ਜਲੰਧਰ (ਅਮਿਤ)— ਪੰਜਾਬ ਨਗਰ ਨਿਗਮ 2017 ਦੀਆਂ ਚੋਣਾਂ ਲਈ ਨਗਰ ਨਿਗਮ ਜਲੰਧਰ ਅਤੇ ਜ਼ਿਲੇ ਦੀ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਸ਼ਾਹਕੋਟ ਅਤੇ ਬਿਲਗਾ ਵਿਚ ਐਤਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਿਸ ਦੇ ਅਧੀਨ ਲਗਭਗ 6 ਲੱਖ ਮਤਦਾਤਾ 453 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਜ਼ਿਲਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਸੰਪੰਨ ਕਰਨ ਦੇ ਲਈ ਨਗਰ ਨਿਗਮ ਦੇ 80 ਵਾਰਡਾਂ ਲਈ 553 ਅਤੇ 4 ਨਗਰ ਕੌਂਸਲ ਅਤੇ ਕਮੇਟੀਆਂ ਲਈ 52 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਵਾਰ ਵੋਟਿੰਗ ਵਾਲੇ ਦਿਨ ਹੀ ਨਤੀਜੇ ਐਲਾਨੇ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ-1 ਰਾਜੀਵ ਵਰਮਾ ਨੇ ਦੱਸਿਆ ਕਿ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਜਿਸ ਦੇ ਬਾਅਦ ਪੋਲਿੰਗ ਬੂਥਾਂ 'ਤੇ ਹੀ ਕਾਊਂਟਿੰਗ ਦਾ ਕੰਮ ਪੂਰਾ ਕੀਤਾ ਜਾਵੇਗਾ।
ਕਿਵੇਂ ਹੋਵੇਗੀ ਕਾਉੂਂਟਿੰਗ, ਕਿਵੇਂ ਅਤੇ ਕਿੱਥੇ ਹੋਣਗੇ ਨਤੀਜੇ ਐਲਾਨ
ਐੱਸ. ਡੀ. ਐੱਮ. – 1 ਰਾਜੀਵ ਵਰਮਾ ਨੇ ਦੱਸਿਆ ਕਿ ਮਤਦਾਨ ਖਤਮ ਹੁੰਦੇ ਹੀ ਪੋਲਿੰਗ ਬੂਥਾਂ 'ਤੇ ਮੌਜੂਦ ਸਟਾਫ ਵੱਖ-ਵੱਖ ਰਾਜਨੀਤਿਕ ਦਲਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਕਾਉੂਂਟਿੰਗ ਏਜੰਟਾਂ ਦੀ ਮੌਜੂਦਗੀ ਵਿਚ ਹੀ ਈ. ਵੀ. ਐੱਮ. ਮਸ਼ੀਨਾਂ ਵਿਚ ਪਾਈ ਗਈ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਕਰਨਗੇ। ਜਿਸ ਦੇ ਬਾਅਦ ਹਰ ਬੂਥ 'ਤੇ ਪ੍ਰਜ਼ਾਈਡਿੰਗ ਅਫਸਰ ਜਿਨ੍ਹਾਂ ਨੂੰ ਅਸਿਸਟੈਂਟ ਰਿਟਰਨਿੰਗ ਅਫਸਰ ਦਾ ਦਰਜਾ ਪ੍ਰਾਪਤ ਹੈ। ਉਹ ਈ. ਵੀ. ਐੱਮ. ਮਸ਼ੀਨਾਂ ਦੇ ਨਾਲ ਫਾਰਮ ਨੰ.-35 ਅਤੇ ਪ੍ਰਜ਼ਾਈਡਿੰਗ ਡਾਇਰੀ ਆਪਣੇ-ਆਪਣੇ ਸੰਬੰਧਤ ਆਰ. ਓਜ਼ ਦੇ ਕੋਲ ਜਮ੍ਹਾ ਡਿਸਪੈਟ ਸੈਂਟਰਾਂ ਤਂੋ ਕਰਵਾਉਣਗੇ। ਜਿਸ ਦੇ ਬਾਅਦ ਆਰ. ਓ. ਸਾਰੇ ਫਾਰਮ ਨੰ.-35 ਦਾ ਅਵਲੋਕਨ ਕਰਕੇ ਪੁਰਾ ਡਾਟਾ ਕੰਪਾਇਨ ਕਰਕੇ ਫਾਰਮ ਨੰ. 35-ਏ ਵਿਚ ਫਾਇਨਲ ਨਤੀਜਾ ਸ਼ੀਟ ਬਣਾਏਗਾ ਅਤੇ ਬਾਅਦ ਵਿਚ ਉਹ ਹੀ ਫਾਇਨਲ ਨਤੀਜਾ ਐਲਾਨ ਕਰੇਗਾ। ਨਤੀਜਾ ਐਲਾਨ ਕਰਨ ਦੇ ਬਾਅਦ ਆਰ. ਓ. ਜੇਤੂ ਨੂੰ ਸਰਟੀਫਿਕੇਟ ਆਫ ਇਲੈਕਸ਼ਨ ਦੇ ਕੇ ਉਸ ਦੀ ਜਿੱਤ 'ਤੇ ਉਪਚਾਰਿਕ ਮੋਹਰ ਲਗਾਉਣਗੇ।
ਫਾਰਮ ਨੰ. 35 ਅਤੇ 35-ਏ ਵਿਚ ਕੀ ਹੋਵੇਗੀ ਜਾਣਕਾਰੀ?
ਰਾਜੀਵ ਵਰਮਾ ਨੇ ਕਿਹਾ ਕਿ ਫਾਰਮ ਨੰ.-35 ਵਿਚ ਪੋਲਿੰਗ ਸਟੇਸ਼ਨ ਦਾ ਨਾਮ, ਮਤਦਾਨ ਦੀ ਤਾਰੀਖ, ਚੋਣ ਲੜ ਰਹੇ ਉਮੀਦਵਾਰ ਦੇ ਨਾਮ, ਉਨ੍ਹਾਂ ਨੂੰ ਮਿਲੀ ਵੋਟਾਂ ਦੀ ਗਿਣਤੀ। ਰਿਜੈਕਟ ਹੋਈ ਵੋਟਾਂ ਦੀ ਗਿਣਤੀ ਅਤੇ ਕੁਲ ਵੋਟਾਂ ਦੀ ਜਾਣਕਾਰੀ ਭਰੀ ਜਾਵੇਗੀ। ਇਸ ਦੇ ਨਾਲ ਹੀ ਹਰ ਪੋਲਿੰਗ ਸਟੇਸ਼ਨ 'ਤੇ ਪਾਈ ਗਈ ਕੁਲ ਵੋਟਾਂ ਦੀ ਗਿਣਤੀ ਅਤੇ ਉਥੇ ਰਿਜੈਕਟ ਹੋਈ ਵੋਟਾਂ ਦੀ ਗਿਣਤੀ ਵੀ ਦਰਜ ਕੀਤੀ ਜਾਵੇਗੀ। ਜਿਸ ਦੇ ਬਾਅਦ ਅਸਿਸਟੈਂਟ ਰਿਟਰਨਿੰਗ ਅਫਸਰ ਆਪਣੇ ਹਸਤਾਖਰ ਕਰੇਗਾ। ਇਸ ਤਰ੍ਹਾਂ ਨਾਲ ਫਾਰਮ ਨੰ.-35-ਏ ਵਿਚ ਵਾਰਡ ਦਾ ਨੰਬਰ, ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ, ਪਹਿਲੇ ਤਿੰਨ ਸਥਾਨ 'ਤੇ ਆਉਣ ਵਾਲੇ ਉਮੀਦਵਾਰਾਂ ਦੇ ਨਾਮ ਅਤੇ ਉਨ੍ਹਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਆਦਿ ਦਾ ਬਿਊਰਾ ਦਰਜ ਕੀਤਾ ਜਾਵੇਗਾ। ਜਿਸਦੇ ਬਾਅਦ ਰਿਟਰਨਿੰਗ ਅਫਸਰ ਆਪਣੇ ਹਸਤਾਖਰ ਕਰਕੇ ਇਸ ਫਾਇਨਲ ਨਤੀਜੇ ਨੂੰ ਸਥਾਪਤ ਕਰੇਗਾ।
ਸਾਰੇ ਆਰ. ਓਜ਼ ਤੁਰੰਤ ਏ. ਡੀ. ਸੀ. ਦਫਤਰ ਭੇਜਣਗੇ ਪੂਰੀ ਜਾਣਕਾਰੀ
ਜਿਵੇਂ-ਜਿਵੇਂ ਕਿਸੇ ਵੀ ਵਾਰਡ ਦੇ ਨਤੀਜੇ ਐਲਾਨੇ ਹੁੰਦੇ ਜਾਣਗੇ, ਸੰਬੰਧਤ ਆਰ. ਓਜ਼ ਤੁਰੰਤ ਬਿਨਾਂ ਕਿਸੇ ਦੇਰੀ ਦੇ ਈ-ਮੇਲ ਏ. ਡੀ. ਸੀ. (ਡੀ) ਦੇ ਦਫਤਰ ਵਿਚ ਬਣੇ ਹੋਏ ਕੰਟਰੋਲ ਰੂਮ ਵਿਚ ਸਾਰੀ ਜਾਣਕਾਰੀ ਭੇਜਣਗੇ। ਜਿੱਥੇ ਉਕਤ ਜਾਣਕਾਰੀ ਨੂੰ ਚੋਣ ਕਮਿਸ਼ਨ ਦੇ ਕੋਲ ਭੇਜਿਆ ਜਾਵੇਗਾ। ਏ. ਡੀ. ਸੀ. ਦੇ ਦਫਤਰ ਵਿਚ ਪੂਰਾ ਡਾਟਾ ਇਕੱਠਾ ਕਰਕੇ ਫਾਇਨਲ ਲਿਸਟ ਤਿਆਰ ਕਰਕੇ ਜਨਤਕ ਕੀਤਾ ਜਾਵੇਗਾ।
ਬਠਿੰਡਾ 'ਚ ਗੌਂਡਰ ਗੈਂਗ ਅਤੇ ਪੁਲਸ ਵਿਚਾਲੇ ਹੋਏ ਮੁਕਾਬਲੇ ਦੀ ਲਾਈਵ ਵੀਡੀਓ ਆਈ ਸਾਹਮਣੇ
NEXT STORY