੋਂ ਪਰਮਜੀਤ ਕੌਰ (ਅਕਾਲੀ ਦਲ) 33 ਵੋਟਾਂ ਨਾਲ, ਵਾਰਡ ਨੰਬਰ-4 ਤੋਂ ਸੁਰਜੀਤ ਸਿੰਘ ਲਾਡੀ (ਅਕਾਲੀ ਦਲ) 210 ਵੋਟਾਂ ਨਾਲ, ਵਾਰਡ ਨੰਬਰ-5 ਤੋਂ ਪਰਮਜੀਤ ਕੌਰ (ਅਕਾਲੀ ਦਲ) 453 ਵੋਟਾਂ ਨਾਲ, ਵਾਰਡ ਨੰਬਰ-6 ਤੋਂ ਪਰਮਜੀਤ ਸਿੰਘ ਪੰਮਾਂ (ਕਾਂਗਰਸ) 213 ਵੋਟਾਂ ਨਾਲ, ਵਾਰਡ ਨੰਬਰ-7 ਤੋਂ ਸੁਰਿੰਦਰ ਕੌਰ (ਕਾਂਗਰਸ) 226 ਵੋਟਾਂ ਨਾਲ ਜਿੱਤੇ ਹਨ।
ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ 29 ਸੀਟਾਂ ’ਤੇ ਹਾਸਲ ਕੀਤੀ ਇਤਿਹਾਸਕ ਜਿੱਤ
ਇਸ ਤੋਂ ਇਲਾਵਾ ਵਾਰਡ ਨੰਬਰ-8 ਤੋਂ ਨਰਿੰਦਰ ਨਈਅਰ (ਅਕਾਲੀ ਦਲ) 387 ਵੋਟਾਂ ਨਾਲ, ਵਾਰਡ ਨੰਬਰ-9 ਤੋਂ ਬਿਮਲਾਂ ਵੰਤੀ (ਅਜ਼ਾਦ) 50 ਵੋਟਾਂ ਨਾਲ, ਵਾਰਡ ਨੰਬਰ-10 ਤੋਂ ਸਲਵੰਤ ਸਿੰਘ (ਅਕਾਲੀ ਦਲ) 189 ਵੋਟਾਂ ਨਾਲ, ਵਾਰਡ ਨੰਬਰ-11 ਤੋਂ ਦੇਸ ਰਾਜ ( ਅਕਾਲੀ ਦਲ) 232 ਵੋਟਾਂ ਨਾਲ, ਵਾਰਡ ਨੰਬਰ-12 ਤੋਂ ਤਰੁਨ ਅਬਰੋਲ (ਅਕਾਲੀ ਦਲ) 73 ਵੋਟਾਂ ਨਾਲ, ਵਾਰਡ ਨੰਬਰ-13 ਤੋਂ ਸੁਮਨ (ਅਕਾਲੀ ਦਲ) 234 ਵੋਟਾਂ ਨਾਲ ਕ੍ਰਮਵਾਰ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਵੱਧ ਵੋਟਾਂ ਲੈ ਕੇ 13 ਵਾਰਡਾਂ ਤੋਂ ਜੇਤੂ ਰਹੇ।
ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ
ਪੜ੍ਹੋ ਇਹ ਵੀ ਖ਼ਬਰ - ਜੈਤੋ ’ਚ ਐਲਾਨੇ ਗਏ ਨਗਰ ਕੌਂਸਲ ਚੋਣਾਂ 2021 ਦੇ ਨਤੀਜੇ, ਕਾਂਗਰਸ ਨੇ ਮਾਰੀ ਬਾਜ਼ੀ
ਅਕਾਲੀ ਦਲ ਉਮੀਦਵਾਰ ਪਤੀ ਪਤਨੀ ਨੇ ਰਚਿਆ ਇਤਿਹਾਸ
NEXT STORY